ਕੋਟਕਪੂਰਾ, 27 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਕਲੱਬ ਦੇ ਸੈਕਟਰੀ ਸਵਤੰਤਰ ਗੋਇਲ ਨੇ ਦੱਸਿਆ ਕਿ ਕਲੱਬ ਦੇ ਪ੍ਰਧਾਨ ਅਮਰਨਾਥ ਗੋਇਲ ਦੀ ਪ੍ਰਧਾਨਗੀ ਹੇਠ ਮਨਾਏ ਗਏ ਇਸ ਗਣਤੰਤਰ ਦਿਵਸ ਮੌਕੇ ਤਿਰੰਗਾ ਲਹਿਰਾਇਆ ਗਿਆ। ਇਸ ਮੌਕੇ ਨਿਰੋਗ ਬਾਲ ਆਸ਼ਰਮ ਦੇ ਬੱਚਿਆਂ ਨੇ ਦੇਸ਼ ਭਗਤੀ ਦੇ ਗੀਤ ਗਾਏ। ਇਸ ਸਮਾਗਮ ਦੌਰਾਨ ਨਿਰੋਗ ਬਾਲ ਆਸ਼ਰਮ ਦੇ ਬੱਚਿਆਂ ਨੂੰ ਲੱਡੂ ਅਤੇ ਗਰਮ ਜਰਸੀਆਂ ਵੰਡੀਆਂ ਗਇਆਂ। ਇਸ ਮੌਕੇ ਹੋਰਨਾਂ ਤੋ ਇਲਾਵਾ ਸਾਬਕਾ ਡਿਸਟਿਕ ਗਵਰਨਰ ਰਵੀ ਗੋਇਲ ਲਾਇਨ ਆਰ.ਐਸ ਰਾਣਾ, ਦਿਨੇਸ਼ ਮਿੱਤਲ, ਇੰਜੀ. ਰਾਜ ਕੁਮਾਰ ਅਗਰਵਾਲ, ਵਿਜੇ ਅਰੋੜਾ, ਜਤਿੰਦਰ ਚਾਵਲਾ, ਲਾਇਨ ਨਰਿੰਦਰ ਅਗਰਵਾਲ ਅਤੇ ਲਾਇਨ ਰਾਕੇਸ਼ ਅਹੂਜਾ ਤੋਂ ਇਲਾਵਾ ਨਿਰੋਗ ਬਾਲ ਆਸ਼ਰਮ ਦੀ ਮਨੇਜਮੈਂਟ ਕਮੇਟੀ ਵੀ ਮੌਜੂਦ ਰਹੀ।

