ਬਠਿੰਡਾ, 19 ਅਕਤੂਬਰ ( ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਬਠਿੰਡਾ ਸ਼ਹਿਰ ਦੇ ਜੰਮਪਲ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀ ਕਰਨ ਸ਼ਰਮਾ ਨੇ ਲੁਧਿਆਣਾ ਵਿਖੇ ਹੋਈਆਂ ਸੂਬਾ ਪੱਧਰੀ ਖੇਡਾਂ ਦੌਰਾਨ ਸਕੇਟਿੰਗ ਦੇ ਮੁਕਾਬਲੇ ਵਿੱਚ ਮੱਲਾਂ ਮਾਰਦਿਆਂ ਸਿਲਵਰ ਦਾ ਤਮਗਾ ਜਿੱਤਿਆ ਹੈ।
ਉਨ੍ਹਾਂ ਦੀ ਜਿੱਤ ਦੀ ਖੁਸ਼ੀ ਵਿੱਚ ਉਸ ਦੇ ਮਾਪਿਆਂ ਅਤੇ ਯੂਨੀਵਰਸਿਟੀ ਦੇ ਪ੍ਰਬੰਧਕਾਂ ਵਲੋਂ ਖੂਬ ਜਸ਼ਨ ਮਨਾਇਆ ਗਿਆ।
ਖਿਡਾਰੀ ਕਰਨ ਸ਼ਰਮਾ ਦੇ ਪਿਤਾ ਨਰੇਸ਼ ਸ਼ਰਮਾ ਵਾਸੀ ਓਮੈਕਸ ਕਲੋਨੀ ਬਠਿੰਡਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਬੀ. ਐੱਸ. ਸੀ. ਐਗਰੀਕਲਚਰਲ ਦੀ ਪਹਿਲੇ ਸਾਲ ਦੀ ਪੜਾਈ ਕਰ ਰਿਹਾ ਹੈ ਤੇ ਉਹ ਪੜਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਬਹੁਤ ਰੁਚੀ ਰੱਖਦਾ ਹੈ, ਜਿਸ ਦੇ ਚਲਦਿਆਂ ਉਸ ਨੇ 17 ਅਕਤੂਬਰ ਨੂੰ ਲੁਧਿਆਣਾ ਵਿਖੇ ਹੋਈਆਂ ਸੂਬਾ ਪੱਧਰੀ ਖੇਡਾਂ ਵਿੱਚ ਸਕੇਟਿੰਗ ਦੇ ਮੁਕਾਬਲੇ ਵਿੱਚ ਭਾਗ ਲਿਆ। ਉਨ੍ਹਾਂ ਦੱਸਿਆ ਕਿ ਇਸ ਮੁਕਾਬਲੇ ਦੌਰਾਨ ਕਰਨ ਸ਼ਰਮਾ ਨੇ 10 ਕਿਲੋਮੀਟਰ ਦੀ ਸਕੇਟਿੰਗ ਦੌੜ ਵਿੱਚ ਆਪਣੇ ਵਿਰੋਧੀ ਖਿਡਾਰੀਆਂ ਨੂੰ ਪਛਾੜਦੇ ਹੋਏ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਜਿੱਤ ਹਾਸਿਲ ਕਰਦਿਆਂ ਸਿਲਵਰ ਦਾ ਤਮਗਾ ਜਿੱਤ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਆਪਣੇ ਜਿਲਾ ਬਠਿੰਡਾ ਤੇ ਮਾਪਿਆਂ ਦੀ ਝੋਲੀ ਵਿੱਚ ਪਾਇਆ।
ਇਸ ਜਿੱਤ ਦੀ ਖੁਸ਼ੀ ਵਿੱਚ ਖਿਡਾਰੀ ਕਰਨ ਸ਼ਰਮਾ ਦੇ ਮਾਪਿਆਂ ਵਲੋਂ ਆਪਣੇ ਘਰ ਵਿੱਚ ਆਤਿਸ਼ਬਾਜ਼ੀ ਕੀਤੀ ਗਈ ਤੇ ਭੰਗੜੇ ਪਾਏ ਗਏ। ਉਨ੍ਹਾਂ ਦੀ ਜਿੱਤ ਨਾਲ ਯੂਨੀਵਰਸਿਟੀ ਅਤੇ ਉਸ ਦੇ ਮਾਪਿਆਂ ਤੇ ਜਿਲਾ ਬਠਿੰਡਾ ਦਾ ਨਾਮ ਸੂਬੇ ਭਰ ਅੰਦਰ ਹੋਰ ਚਮਕਿਆ ਹੈ।
ਕੈਪਸ਼ਨ: ਜੇਤੂ ਖਿਡਾਰੀ ਕਰਨ ਸ਼ਰਮਾ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ।