ਕੰਵਲਜੀਤ ਸਿੰਘ ਕੌਰੀ 1733ਵੋਟਾ ਅਤੇ ਸਰਬਜੀਤ ਸਿੰਘ ਨੂੰ ਪਈਆ 883 ਵੋਟਾ
ਫ਼ਰੀਦਕੋਟ 18 ਅਕਤੂਬਰ (ਧਰਮ ਪ੍ਰਵਾਨਾ/ਵਰਲਡ ਪੰਜਾਬੀ ਟਾਈਮਜ਼ )
ਵਿਧਾਨ ਸਭਾ ਹਲਕਾ ਫਰੀਦਕੋਟ ਦੇ ਪਿੰਡ ਕਿਲ੍ਹਾ ਨੌਂ ਵਿੱਚ ਪੰਚਾਇਤੀ ਚੋਣਾਂ ਪੁਰ ਅਮਨ ਅਮਾਨ ਨਾਲ ਪਾਈਆਂ ਗਈਆਂ। ਵੋਟਾਂ ਪਾਉਣ ਦਾ ਕੰਮ ਚਾਹੇ ਸੁਬਹ 8 ਵਜ਼ੇ ਦਾ ਸੀ ਪਰ ਵੋਟਰ ਸੁਬਹ ਸਵੇਰੇ ਹੀ 7 ਵਜੇ ਲਾਇਨਾਂ ਵਿਚ ਲੱਗ ਗਏ ਸਨ। ਲੋਕਾਂ ਵਿੱਚ ਵੋਟ ਪਾਉਣ ਪ੍ਰਤੀ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸੀ। ਸੁਬਾਹ ਤੋਂ ਲੈ ਕੇ ਸ਼ਾਮ 4 ਵਜੇ ਤੱਕ ਵੋਟਰਾਂ ਦੀਆਂ ਬੂਥ ਨੰਬਰ 154,156 ਤੇ ਵੋਟਰਾਂ ਦੀਆਂ ਲੰਬੀਆਂ ਲਾਈਨਾਂ ਦੇਖਣ ਨੂੰ ਮਿਲੀਆਂ ਸਨ। ਸ਼ਾਮ 6.00 ਵਜੇ ਤੱਕ ਤਕਰੀਬਨ 80% ਵੋਟ ਪੋਲਿੰਗ ਹੋਈ ਸੀਇਹਨਾਂ ਚੋਣਾਂ ਦੇ ਨਤੀਜ਼ੇ ਦੇਰ ਰਾਤ ਨੂੰ ਆ ਗਏ ਸਨ। ਜਿਨਾਂ ਚੋਂ ਕੰਵਲਜੀਤ ਸਿੰਘ ਕੌਰੀ ਵਾਂਦਰ ਆਪਣੇ ਵਿਰੋਧੀ ਸਰਬਜੀਤ ਸਿੰਘ ਨੂੰ ਪਛਾੜਦਿਆਂ ਹੋਇਆ 850 ਵੋਟਾਂ ਤੇ ਜੇਤੂ ਰਿਹਾ। ਇਸ ਚੋਣ ਨਤੀਜਿਆਂ ਵਿੱਚ ਕੰਵਲਜੀਤ ਸਿੰਘ ਨੂੰ 1733 ਵੋਟਾਂ , ਸਰਬਜੀਤ ਸਿੰਘ ਨੂੰ 883 ਵੋਟਾਂ,ਜੱਜ ਸਿੰਘ ਨੂੰ 12 ਵੋਟਾਂ ਪ੍ਰਾਪਤ ਹੋਈਆਂ ਸਨ। ਇਸੇ ਤਰ੍ਹਾਂ ਹੀ ਕੰਵਲਜੀਤ ਸਿੰਘ ਦੇਚੋਣ ਮੈਦਾਨ ਵਿੱਚ ਖੜੇ 9 ਮੈਂਬਰਾਂ ਵਿਚੋਂ 8 ਮੈਬਰ ਜੈਤੂ ਰਹੈ ਅਤੇ ਇੱਕ ਵਿਰੋਧੀ ਧਿਰ ਸਰਬਜੀਤ ਸਿੰਘ ਦਾ ਮੈਂਬਰ ਜਗਸੀਰ ਸਿੰਘ ਜੈਤੂ ਰਹੇ।