ਕੋਟਕਪੂਰਾ, 23 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਟਵੰਟੀ-ਟਵੰਟੀ ਸਪੋਰਟਸ ਕਿ੍ਰਕਟ ਕਲੱਬ ਸੰਧਵਾਂ ਨੇ ਇਹ ਕਿ੍ਰਕਟ ਗਰਾਊਂਡ ਬਣਾ ਕੇ ਕੋਟਕਪੂਰੇ ਇਲਾਕੇ ਤੋਂ ਪਛੜਿਆ ਸ਼ਬਦ ਦੂਰ ਕਰਾ ਦਿੱਤਾ ਹੈ, ਹੁਣ ਵੱਡੇ ਸ਼ਹਿਰਾਂ ਦੀ ਤਰਜ ’ਤੇ ਰਾਤ ਦੀ ਕਿ੍ਰਕਟ ਖੇਡਣ ਦੇ ਸੁਪਨੇ ਨੂੰ ਪੂਰਾ ਕਰਕੇ ਨੌਜਵਾਨਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਇੰਜੀ. ਸੁਖਜੀਤ ਸਿੰਘ ਢਿੱਲਵਾਂ ਚੇਅਰਮੈਨ ਜਿਲਾ ਯੋਜਨਾ ਬੋਰਡ ਫਰੀਦਕੋਟ ਨੇ ਦੂਜੇ ਫਸਟ ਸਟੈੱਪ ਸਟੱਡੀ ਅਬਰੋਡ ਕਿ੍ਰਕਟ ਕੱਪ ਦੇ ਉਦਘਾਟਨੀ ਸਮਾਰੋਹ ਦੌਰਾਨ ਕਹੇ। ਉਹਨਾਂ ਨਾਲ ਪਹੁੰਚੇ ਅਮਨਦੀਪ ਸਿੰਘ ਸੰਧੂ ਪੀ.ਏ. ਸਪੀਕਰ ਸੰਧਵਾਂ ਨੇ ਨੌਜਵਾਨਾਂ ਨੂੰ ਸੁਨੇਹਾ ਦਿੱਤਾ ਕਿ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਲਈ ਸਾਰੇ ਨੌਜਵਾਨ ਜਰੂਰ ਗਰਾਊਂਡਾਂ ਨਾਲ ਜੁੜਨ ਅਤੇ ਆਪਣੀ ਮਾਨਸਿਕ ਖੁਸ਼ੀ ਪ੍ਰਾਪਤ ਕਰਕੇ ਸਮਾਜ ਨੂੰ ਵੀ ਤੰਦਰੁਸਤ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ। ਟਵੰਟੀ-ਟਵੰਟੀ ਕਿ੍ਰਕਟ ਗਰਾਊਂਡ ਸੰਧਵਾਂ ਦੇ ਮੁਖੀ ਬਲਜੀਤ ਸਿੰਘ ਖੀਵਾ ਅਤੇ ਹਰਪ੍ਰੀਤ ਸਿੰਘ ਹਨੀ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਫਰੀਦਕੋਟ-ਕੋਟਕਪੂਰੇ ਇਲਾਕੇ ਦੇ ਤਕਰੀਬਨ 50 ਕਿਲੋਮੀਟਰ ਦਾਇਰੇ ਵਿੱਚ ਇਹ ਇੱਕ ਨਿਵੇਕਲਾ ਗਰਾਊਂਡ ਹੈ, ਜਿਸ ਵਿੱਚ ਸ਼ਾਨਦਾਰ ਘਾਹ ਵਾਲੀ ਗਰਾਊਂਡ ਦਿਨ-ਰਾਤ ਦੇ ਮੈਚ ਖੇਡਣ ਲਈ ਲਾਈਟਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ ਅਤੇ ਨਾਲ ਹੀ ਇੱਕ ਸ਼ਾਨਦਾਰ ਰੈਸਟੋਰੈਂਟ ਜੋ ਨੌਜਵਾਨਾਂ ਨੂੰ ਹੈਲਦੀ ਡਾਇਟ ਦਾ ਧਿਆਨ ਰੱਖ ਕੇ ਬਣਾਇਆ ਗਿਆ ਹੈ। ਬਲਵਿੰਦਰ ਸ਼ਰਮਾ ਬੱਲੂ ਭਾਜੀ, ਸੁੱਖਾ ਸ਼ਰਮਾ ਨੇ ਦੱਸਿਆ ਕਿ ਪਹਿਲਾ ਮੈਚ ਮਹਾਰਾਜਾ ਫਾਈਨਾਂਸ ਅਤੇ ਸੀ.ਐੱਲ. ਇਲੈਕਟ੍ਰੋਨਿਕਸ ਵਿਚਕਾਰ ਖੇਡਿਆ ਗਿਆ। ਇਸ ਮੌਕੇ ਮਹਿਮਾਨਾਂ ਨੂੰ ਮੈਨੇਜਮੈਂਟ ਵਲੋਂ ਸਨਮਾਨ ਕੀਤਾ ਗਿਆ। ਇਸ ਸਮੇਂ ਵੱਖ-ਵੱਖ ਟੀਮ ਸਪੋਂਸਰ ਰਾਹੁਲ ਮਲਿਕ, ਡਾ. ਅਮਨਦੀਪ ਸੇਠੀ, ਮਨੂ ਚਾਨਾ ਲੀਓਬਾਰ, ਅਮਨਦੀਪ ਸਿੰਘ, ਲਵਪ੍ਰੀਤ ਸਿੰਘ, ਜਸਪ੍ਰੀਤ ਸਿੰਘ ਪੁਰਬਾ, ਸਾਹਿਲ ਬਾਂਗਾ, ਗੁਰਕੀਰਤ ਸਿੰਘ, ਰਾਜਦੀਪ ਸਿੰਘ ਜਟਾਣਾ, ਸੰਨੀ ਐਮ.ਸੀ., ਵਾਸੂ ਸ਼ਰਮਾ, ਸੋਨੂੰ ਛਾਬੜਾ ਅਤੇ ਸੈਂਕੜੇ ਕਿ੍ਰਕਟ ਪ੍ਰੇਮੀ ਹਾਜਰ ਸਨ।