
ਅਮਰਿੰਦਰ ਸੋਹਲ ਪੰਜਾਬੀ ਸਾਹਿਤ ਸਾਂਭਣ ਤੇ ਛਾਪਣ ਨੂੰ ਸਮਰਪਿਤ-ਜਸਵੀਰ ਝੱਜ
ਲੁਧਿਆਣਾ 18 ਅਕਤੂਬਰ (ਬਲਬੀਰ ਸਿੰਘ ਬੱਬੀ/ਵਰਲਡ ਪੰਜਾਬੀ ਟਾਈਮਜ਼)
ਭਾਸ਼ਾ ਵਿਭਾਗ ਪੰਜਾਬ ਵਲੋਂ ਵੱਖ ਵੱਖ ਵਿਧਾਵਾਂ ਵਿਚ ਪ੍ਰਕਾਸ਼ਤ ਪ੍ਰਾਪਤ ਪੁਸਤਕਾਂ ਵਿਚੋਂ ਸਰਬੋਤਮ ਪੁਸਤਕਾਂ ਨੂੰ ਸਨਮਾਨ ਲਈ ਚੁਣਿਆ ਹੈ। ਜਿਸ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਸਪਰੈੱਡ ਪਬਲੀਕੇਸ਼ਨ ਰਾਮਪੁਰ ਦੇ ਮਾਲਕ ਅਮਰਿੰਦਰ ਸੋਹਲ ਨੇ ਦੱਸਿਆ ਕਿ ਉਨ੍ਹਾਂ ਦੀ ਪਬਲੀਕੇਸ਼ਨ ਵਲੋਂ ਪ੍ਰਕਾਸ਼ਤ ਦੋ ਪੁਸਤਕਾਂ ‘ਛਿਣਭੰਗਰ ਵੀ ਕਾਲਾਤੀਤ ਵੀ’ ਕਾਵਿ ਸੰਗ੍ਰਹਿ ਲੇਖਕ ਵਿਜੇ ਵਿਵੇਕ ਨੂੰ ਗਿਆਨੀ ਗੁਰਮੁਖ ਸਿੰਘ ਮੁਸਾਫਰ ਸਨਮਾਨ 2022 ਅਤੇ ‘ਚੋਰ ਉਚੱਕੇ’ ਸਵੈਜੀਵਨੀ (ਲੇਖਕ ਗਾਇਕਵਾੜ) ਪੰਜਬੀ ਅਨੁਵਾਦ ਬੂਟਾ ਸਿੰਘ ਚੌਹਾਨ ਨੂੰ ਨਾਵਲਕਾਰ ਗੁਰਦਿਆਲ ਸਿੰਘ 2022 ਸਨਮਾਨ ਪ੍ਰਪਾਤ ਹੋਇਆ ਹੈ। ਅਮਰਿੰਦਰ ਸੋਹਲ ਨੇ ਕਿਹਾ ਕਿ ਸਪਰੈੱਡ ਪਬਲੀਕੇਸ਼ਨ ਰਾਮਪੁਰ ਦਾ ਮਨੋਰਥ ਮਿਆਰੀ ਸਾਹਿਤ ਨਾਲ ਜੋੜਨਾ ਹੈ। ਸਾਹਿਤਕਾਰ ਤੇ ਪੱਤਰਕਾਰ ਜਸਬੀਰ ਝੱਜ ਨੇ ਕਿਹਾ ਕਿ ਅਮਰਿੰਦਰ ਨੋਬੀ ਜਿਹਾ ਨੌਜਵਾਨ ਪੰਜਾਬੀ ਸਾਹਿਤ ਨੂੰ ਸਾਂਭਣ ਤੇ ਛਾਪਣ ਨੂੰ ਸਮਰਪਿਤ ਹੈ ਪਾਠਕਾਂ ਵੱਲੋਂ ਵੀ ਵਧੀਆ ਹੁੰਗਾਰਾ ਦਿੱਤਾ ਜਾ ਰਿਹਾ ਹੈ।

