ਕੋਟਕਪੂਰਾ, 23 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅੱਜ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਢਿੱਲੋਂ ਕਲੋਨੀ ਦੀਆਂ ਸਾਰੀਆਂ ਗਲੀਆਂ ’ਚ ਇੰਟਰਲਾਕਿੰਗ ਟਾਇਲਾਂ ਲਾਉਣ ਦੇ ਕੰਮ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਕਿਹਾ ਕਿ ਕੋਟਕਪੂਰਾ ਸ਼ਹਿਰ ਦੀਆਂ ਸਾਰੀਆਂ ਗਲੀਆਂ ਪੱਕੀਆਂ ਕੀਤੀਆਂ ਜਾ ਰਹੀਆਂ ਹਨ। ਇਸ ਮਾਮਲੇ ਵਿੱਚ ਕਿਸੇ ਵੀ ਸ਼ਹਿਰ ਵਾਸੀ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਵੇਗਾ ਅਤੇ ਅਧੂਰੇ ਪਏ ਕੰਮ ਜਲਦੀ ਪੂਰੇ ਕੀਤੇ ਜਾਣਗੇ। ਜਿਕਰਯੋਗ ਹੈ ਕਿ ਢਿੱਲੋਂ ਕਲੋਨੀ ਨੂੰ ਪਿਛਲੀਆਂ ਸਰਕਾਰਾਂ ਨੇ ਲਗਾਤਾਰ 20 ਸਾਲ ਇਸ ਨੂੰ ਨਜ਼ਰਅੰਦਾਜ਼ ਕਰੀ ਰੱਖਿਆ, ਜਿਸ ਕਰਕੇ ਇਹ ਕਲੋਨੀ ਵਿਕਾਸ ਪੱਖੋਂ ਪਛੜ ਗਈ ਪਰ ਹੁਣ ਇੱਥੇ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਉਨ੍ਹਾਂ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਗਲੀਆਂ ਦੇ ਨਿਰਮਾਣ ਦਾ ਕੰਮ ਜਲਦੀ ਮੁਕੰਮਲ ਕੀਤਾ ਜਾਵੇ ਅਤੇ ਕੰਮ ਪੂਰੀ ਇਮਾਨਦਾਰੀ ਨਾਲ ਤਸੱਲੀਬਖਸ਼ ਕੀਤਾ ਜਾਵੇ। ਢਿੱਲੋਂ ਕਲੋਨੀ ਵਿਕਾਸ ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ ਬਰਾੜ ਅਤੇ ਸਮੂਹ ਮੁਹੱਲਾ ਨਿਵਾਸੀਆਂ ਨੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਧੰਨਵਾਦ ਕੀਤਾ। ਉਹਨਾਂ ਦੱਸਿਆ ਕਿ ਕਲੋਨੀ ਦੀਆਂ ਸਾਰੀਆਂ ਗਲੀਆਂ ਕੱਚੀਆਂ ਹੋਣ ਕਾਰਨ ਬਾਰਸ਼ਾਂ ਆਉਣ ’ਤੇ ਘਰਾਂ ’ਚ ਆਉਣਾ ਜਾਣਾ ਕਾਫ਼ੀ ਔਖਾ ਸੀ, ਖਾਸਕਰ ਬਜ਼ੁਰਗਾਂ, ਔਰਤਾਂ, ਵਿਦਿਆਰਥੀਆਂ ਅਤੇ ਬੱਚਿਆਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਹੁਣ ਅਧੂਰੇ ਕੰਮ ਪੂਰੇ ਹੋਣ ਦਾ ਆਸ ਬੱਝੀ ਹੈ। ਇਸ ਮੌਕੇ ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਸੁਖਜੀਤ ਸਿੰਘ ਢਿਲਵਾਂ, ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਮੀਤ ਸਿੰਘ ਆਰੇਵਾਲਾ, ਪੀ.ਆਰ.ਓ. ਮਨਪ੍ਰੀਤ ਸਿੰਘ ਮਨੀ ਧਾਲੀਵਾਲ, ਅਮਨਦੀਪ ਸਿੰਘ ਸੰਧੂ, ਸੁਖਵੰਤ ਸਿੰਘ ਪੱਕਾ, ਪੰਜਾਬ ਵਾਟਰ ਤੇ ਸਪਲਾਈ ਦੇ ਚੀਫ਼ ਇੰਜੀ. ਸੰਦੀਪ ਸਿੰਘ ਰੋਮਾਣਾ, ਐਕਸੀਅਨ ਸੁਪਿੰਦਰ ਸਿੰਘ, ਐਸ.ਡੀ.ਓ ਗੁਰਵਿੰਦਰ ਸਿੰਘ, ਜੇ.ਈ. ਸੁਖਜੀਤ ਸਿੰਘ, ਨਵਦੀਪ ਸਿੰਘ ਢਿੱਲੋਂ, ਬਹਾਦਰ ਸਿੰਘ ਬਰਾੜ, ਖਰੈਤੀ ਲਾਲ ਸ਼ਰਮਾ, ਪ੍ਰੋ. ਸ਼ਤੀਸ਼ ਰੰਦੇਵ, ਸ਼ੁਬੇਗ ਸਿੰਘ ਭੁੱਲਰ, ਧਨਵੰਤ ਸਿੰਘ ਖਹਿਰਾ, ਮਾਸਟਰ ਮਨਜੀਤ ਸਿੰਘ, ਬਲਵੰਤ ਸਿੰਘ ਮੱਤਾ, ਚਰਨਜੀਤ ਸਿੰਘ ਸਰਪੰਚ, ਗੁਰਵਿੰਦਰ ਸਿੰਘ ਗੋਲਾ ਗਿੱਲ, ਤਿਲਕ ਰਾਜ ਰਾਜਪੂਤ, ਉਦੇ ਰੰਦੇਵ, ਵਰਿੰਦਰਜੀਤ ਸਿੰਘ ਮੱਤਾ ਸਮੇਤ ਹੋਰ ਵੀ ਮੁਹੱਲਾ ਵਾਸੀ ਵੱਡੀ ਗਿਣਤੀ ’ਚ ਹਾਜ਼ਰ ਸਨ।

