ਪੰਜਾਬੀ ਮਾਹ ਪਟਿਆਲਾ ਵਿਖੇ ਮਨਾਇਆ ਗਿਆ

ਪਟਿਆਲਾ 1 ਨਵੰਬਰ (ਬੂਟਾ ਗ਼ੁਲਾਮੀ ਵਾਲਾ/ਵਰਲਡ ਪੰਜਾਬੀ ਟਾਈਮਜ਼)

ਅੱਜ ਭਾਸ਼ਾ ਵਿਭਾਗ ਪਟਿਆਲਾ ਵੱਲੋਂ ਪੰਜਾਬੀ ਮਾਹ ਮਨਾਇਆ ਗਿਆ ਜਿਸ ਵਿੱਚ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਹਾਜ਼ਰ ਹੋ ਕੇ ਪੰਜਾਬੀ ਮਾਂ ਬੋਲੀ ਤੇ ਆਪਣੇ ਵਿਚਾਰ ਰੱਖੇ ਉਨ੍ਹਾਂ ਨੂੰ ਮਿਲਣ ਤੇ ਗੱਲਬਾਤ ਕਰਨ ਦਾ ਵੀ ਮੌਕਾ ਮਿਲਿਆ ।
ਪਦਮ ਸ਼੍ਰੀ ਸੁਰਜੀਤ ਪਾਤਰ ਜੀ ਨੇ ਆਪਣੇ ਭਾਸ਼ਣ ਤੇ ਕਵਿਤਾ ਸੁਣਾ ਕੇ ਬਹੁਤ ਰੰਗ ਬੰਨ੍ਹਿਆ
ਡਾਕਟਰ ਕੁਲਦੀਪ ਸਿੰਘ ਦੀਪ ਨੇ ਪੰਜਾਬੀ ਮਾਂ ਬੋਲੀ ਤੇ ਆਪਣਾ ਕੁੰਜੀਵਤ ਭਾਸ਼ਣ ਦੇ ਕੇ ਵੱਖਰੀ ਪਹਿਚਾਣ ਬਣਾਈ ਪਟਿਆਲਾ ਅਤੇ ਵੱਖ ਵੱਖ ਜ਼ਿਲ੍ਹਿਆਂ ਤੋਂ ਲੇਖਕਾਂ ਨੇ ਇਸ ਪੰਜਾਬੀ ਮਾਹ ਵਿੱਚ ਹਾਜ਼ਰੀ ਲਗਵਾਈ ਭਾਸ਼ਾ ਵਿਭਾਗ ਵੱਲੋਂ ਆਏ ਹੋਏ ਸਾਰੇ ਕਵੀਆਂ ਨੂੰ ਮਾਣ ਭੱਤਾ ਵੀ ਦਿੱਤਾ ਗਿਆ ਚਾਹ ਪਕੌੜੇ ਤੇ ਲੰਗਰ ਪਾਣੀ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ ਬਹੁਤ ਸਾਰੇ ਉਚ ਕੋਟੀ ਦੇ ਵਿਦਵਾਨ ਸ਼ਾਇਰਾਂ, ਲੇਖਕਾਂ ਕਵੀਆਂ ਨੂੰ ਮਿਲਣ ਦਾ ਮੌਕਾ ਮਿਲਿਆ
ਕੁਝ ਮਿਲਾ ਕੇ ਇਹ ਇਕ ਸਫ਼ਲ ਪ੍ਰੋਗਰਾਮ ਹੋ ਨਿਬੜਿਆ

Comments

No comments yet. Why don’t you start the discussion?

Leave a Reply

Your email address will not be published. Required fields are marked *