ਫਰੀਦਕੋਟ/ਸਾਦਿਕ, 2 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਜ਼ਿਲ੍ਹਾ ਫਰੀਦਕੋਟ ਵਿਖੇ ਹੋਈਆਂ ਜੋਨ ਪੱਧਰੀ ਐਥਲਟਿਕਸ ਖੇਡਾਂ ਵਿੱਚ ਤਾਜ ਪਬਲਿਕ ਸਕੂਲ, ਜੰਡ ਸਾਹਿਬ ਦੇ ਵਿਦਿਆਰਥੀਆਂ ਨੇ ਆਪਣੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਕੇ ਪੁਜ਼ੀਸ਼ਨਾਂ ਹਾਸਲ ਕੀਤੀਆਂ। ਇਸ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਵੱਖ-ਵੱਖ ਖੇਡਾਂ ਵਿੱਚ ਭਾਗ ਲਿਆ। ਜਿਸ ਵਿੱਚ ਅੰਡਰ-17 ਲੜਕੇ ਸਰਤਾਜ ਸਿੰਘ (5000 ਮੀਟਰ ਵੌਕ-ਗੋਲਡ ਮੈਡਲ), ਬਿਕਰਮਜੀਤ ਸਿੰਘ (5000 ਮੀਟਰ ਵੌਕ-ਸਿਲਵਰ ਮੈਡਲ), ਅਰਪਨਦੀਪ ਸਿੰਘ (200 ਮੀਟਰ ਰੇਸ-ਗੋਲਡ ਮੈਡਲ, 400 ਮੀਟਰ ਰੇਸ-ਗੋਲਡ ਮੈਡਲ, 1600 ਰਿਲੇਅ ਰੇਸ-ਗੋਲਡ ਮੈਡਲ), ਖੁਸ਼ਪ੍ਰੀਤ ਸਿੰਘ (ਜੈਵਲਿਨ ਥ੍ਰੋਅ-ਸਿਲਵਰ ਮੈਡਲ), ਮਨਜੋਤ ਸਿੰਘ (100 ਮੀਟਰ ਰੇਸ-ਗੋਲਡ ਮੈਡਲ, ਸ਼ਾਟ ਪੁੱਟ-ਸਿਲਵਰ ਮੈਡਲ, 1600 ਰਿਲੇਅ ਰੇਸ-ਗੋਲਡ ਮੈਡਲ), ਮਨਵੀਰ ਸਿੰਘ (1500 ਮੀਟਰ ਰੇਸ-ਗੋਲਡ ਮੈਡਲ), ਰੋਬਿਨਪ੍ਰੀਤ ਸਿੰਘ (200 ਮੀਟਰ ਰੇਸ-ਸਿਲਵਰ ਮੈਡਲ, 1600 ਰਿਲੇਅ ਰੇਸ-ਗੋਲਡ ਮੈਡਲ), ਜੋਬਨਪ੍ਰੀਤ ਸਿੰਘ (400 ਰਿਲੇਅ ਰੇਸ-ਗੋਲਡ ਮੈਡਲ), ਅੰਡਰ-19 ਲੜਕੇ ਯੁਵਰਾਜ ਸਿੰਘ (ਸ਼ਾਟ ਪੁੱਟ-ਸਿਲਵਰ ਮੈਡਲ), ਯੁਵਰਾਜ ਸ਼ਰਮਾ (ਜੈਵਲਿਨ ਥ੍ਰੋਅ-ਸਿਲਵਰ ਮੈਡਲ) ਅੰਡਰ-14 ਲੜਕੇ ਸਤਿੰਦਰ ਸਿੰਘ (ਸ਼ਾਟ ਪੁੱਟ-ਸਿਲਵਰ ਮੈਡਲ), ਮੋਹਨ ਸਿੰਘ (ਉੱਚੀ ਛਾਲ- ਸਿਲਵਰ ਮੈਡਲ), ਸਹਿਜ ਸਿੰਘ (100 ਮੀਟਰ ਰੇਸ ਅਤੇ 200 ਮੀਟਰ ਰੇਸ-ਗੋਲਡ ਮੈਡਲ, 400 ਰਿਲੇਅ-ਗੋਲਡ ਮੈਡਲ), ਜਸਮਨ ਸਿੰਘ (400 ਮੀਟਰ ਰੇਸ-ਗੋਲਡ ਮੈਡਲ, 400 ਰਿਲੇਅ-ਗੋਲਡ ਮੈਡਲ), ਮੋਹਨ ਸਿੰਘ (80 ਮੀਟਰ ਹਰਲਡ-ਬਰਾਉਨਜ਼ ਮੈਡਲ), ਅਭਿਜੋਤ ਸਿੰਘ (400 ਰਿਲੇਅ-ਗੋਲਡ ਮੈਡਲ), ਜਸਨਪ੍ਰੀਤ ਸਿੰਘ (400 ਰਿਲੇਅ-ਗੋਲਡ ਮੈਡਲ) ਅਤੇ ਇਸ ਦੇ ਨਾਲ ਹੀ ਸਤਰੰਜ਼ ਅੰਡਰ-11 ਲੜਕੀਆਂ (ਪਹਿਲਾ ਸਥਾਨ) ਗੋਡਲ ਮੈਡਲ, ਅੰਡਰ-11 ਲੜਕੇ (ਪਹਿਲਾ ਸਥਾਨ) ਗੋਡਲ ਮੈਡਲ ਪ੍ਰਾਪਤ ਕੀਤੇ। ਇਸ ਸਮੇਂ ਸਕੂਲ ਦੇ ਪ੍ਰਿੰਸੀਪਲ ਡਾ. ਰਜਿੰਦਰ ਕਸ਼ਯਪ ਨੇ ਦੱਸਿਆ ਕਿ ਸਕੂਲ ਦੇ ਹੋਣਹਾਰ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਸਕੂਲ ਅਤੇ ਮਾਪਿਆ ਦਾ ਨਾਮ ਰੌਸ਼ਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਖੇਡਾਂ ਸਾਨੂੰ ਸਰੀਰਕ, ਮਾਨਸਿਕ ਅਤੇ ਬੌਧਿਕ ਤੌਰ ’ਤੇ ਵੀ ਤੰਦਰੁਸਤ ਰੱਖਦੀਆਂ ਹਨ। ਸਕੂਲ ਪਹੁੰਚਣ ਤੇ ਚੇਅਰਮੈਨ ਹਰਪ੍ਰੀਤ ਸਿੰਘ ਸੰਧੂ, ਜਗਮੀਤ ਸਿੰਘ ਸੰਧੂ, ਚੇਅਰਪਰਸਨ ਮੈਡਮ ਰਮਨਦੀਪ ਕੌਰ ਸੰਧੂ, ਮੈਡਮ ਸ਼ਮਨਪ੍ਰੀਤ ਕੌਰ ਸੰਧੂ ਅਤੇ ਪ੍ਰਿੰਸੀਪਲ ਡਾ. ਰਜਿੰਦਰ ਕਸ਼ਯਪ ਵੱਲੋਂ ਖਿਡਾਰੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਜੀਵਨ ਵਿੱਚ ਖੇਡਾਂ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਕਿ ਖੇਡਾਂ ਸਾਡੇ ਲਈ ਬਹੁਤ ਮਹੱਤਵ ਰੱਖਦੀਆਂ ਹਨ। ਇਸ ਸਮੇਂ ਸਤਰੰਜ਼ ਕੋਚ ਜੈ ਅਬੀਨਾਸ਼ ਸਿੰਘ, ਕ੍ਰਿਕਟ ਕੋਚ ਪ੍ਰਦੀਪ ਕੁਮਾਰ, ਫੁੱਟਬਾਲ ਕੋਚ ਕਰਨਵੀਰ ਸਿੰਘ, ਐਥਲੈਟਿਕ ਕੋਚ ਪ੍ਰਗਟ ਸਿੰਘ ਅਤੇ ਸਮੂਹ ਸਟਾਫ ਵੀ ਹਾਜ਼ਰ ਸਨ।
