ਫਰੀਦਕੋਟ, 29 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਇਲਾਕੇ ਦੀ ਮੰਨੀ-ਪ੍ਰਮੰਨੀ ਸੰਸਥਾ ਮਾਊਂਟ ਲਿਟਰਾ ਜੀ ਸਕੂਲ ਫਰੀਦਕੋਟ ਦੇ ਵਿਦਿਆਰਥੀ ਪੜਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਮੋਹਰੀ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਚੇਅਰਮੈਨ ਇੰਜ. ਚਮਨ ਲਾਲ ਗੁਲਾਟੀ ਅਤੇ ਸਕੂਲ ਦੇ ਡਾਇਰੈਕਟਰ ਪੰਕਜ ਗੁਲਾਟੀ ਨੇ ਕਿਹਾ ਕਿ ਇਹ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸਕੂਲ ਦੇ ਹੋਣਹਾਰ ਵਿਦਿਆਰਥੀ ਪੜਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਆਪਣਾ ਨਾਮ ਰੌਸ਼ਨ ਕਰ ਰਹੇ ਹਨ, ਜਿਸ ਵਿੱਚ ਤੰਦਰੁਸਤ ਮਨ ਦਾ ਵਾਸ ਹੁੰਦਾ ਹੈ। ਪੰਜਾਬ ਸਕੂਲ ਖੇਡਾਂ ਵਿੱਚ ਅੰਡਰ-14 ਅਤੇ ਅੰਡਰ-17 ਲੜਕੀਆਂ ਨੇ ਸਾਨਦਾਰ ਪ੍ਰਦਰਸਨ ਕਰਦਿਆਂ ਓਵਰਆਲ ਚੈਂਪੀਅਨਸ਼ਿਪ ਜਿੱਤੀ। ਇਸ ਤੋਂ ਇਲਾਵਾ ਜੋਨਲ ਟੂਰਨਾਮੈਂਟ ’ਚ ਅੰਡਰ-19 ਲੜਕਿਆਂ ਨੇ ਵੀ ਓਵਰਆਲ ਚੈਂਪੀਅਨਸ਼ਿਪ ਜਿੱਤੀ। ਲੜਕੀਆਂ ਨੇ 10 ਸੋਨ, 9 ਚਾਂਦੀ ਅਤੇ 3 ਕਾਂਸੀ ਦੇ ਤਗਮੇ ਜਿੱਤ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ। ਜਿਕਰਯੋਗ ਹੈ ਕਿ ਲੜਕੀਆਂ ਦੇ ਅਥਲੈਟਿਕ ਮੁਕਾਬਲੇ ਵਿੱਚ 800 ਮੀਟਰ ਦੌੜ ’ਚ ਗੁਰਪ੍ਰੀਤ ਕੌਰ ਪਹਿਲੇ, ਦਿਲਪ੍ਰੀਤ ਕੌਰ ਦੂਜੇ ਅਤੇ 600 ਮੀਟਰ ਦੌੜ ਵਿੱਚ ਰੇਨਕ ਤੀਜੇ, ਅੰਡਰ-14 ’ਚ ਪਵਨਪ੍ਰੀਤ ਕੌਰ ਨੇ ਲੰਬੀ ਛਾਲ ਅਤੇ 100 ਮੀਟਰ ਦੌੜ ’ਚ ਪਹਿਲਾ, ਅੰਸ਼ਪ੍ਰੀਤ ਕੌਰ ਨੇ 400 ਮੀਟਰ ਅਤੇ 200 ਮੀਟਰ ਦੌੜ, ਇਸ ਤੋਂ ਇਲਾਵਾ ਰਿਲੇਅ ਵਿੱਚ ਪਵਨਪ੍ਰੀਤ ਕੌਰ, ਅੰਸ਼ਪ੍ਰੀਤ ਕੌਰ, ਅਦਵਿਤਾ ਅਤੇ ਸ਼ਗੁਨ ਸਰਮਾ ਨੇ ਦੂਜਾ, ਦੌੜ ਅੰਡਰ-17 ਵਿੱਚ ਕਮਲਪ੍ਰੀਤ ਕੌਰ ਨੇ ਡਿਸਕਸ ਥਰੋਅ ਵਿੱਚ ਪਹਿਲਾ ਅਤੇ ਹੁਸਨਪ੍ਰੀਤ ਕੌਰ ਨੇ ਦੂਜਾ, 400 ਮੀਟਰ ਦੌੜ ਵਿੱਚ ਜਸ਼ਨਜੋਤ ਕੌਰ ਦੂਜੇ ਸਥਾਨ ’ਤੇ ਰਹੀ, 100 ਮੀਟਰ ਦੌੜ ਵਿੱਚ ਅੰਸ਼ਪ੍ਰੀਤ ਕੌਰ ਦੂਜੇ, 1500 ਮੀਟਰ ਦੌੜ ਵਿੱਚ ਗੁਰਪ੍ਰੀਤ ਕੌਰ ਤੀਜੇ ਅਤੇ 100 ਮੀਟਰ ਦੌੜ ਵਿੱਚ ਅੰਸ਼ਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਸਕੂਲ ਦੀਆਂ ਵਿਦਿਆਰਥਣਾਂ ਨੇ ਰਿਲੇਅ ਰੇਸ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਹਾਸਲ ਕੀਤਾ। ਲੜਕੇ ਅੰਡਰ-19 ਵਿੱਚ ਸਾਹਿਲਜੋਤ ਸਿੰਘ ਗਿੱਲ 200 ਮੀਟਰ ਅਤੇ ਉੱਚੀ ਛਾਲ ਵਿੱਚ ਪਹਿਲਾ, ਨਵਦੀਪ ਸਿੰਘ ਨੇ ਡਿਸਕਸ ਥਰੋਅ ਅਤੇ ਸ਼ਾਟਪੁਟ ’ਚ ਪਹਿਲਾ, ਗੁਰਦੀਪ ਸਿੰਘ 100 ਮੀਟਰ ਵਿੱਚ ਪਹਿਲਾ ਅਤੇ 400 ਮੀਟਰ ਦੌੜ ਵਿੱਚ ਦੂਜਾ, ਖੁਸ਼ਦੀਪ ਸਿੰਘ 400 ਮੀਟਰ ਦੋੜ ਵਿੱਚ ਪਹਿਲੇ, ਅੰਕੁਸ਼ ਗੁਲਾਟੀ ਨੇ 800 ਮੀਟਰ ਦੌੜ ’ਚ ਪਹਿਲਾ, ਪੁਸ਼ਪਿੰਦਰ ਸਿੰਘ ਨੇ 1500 ਮੀਟਰ ਦੌੜ ਵਿੱਚ ਪਹਿਲਾ ਸਥਾਨ, ਰਵਿੰਦਰ ਸਿੰਘ ਨੇ 100 ਮੀਟਰ ਅਤੇ 200 ਮੀਟਰ ਦੌੜ ਵਿੱਚ ਦੂਜਾ, ਆਰੀਅਨ ਮੋਂਗਾ ਨੇ ਜੈਵਲਿਨ ਥਰੋਅ ’ਚ ਪਹਿਲਾ ਸਥਾਨ ਪ੍ਰਾਪਤ ਕਰਕੇ ਓਵਰਆਲ ਚੈਂਪੀਅਨਸ਼ਿਪ ਹਾਸਲ ਕੀਤੀ, ਅੰਡਰ-17 ਲੜਕਿਆਂ ’ਚੋਂ ਸੁਖਮਹਿਤਾਬ ਸਿੰਘ 100 ਮੀਟਰ ਦੌੜ ਅਤੇ ਲੰਬੀ ਛਾਲ ਵਿੱਚ ਪਹਿਲਾ, ਗੁਰਜਸ ਸਿੰਘ ਡਿਸਕਸ ਥਰੋਅ ਵਿੱਚ ਪਹਿਲਾ, ਅਮਰਿੰਦਰ ਸਿੰਘ ਸੇਖੋਂ 200 ਮੀਟਰ ਦੌੜ ਅਤੇ ਲੰਬੀ ਛਾਲ ਵਿੱਚ ਦੂਜਾ, ਕਾਰਤਿਕ ਚੋਪੜਾ 1500 ਮੀਟਰ ਦੌੜ ਵਿੱਚ ਦੂਜੇ ਮੁਕਤੇਸ਼ਵਰ ਸੇਖੋਂ ਲੰਬੀ ਛਾਲ ’ਚ ਉੱਚੀ ਛਾਲ ਵਿੱਚ ਤੀਜਾ, ਪ੍ਰਭਜੋਤ ਸਿੰਘ ਨੇ 200 ਮੀਟਰ ਦੌੜ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਅੰਤ ਵਿੱਚ ਸਕੂਲ ਦੇ ਚੇਅਰਮੈਨ ਇੰਜ. ਚਮਨ ਲਾਲ ਗੁਲਾਟੀ ਅਤੇ ਪਿ੍ਰੰਸੀਪਲ ਡਾ. ਸੁਰੇਸ਼ ਸ਼ਰਮਾ ਨੇ ਸਟੇਜ ’ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਮੈਡਲ ਪਾ ਕੇ ਸਨਮਾਨਿਤ ਕਰਦਿਆਂ ਉਹਨਾਂ ਦੀ ਸਫਲਤਾ ਲਈ ਹਾਰਦਿਕ ਵਧਾਈ ਦਿੱਤੀ। ਉਨਾਂ ਸਕੂਲ ਦੇ ਡੀ.ਪੀ. ਈ. ਮਨਦੀਪ ਕੁਮਾਰ ਅਤੇ ਮਨਜੋਧ ਸਿੰਘ ਨੂੰ ਵੀ ਹਾਰਦਿਕ ਵਧਾਈ ਦਿੱਤੀ ਗਈ।

