ਲੜਕੀ ’ਤੇ ਤੇਜਾਬ ਸੁੱਟਣ ਵਾਲੇ ਮੁਲਜ਼ਮ ਘਟਨਾ ਦੇ ਪੰਜਵੇਂ ਦਿਨ ਵੀ ਪੁਲਿਸ ਦੀ ਪਕੜ ਤੋਂ ਬਾਹਰ : ਕੌਸ਼ਲ
ਕੋਟਕਪੂਰਾ, 24 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
‘ਬਦਲਾਅ ਲਿਆਉਣ ਦੇ ਦਾਅਵੇ ਕਰਨ ਵਾਲੀ ਮਾਨ ਸਰਕਾਰ ਦੇ ਰਾਜ ’ਚ ਇਹ ਬਦਲਾਅ ਜਰੂਰ ਆਇਆ ਹੈ ਕਿ ਪਹਿਲਾਂ ਧੀਆਂ-ਭੈਣਾਂ ਤੇ ਘਰੋ ਬਾਹਰ ਹਮਲੇ ਹੁੰਦੇ ਸਨ ਜੋ ਹੁਣ ਦਿਨ ਦਿਹਾੜੇ ਘਰਾਂ ’ਚ ਵੀ ਸ਼ੁਰੂ ਹੋ ਗਏ ਹਨ।’ ਇਹ ਬਿਆਨ ਭਾਰਤੀ ਕਮਿਊਨਿਸਟ ਪਾਰਟੀ ਦੇ ਜਿਲਾ ਸਕੱਤਰ ਅਸ਼ੋਕ ਕੌਸ਼ਲ, ਕਾਮਰੇਡ ਗੁਰਨਾਮ ਸਿੰਘ ਸਰਪੰਚ ਅਤੇ ਸੀਨੀਅਰ ਆਗੂ ਮਾਸਟਰ ਗੁਰਚਰਨ ਸਿੰਘ ਮਾਨ ਨੇ ਜਾਰੀ ਕਰਦੇ ਹੋਏ ਕੋਟਕਪੂਰਾ ਦੇ ਸ਼ਹੀਦ ਭਗਤ ਸਿੰਘ ਨਗਰ ਦੀ ਲੜਕੀ ’ਤੇ ਤੇਜਾਬ ਸੁੱਟਣ ਵਾਲੇ ਮੋਟਰ ਸਾਈਕਲ ਸਵਾਰ ਬਦਮਾਸਾਂ ਨੂੰ ਘਟਨਾ ਦੇ ਪੰਜਵੇਂ ਦਿਨ ਵੀ ਗਿ੍ਰਫਤਾਰ ਨਾ ਕਰ ਸਕਣ ਕਰਕੇ ਅਮਨ ਕਾਨੂੰਨ ਦੀ ਹਾਲਤ ਤੇ ਡੂੰਘੀ ਫਿਕਰਮੰਦੀ ਜਾਹਰ ਕੀਤੀ। ਵਰਨਣਯੋਗ ਹੈ ਕਿ 19 ਅਕਤੂਬਰ ਦੀ ਸਵੇਰ ਵੇਲੇ ਮੋਟਰ ਸਾਈਕਲ ਸਵਾਰ ਦੋ ਬਦਮਾਸ਼, ਜਿੰਨਾਂ ਨੇ ਮੂੰਹ ਢਕੇ ਹੋਏ ਸਨ, ਪੇਂਟਰ ਦਾ ਕੰਮ ਕਰਨ ਵਾਲੇ ਅਮੀਂ ਚੰਦ ਦੇ ਘਰ ਆਏ ਅਤੇ ਦਰਵਾਜਾ ਖੜਕਾਇਆ। ਜਦੋ ਉਸਦੀ ਲੜਕੀ ਨੇ ਦਰਵਾਜਾ ਖੋਲਿਆ ਤਾਂ ਬਦਮਾਸ਼ਾਂ ਨੇ ਉਸਦੇ ਚਿਹਰੇ ’ਤੇ ਤੇਜਾਬ ਸੁੱਟਿਆ ਅਤੇ ਮੌਕੇ ਤੋਂ ਫਰਾਰ ਹੋ ਗਏ। ਪੀੜਿਤ ਲੜਕੀ ਇਸ ਵਕਤ ਫਰੀਦਕੋਟ ਮੈਡੀਕਲ ਕਾਲਜ ਦੇ ਅੱਖਾਂ ਵਾਲੇ ਵਾਰਡ ਵਿੱਚ ਜੇਰੇ ਇਲਾਜ ਹੈ, ਕਿਉਂਕਿ ਤੇਜਾਬ ਪੈਣ ਨਾਲ ਉਸਦੀ ਇੱਕ ਅੱਖ ਜਅਿਾਦਾ ਨੁਕਸਾਨੀ ਗਈ ਹੈ। ਕਮਿਊਨਿਸਟ ਆਗੂਆਂ ਨੇ ਹਸਪਤਾਲ ਪਹੁੰਚ ਕੇ ਪੀੜਿਤ ਲੜਕੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਕੇ ਉਹਨਾਂ ਦਾ ਹੌਸਲਾ ਬੰਨਾਇਆ ਅਤੇ ਇਨਸਾਫ ਹਾਸਲ ਕਰਨ ਵਿੱਚ ਮੱਦਦ ਕਰਨ ਦਾ ਭਰੋਸਾ ਦਿਤਾ। ਕਮਿਊਨਿਸਟ ਆਗੂਆ ਨੇ ਜਿਲਾ ਪ੍ਰਸ਼ਾਸ਼ਨ ਅਤੇ ਜਿਲਾ ਰੈਡ ਕ੍ਰਾਸ ਸੁਸਾਇਟੀ ਤੋਂ ਮੰਗ ਕੀਤੀ ਕਿ ਪੀੜਿਤ ਲੜਕੀ ਦੇ ਪਰਿਵਾਰ ਦੀ ਹਾਲਤ ਵੇਖਦਿਆਂ ਉਸਦਾ ਸਾਰਾ ਇਲਾਜ ਮੁਫਤ ਕੀਤਾ ਜਾਵੇ, ਕਿਉਂਕਿ ਹੁਣ ਤੱਕ ਸਾਰਾ ਖਰਚਾ ਗਰੀਬ ਬਾਪ ਵੱਲੋਂ ਕੀਤਾ ਜਾ ਰਿਹਾ ਹੈ।

