ਕੋਟਕਪੂਰਾ, 01 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਡੌਲਫਿਨ ਪਬਲਿਕ ਸਕੂਲ ਵਾੜਾਦਰਾਕਾ ਦੀਆਂ ਵੱਖ-ਵੱਖ ਟੀਮਾਂ ਵੱਲੋਂ ਆਪਣੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਬਲਾਕ ਕੋਟਕਪੂਰਾ ਦੇ ਪ੍ਰਾਇਮਰੀ ਸਕੂਲ ਖੇਡ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਪਿ੍ਰੰਸੀਪਲ ਸਤਿੰਦਰ ਕੌਰ ਨੇ ਦੱਸਿਆ ਕਿ ਉਹਨਾਂ ਦੇ ਸਕੂਲ ਦੇ ਲੜਕਿਆਂ ਦੀ ਸ਼ਤਰੰਜ ਟੀਮ, ਜਿਸ ਵਿੱਚ ਜੈ ਸਿੰਘ ਸੰਧੂ, ਰਿਹਾਨ, ਏਕਮਦੀਪ ਸਿੰਘ, ਅਤੇ ਮਨਤਾਜ ਸਿੰਘ ਵੱਲੋਂ ਆਪਣੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਬਲਾਕ ਵਿੱਚੋਂ ਪਹਿਲਾ, ਬੈਡਮਿੰਟਨ ਲੜਕੇ ਰਾਮਦੀਪ ਸਿੰਘ ਅਤੇ ਮਨਤਾਜ ਸਿੰਘ ਮਾਨ ਪਹਿਲਾ, ਕਰਾਟੇ ਲੜਕੇ ਸਹਿਮਲਪ੍ਰੀਤ ਸਿੰਘ ਗੁਰਪ੍ਰੀਤ ਸਿੰਘ, ਅਮਤੇਸ਼ਵਰ ਸਿੰਘ, ਗੁਰਤਾਜ ਸਿੰਘ ਅਤੇ ਅਰਮਾਨ ਸਿੰਘ, ਕਰਾਟੇ ਲੜਕੀਆਂ ਹਰਮਨ ਕੌਰ, ਸਹਿਜਪ੍ਰੀਤ ਕੌਰ, ਰਮਨਪ੍ਰੀਤ ਕੌਰ ਸੁਖਮਨ ਕੌਰ ਅਤੇ ਰੀਤਇੰਦਰ ਕੌਰ ਬਰਾੜ ਪਹਿਲਾ ਅਤੇ ਹੈਂਡਬਾਲ ਲੜਕੀਆਂ ਦੀ ਟੀਮ ਨੇ ਦੂਜਾ ਸਥਾਨ ਹਾਸਲ ਕਰਕੇ ਆਪਣੀ ਸੰਸਥਾ ਅਤੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤਾ। ਸਕੂਲ ਪਰਤਣ ’ਤੇ ਖਿਡਾਰੀਆਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਚੇਅਰਮੈਨ ਹਰਮਨਪ੍ਰੀਤ ਸਿੰਘ ਬਰਾੜ ਅਤੇ ਗਗਨਦੀਪ ਸਿੰਘ ਸੰਧੂ ਨੇ ਇਸ ਪ੍ਰਾਪਤੀ ਲਈ ਡੀ.ਪੀ.ਈ. ਅੰਗਰੇਜ ਸਿੰਘ, ਕੋਚ ਰਾਕੇਸ਼, ਬੱਚਿਆਂ ਅਤੇ ਉਹਨਾਂ ਦੇ ਮਾਤਾ-ਪਿਤਾ ਨੂੰ ਮੁਬਾਰਕਾਂ ਦਿੰਦਿਆਂ ਅੱਗੇ ਹੋਣ ਵਾਲੇ ਜਿਲਾ ਖੇਡ ਮੁਕਾਬਲਿਆਂ ਦੀ ਤਿਆਰੀ ਲਈ ਮਿਹਨਤ ਕਰਨ ਲਈ ਪ੍ਰੇਰਿਆ। ਇਸ ਮੌਕੇ ਸੰਸਥਾ ਦਾ ਸਮੁੱਚਾ ਸਟਾਫ ਹਾਜਰ ਸੀ।