ਕੋਟਕਪੂਰਾ, 23 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਮੁਕਤਸਰ ਰੋਡ ’ਤੇ ਰੇਲਵੇ ਪੁਲ ਨੇੜੇ ਸਥਿੱਤ ਚੰਡੀਗੜ੍ਹ ਆਈਲੈਟਸ ਐਂਡ ਇੰਮੀਗ੍ਰੇਸ਼ਨ ਸੈਂਟਰ (ਸੀ.ਆਈ.ਆਈ.ਸੀ) ਕੋਟਕਪੂਰਾ ਦੇ ਚੇਅਰਮੈਨ ਵਾਸੂ ਸ਼ਰਮਾ ਅਤੇ ਡਾਇਰੈਕਟਰ ਮੈਡਮ ਰਕਸ਼ੰਦਾ ਸ਼ਰਮਾ ਨੇ ਗੱਲਬਾਤ ਕਰਦਿਆ ਦੱਸਿਆ ਕਿ ਸੀ.ਆਈ.ਆਈ.ਸੀ. ਕੋਟਕਪੂਰਾ ਵੱਲੋਂ ਡੀ ਮੋਂਟਫੋਰਟ ਯੂਨੀਵਰਸਿਟੀ (ਡੀ.ਐਮ.ਯੂ), ਯੂ.ਕੇ. ਵੱਲੋਂ ਅਪ੍ਰੈਲ 2026 ਇੰਟੇਕ ਲਈ ਦਾਖ਼ਲੇ ਖੁੱਲ੍ਹੇ ਹੋਣ ਦੀ ਘੋਸ਼ਣਾ ਕੀਤੀ ਗਈ ਹੈ। ਪੰਜਾਬ ਦੇ ਵਿਦਿਆਰਥੀਆਂ ਲਈ ਇਹ ਇੱਕ ਸੁਨਹਿਰਾ ਮੌਕਾ ਹੈ ਕਿ ਉਹ ਯੂਕੇ ਦੀ ਪ੍ਰਸਿੱਧ ਯੂਨੀਵਰਸਿਟੀ ਵਿੱਚ ਉੱਚ ਸਿੱਖਿਆ ਪ੍ਰਾਪਤ ਕਰ ਸਕਣ। ਡੀ.ਐਮ.ਯੂ ਆਪਣੀ ਉੱਚ-ਗੁਣਵੱਤਾ ਸਿੱਖਿਆ, ਉਦਯੋਗ-ਕੇਂਦਰਿਤ ਕੋਰਸਾਂ ਅਤੇ ਪ੍ਰੈਕਟੀਕਲ ਲਰਨਿੰਗ ਲਈ ਜਾਣੀ ਜਾਂਦੀ ਹੈ, ਜੋ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਕਰੀਅਰ ਲਈ ਤਿਆਰ ਕਰਦੀ ਹੈ। ਡਾਇਰੈਕਟਰ ਰਕਸ਼ੰਦਾ ਸ਼ਰਮਾ ਨੇ ਦੱਸਿਆ ਕਿ ਅਪ੍ਰੈਲ ਇੰਟੇਕ ਅਧੀਨ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਪਾਰਟ-ਟਾਈਮ ਕੰਮ ਕਰਨ ਦਾ ਮੌਕਾ ਮਿਲਦਾ ਹੈ ਅਤੇ ਕੋਰਸ ਪੂਰਾ ਹੋਣ ਉਪਰਾਂਤ ਪੋਸਟ-ਸਟੱਡੀ ਵਰਕ ਵੀਜ਼ਾ ਦੇ ਵਿਕਲਪ ਵੀ ਉਪਲਬਧ ਹਨ। ਸੀਟਾਂ ਸੀਮਤ ਹੋਣ ਕਾਰਨ ਇਛੁੱਕ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਮੇਂ ਸਿਰ ਆਪਣੀ ਅਰਜ਼ੀ ਦਾਖ਼ਲ ਕਰਨ।
