ਕੋਟਕਪੂਰਾ, 24 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਜਲੰਧਰ ਵਿਖੇ ਹੋਏ ‘ਨੱਚ ਪੰਜਾਬੀ ਨੱਚ’ ਸੀਜ਼ਨ-2 ਦੇ ਡਾਂਸ ਮੁਕਾਬਲਿਆਂ ਵਿੱਚ ਸਥਾਨਕ ਦਸਮੇਸ਼ ਪਬਲਿਕ ਸਕੂਲ ਦੇ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਸਕੂਲ ਮੁਖੀ ਡਾ. ਸੁਰਿੰਦਰ ਸਿੰਘ ਟੁਰਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੁਕਾਬਲੇ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਤੋਂ ਆਏ ਬੱਚਿਆਂ ਨੇ ਹਿੱਸਾ ਲਿਆ। ਦਸਮੇਸ਼ ਪਬਲਿਕ ਸਕੂਲ ਦੇ ਬੱਚਿਆਂ ਨੇ ਵੱਖ-ਵੱਖ ਸਟਾਈਲਾਂ ਵਿੱਚ ਆਪਣੀ ਕਲਾ ਦਾ ਜੌਹਰ ਦਿਖਾਉਂਦਿਆਂ ਦਰਸ਼ਕਾਂ ਦਾ ਮਨ ਮੋਹ ਲਿਆ। ਉਹਨਾ ਦੱਸਿਆ ਕਿ ਕਲਾਸੀਕਲ ਡਾਂਸ ਸ਼੍ਰੇਣੀ ਵਿੱਚ ਯੁਵਿਕਾ ਗੁਪਤਾ ਨੇ ਪਹਿਲਾ ਸਥਾਨ ਹਾਸਲ ਕੀਤਾ। ਭੰਗੜੇ ਵਿੱਚ (ਉਮਰ 7 ਤੋਂ 10 ਸਾਲ) ਜਪਜੋਤ ਕੋਰ ਨੇ ਪਹਿਲਾ, ਜਦਕਿ (ਉਮਰ 11 ਤੋਂ 14 ਸਾਲ) ਸ਼੍ਰੇਣੀ ਵਿੱਚ ਗੁਨੀਕਾ ਨੇ ਦੂਜਾ ਅਤੇ ਅਗਮਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਪਵਲੀਨ ਕੌਰ ਨੇ ਵੀ ਆਪਣੀ ਸੋਹਣੀ ਪੇਸ਼ਕਾਰੀ ਨਾਲ ਸਭ ਦੀ ਸ਼ਲਾਘਾ ਹਾਸਲ ਕੀਤੀ। ਬੱਚਿਆਂ ਨੇ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ।

