ਫਰੀਦਕੋਟ 01 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਕੋਟਕਪੂਰਾ-ਫਰੀਦਕੋਟ ਸੜਕ ’ਤੇ ਸਥਿੱਤ ਮਾਊਂਟ ਲਿਟਰਾ ਜੀ ਸਕੂਲ ਵਿਖੇ ਦੀਵਾਲੀ ਦੇ ਸੁਭ ਮੌਕੇ ’ਤੇ ਚੈਰਿਟੀ ਫੈਸਟੀਵਲ ਦਾ ਆਯੋਜਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਚੇਅਰਮੈਨ ਇੰਜ. ਚਮਨ ਲਾਲ ਗੁਲਾਟੀ ਨੇ ਦੱਸਿਆ ਕਿ ਦੀਵਾਲੀ ਦੇ ਇਸ ਤਿਉਹਾਰ ’ਤੇ ਸਕੂਲ ਦੇ ਵਿਦਿਆਰਥੀਆਂ ਅਤੇ ਸਕੂਲ ਵਲੋਂ ਗਰੀਬ ਅਤੇ ਲੋੜਵੰਦ ਲੋਕਾਂ ਦੀ ਮੱਦਦ ਕਰਨ ਲਈ ਦਾਨ ਤਿਉਹਾਰ ਮਨਾਇਆ ਗਿਆ। ਇਸ ਤੋਂ ਬਾਅਦ ਕੋਟਕਪੂਰਾ ਅਤੇ ਫਰੀਦਕੋਟ ਇਲਾਕੇ ਦੇ ਝੁੱਗੀ-ਝੌਂਪੜੀਆਂ ਦੇ ਗਰੀਬ ਲੋਕਾਂ ਨੂੰ ਕੱਪੜੇ, ਅਨਾਜ, ਜੁੱਤੀਆਂ, ਮਠਿਆਈਆਂ ਅਤੇ ਕਿਤਾਬਾਂ ਭੇਂਟ ਕੀਤੀਆਂ ਗਈਆਂ, ਜਿਸ ਦਾ ਮੁੱਖ ਉਦੇਸ਼ ਦੀਵਾਲੀ ਦੇ ਤਿਉਹਾਰ ’ਤੇ ਸਾਰਿਆਂ ਨੂੰ ਖੁਸੀਆਂ ਅਤੇ ਪਿਆਰ ਵੰਡਣਾ ਸੀ। ਇਸ ਤੋਂ ਇਲਾਵਾ ਸਕੂਲ ’ਚ ਇਸ ਤਿਉਹਾਰ ਮੌਕੇ ਕਿੰਡਰਗਾਰਟਨ ਵਿਭਾਗ ਦੇ ਛੋਟੇ ਬੱਚਿਆਂ ਵਲੋਂ “ਗਰੀਨ ਦੀਵਾਲੀ”ਦਾ ਸੁਨੇਹਾ ਦਿੰਦਾ ਇੱਕ ਸੁੰਦਰ ਨਾਟਕ ਪੇਸ਼ ਕੀਤਾ ਗਿਆ। ਬੱਚਿਆਂ ਵਲੋਂ ਖੂਬਸੂਰਤ ਡਾਂਸ ਵੀ ਪੇਸ਼ ਕੀਤਾ ਗਿਆ, ਜਿਸ ਨੇ ਸਾਰਿਆਂ ਦਾ ਮਨ ਮੋਹ ਲਿਆ। ਇਸ ਤੋਂ ਇਲਾਵਾ ਸਕੂਲ ’ਚ ਥਾਲੀ ਸਜਾਉਣ, ਦੀਵੇ ਸਜਾਉਣ, ਮੋਮਬੱਤੀਆਂ ਸਜਾਉਣ ਅਤੇ ਬੰਦਰਵਾਲ ਬਣਾਉਣ ਦੇ ਮੁਕਾਬਲੇ ਕਰਵਾਏ ਗਏ, ਜਿਸ ’ਚ ਸਮੂਹ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਅਤੇ ਆਨੰਦ ਨਾਲ ਭਾਗ ਲਿਆ। ਅੰਤ ਵਿੱਚ ਸਕੂਲ ਦੇ ਚੇਅਰਮੈਨ ਇੰਜ. ਚਮਨ ਲਾਲ ਗੁਲਾਟੀ, ਸਕੂਲ ਦੇ ਡਾਇਰੈਕਟਰ ਪੰਕਜ ਗੁਲਾਟੀ, ਪਿ੍ਰੰਸੀਪਲ ਡਾ. ਸੁਰੇਸ਼ ਸ਼ਰਮਾ ਨੇ ਸਾਰਿਆਂ ਨੂੰ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੰਦਿਆਂ ਦੱਸਿਆ ਕਿ ਇਹ ਤਿਉਹਾਰ ਆਪਸੀ ਪਿਆਰ ਅਤੇ ਭਾਈਚਾਰੇ ਦਾ ਪ੍ਰਤੀਕ ਹੈ। ਸਾਨੂੰ ਸਾਰੇ ਤਿਉਹਾਰ ਇਕੱਠੇ ਮਨਾਉਣੇ ਚਾਹੀਦੇ ਹਨ।