ਜਲੰਧਰ/ਵਿਰਕ 24 ਜਨਵਰੀ (ਅਸ਼ੋਕ ਸ਼ਰਮਾ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਦੇ ਪ੍ਰਸਿੱਧ ਲੇਖਕ ਅਤੇ ਗੀਤਕਾਰ ਮਹਿੰਦਰ ਸੂਦ ਵਿਰਕ ਵੱਲੋਂ ਲਿਖੇ ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾਂ ਦੇ ਗੁਣਗਾਣ ਕਰਦੇ ਇੱਕ ਨਵੇਂ ਧਾਰਮਿਕ ਗੀਤ “ਗੁਰਾਂ ਦੇ ਵੇਹੜੇ” ਜਲਦ ਹੀ ਸੂਦ ਵਿਰਕ ਲਾਈਵ ਪ੍ਰੋਡਕਸ਼ਨ ਵੱਲੋਂ ਰਿਲੀਜ਼ ਕੀਤਾ ਜਾਵੇਗਾ। ਗੀਤਕਾਰ ਸੂਦ ਵਿਰਕ ਨੇ ਗੱਲਬਾਤ ਦੌਰਾਨ ਕਿਹਾ ਕਿ ਇਸ ਗੀਤ ਦੀ ਆਮਦ ਉਹਨਾਂ ਨੂੰ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਸਥਾਨ ਸੀਰ ਗੋਵਰਧਨਪੁਰ ਕਾਂਸ਼ੀ ਬਨਾਰਸ ਵਿਖੇ ਹੀ ਹੋਈ ਸੀ ਇਸ ਲਈ ਉਹਨਾਂ ਨੂੰ ਪੂਰੀ ਆਸ ਹੈ ਕਿ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਮੇਰੇ ਪਹਿਲੇ ਗੀਤਾਂ ਵਾਂਗ ਹੀ “ਗੁਰਾਂ ਦੇ ਵੇਹੜੇ” ਟਰੈਕ ਨੂੰ ਵੀ ਬਹੁਤ ਪਿਆਰ ਬਖਸ਼ਣਗੀਆਂ ਅਤੇ ਅੱਗੇ ਤੋਂ ਅੱਗੇ ਸ਼ੇਅਰ ਕਰਨਗੀਆਂ।
