ਖੇਡਾਂ ਦੀ ਅਗਵਾਈ ਸਕੂਲ ਕੋਚਾਂ ਤੋਂ ਇਲਾਵਾ ਬਾਹਰੋਂ ਆਏ ਕੋਚ ਸਾਹਿਬਾਨਾਂ ਨੇ ਕੀਤੀ
ਖੇਡਾਂ ਬੱਚਿਆਂ ਨੂੰ ਸਰੀਰਕ ਪੱਖੋਂ ਰੱਖਦੀ ਤੰਦਰੁਸਤ : ਪਿ੍ਰੰਸੀਪਲ ਹਰਜਿੰਦਰ ਸਿੰਘ ਟੁਰਨਾ
ਕੋਟਕਪੂਰਾ, 14 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਖੇਡ ਸਾਰਾ ਤਕਦੀਰਾਂ ਦਾ…. ਸੁਪਨਿਆਂ ਵਿੱਚ ਆਉਂਦੀਆਂ ਤਸਵੀਰਾਂ ਦਾ…. ਸੁਪਨੇ ਬੁਨਣੇ ਚੰਗੇ ਨੇ, ਸੁਪਨਿਆਂ ਪਿੱਛੇ ਕੰਮ ਕੀਤਾ, ਦਿਨ ਰਾਤ ਤੇ ਦੁਪਹਿਰਾ ਦਾ… ਆਪਣਾ ਕੰਮ ਤਾਂ ਸੰਘਰਸ ਕਰਨਾ ਫਲ ਮਿਲਣਾ ਕਿ ਨਹੀਂ। ਖੇਡ ਸਾਰਾ ਤਕਦੀਰਾਂ ਦਾ, ਖੇਡ ਸਾਰਾ ਤਕਦੀਰਾਂ ਦਾ… ਇਹਨਾਂ ਸਤਰਾਂ ਨੂੰ ਮੁੱਖ ਰੱਖਦਿਆਂ ਦਾ ਸਥਾਨਕ ਮੁਕਤਸਰ ਸੜਕ ’ਤੇ ਸਥਿੱਤ ਬਲੂਮਿੰਗਡੇਲ ਸਕੂਲ (ਸੀ.ਆਈ.ਐਸ.ਸੀ.ਈ.ਨਵੀਂ ਦਿੱਲੀ) ਦਾ ਮੁੱਖ ਮੰਤਵ ਬੱਚਿਆਂ ਦਾ ਸਰਵਪੱਖੀ ਵਿਕਾਸ ਕਰਨਾ ਹੈ। ਆਪਣੇ ਇਸ ਮੰਤਵ ਨੂੰ ਮੁੱਖ ਰੱਖਦੇ ਹੋਏ ਸਕੂਲ ਵਲੋਂ ਬੱਚਿਆਂ ਨੂੰ ਪੜਾਈ ਦੇ ਨਾਲ-ਨਾਲ ਖੇਡਾਂ ਲਈ ਵੀ ਉਤਸਾਹਿਤ ਕੀਤਾ ਜਾਂਦਾ ਹੈ। ਸਕੂਲ ਵਿੱਚ ਜਮਾਤ ਪਹਿਲੀ ਤੋਂ ਅੱਠਵੀਂ ਤੱਕ ਦੇ ਵਿਦਿਆਰਥੀਆਂ ਵਿੱਚ ਇੰਟਰ-ਹਾਊਸ ਤਇਕਮਾਡੋਂ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਵੱਖ-ਵੱਖ ਉਮਰ ਦੇ ਬੱਚਿਆਂ ਦੇ ਤਾਇਕਮਾਂਡੋ ਮੁਕਾਬਲਿਆਂ ਵਿੱਚ ਭਾਗ ਲਿਆ ਜਿਨਾਂ ’ਚ ਬੱਚਿਆਂ ਨੇ ਵੱਖ-ਵੱਖ ਪੁਜੀਸਨਾਂ ਹਾਸਲ ਕਰਦੇ ਹੋਏ ਇਸ ਖੇਡ ਦਾ ਸ਼ਾਨਦਾਰ ਪ੍ਰਦਰਸਨ ਕੀਤਾ। ਇਹਨਾਂ ਖੇਡਾਂ ਦੀ ਅਗਵਾਈ ਸਕੂਲ ਕੋਚਾਂ ਤੋਂ ਇਲਾਵਾ ਬਾਹਰੋਂ ਆਏ ਕੋਚ ਸਾਹਿਬਾਨਾਂ ਨੇ ਵੀ ਕੀਤੀ। ਇਸ ਮੌਕੇ ਸਕੂਲ ਦੇ ਪਿ੍ਰੰਸੀਪਲ ਹਰਜਿੰਦਰ ਸਿੰਘ ਟੁਰਨਾ ਨੇ ਬਾਹਰੋਂ ਆਏ ਕੋਚ ਸਾਹਿਬਾਨਾਂ ਦਾ ਨਿੱਘਾ ਸਵਾਗਤ ਕੀਤਾ। ਇਹਨਾਂ ਖੇਡਾਂ ਦੇ ਸਾਨਦਾਰ ਨਤੀਜਿਆਂ ਤੋਂ ਬਾਅਦ ਵੱਖ-ਵੱਖ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਬੱਚਿਆਂ ਨੂੰ ਮੈਡਲ ਅਤੇ ਸਰਟੀਫਕਿੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਹਨਾਂ ਖੇਡ ਮੁਕਾਬਲਿਆਂ ’ਚ ਬੱਚਿਆਂ ਨੇ ਖੂਬ ਆਨੰਦ ਮਾਣਿਆ ਅਤੇ ਆਪਣੇ ਸਾਥੀਆਂ ਦਾ ਹੌਸਲਾ ਅਫਜਾਈ ਕਰਨ ’ਚ ਯੋਗਦਾਨ ਪਾਇਆ। ਸਾਨੂੰ ਇਹ ਦੱਸਦੇ ਹੋਏ ਫਖਰ ਮਹਿਸੂਸ ਹੋ ਰਿਹਾ ਹੈ ਕਿ ਇਹ ਸਕੂਲ ਆਪਣੇ ਮਕਸਦ ਵਿੱਚ ਕਾਮਯਾਬ ਹੋਣ ਲਈ ਦਿਨੋ-ਦਿਨ ਆਪਣੀਆਂ ਨਵੀਆਂ ਪੈੜਾਂ ਪੁੱਟ ਰਿਹਾ ਹੈ। ਸੋ ਪਿ੍ਰੰਸੀਪਲ ਟੁਰਨਾ ਨੇ ਕਿਹਾ ਕਿ ਸਾਡਾ ਮੁੱਖ ਮਕਸਦ ਅਜੋਕੇ ਸਮੇਂ ’ਚ ਵਾਪਰ ਰਹੀਆਂ ਦੁਰਘਟਨਾਵਾਂ ਨੂੰ ਠੱਲ ਪਾਉਣ ਲਈ ਆਪਣੇ ਬੱਚਿਆਂ ਨੂੰ ਹਰੇਕ ਚਣੌਤੀ ਦਾ ਮੁਕਾਬਲਾ ਕਰਨ ਲਈ ਤਿਆਰ ਰਹਿਣ ਦੀ ਸਿੱਖਿਆ ਦੇਣਾ ਹੈ। ਇਹ ਸਮੇਂ ਪਿ੍ਰੰਸੀਪਲ ਹਰਜਿੰਦਰ ਸਿੰਘ ਟੁਰਨਾ ਨੇ ਹਦਾਇਤ ਕੀਤੀ ਕਿ ਖੇਡਾਂ ’ਚ ਬੱਚਿਆਂ ਨੂੰ 100 ਫੀਸਦੀ ਭੂਮਿਕਾ ਨਿਭਾਉਣੀ ਚਾਹੀਦੀ ਹੈ, ਬੱਚੇ ਦਿਲ ਅਤੇ ਦਿਮਾਗ ਤੋਂ ਤਾਂ ਹੀ ਸਵਸਥ ਰਹਿ ਸਕਦੇ ਹਨ। ਜੇਕਰ ਉਹਨਾਂਦੀ ਖੇਡਾਂ ਦੀ ਭਾਵਨਾ ਸੱਚੀ-ਸੁੱਚੀ ਅਤੇ ਪਵਿੱਤਰ ਹੋਵੇ।