ਮਿਲਾਨ, 2 ਨਵੰਬਰ ( ਨਵਜੋਤ ਢੀਂਡਸਾ/ਵਰਲਡ ਪੰਜਾਬੀ ਟਾਈਮਜ਼)
ਇਟਲੀ ਦੇ ਜ਼ਿਲ੍ਹਾ ਮਾਨਤੋਵਾ ਦੇ ਪ੍ਰਸਿੱਧ ਸ਼੍ਰੀ ਹਰੀ ਓਮ ਮੰਦਿਰ ਪੈਗੋਨਾਗਾ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਦੀਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ।
ਇਸ ਸੰਬੰਧੀ ਮੰਦਿਰ ਦੇ ਪੁਜਾਰੀ ਪੁਨੀਤ ਸ਼ਰਮਾ ਵਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਦੀਵਾਲੀ ਦੇ ਵਿਸ਼ੇਸ਼ ਮੌਕੇ ‘ਤੇ ਧਨ ਅਤੇ ਸੁਖ-ਸਮਰਧੀ ਵਿੱਚ ਵਾਧਾ ਕਰਨ ਲਈ ਮਾਂ ਲਕਸ਼ੀ ਅਤੇ ਭਗਵਾਨ ਗਣੇਸ਼ ਦੀ ਪੂਜਾ-ਅਰਚਨਾ ਦੀ ਜਾਂਦੀ ਹੈ। ਦੀਵਾਲੀ ਭਗਵਾਨ ਸ਼੍ਰੀਰਾਮ, ਮਾਤਾ ਸੀਤਾ ਜੀ ਅਤੇ ਲਕਸ਼ਮਣ ਜੀ ਦੇ 14 ਸਾਲ ਦੇ ਬਨਵਾਸ ਦੇ ਬਾਅਦ ਅਯੋਧਿਆ ਵਾਪਸ ਆਉਣ ਦੀ ਖੁਸ਼ੀ ਮਨਾਈ ਜਾਂਦੀ ਹੈ। ਪ੍ਰਭੂ ਦੇ ਆਗਮਨ ‘ਤੇ ਅਯੋਧਿਆ ਨਗਰੀ ਦੀ ਸੁੰਦਰ ਵਿਧੀ ਨਾਲ ਸਜਾਇਆ ਗਿਆ ਅਤੇ ਨਗਰਵਾਸੀਆਂ ਨੇ ਦੀਪ ਜਲਾ ਕੇ ਸ਼ਾਨਦਾਰ ਸਵਾਗਤ ਕੀਤਾ। ਇਸੇ ਖੁਸ਼ੀ ਵਿੱਚ ਹਰ ਸਾਲ ਕਾਰਤਿਕ ਮਹੀਨਿਆਂ ਵਿੱਚ ਆਉਣ ਵਾਲੀ ਮੱਸਿਆ ਦੀ ਤੀਥੀ ਨੁੰ ਦੀਵਾਲੀ ਧੂਮਧਾਮ ਦੇ ਨਾਲ ਮਨਾਈ ਜਾਂਦੀ ਹੈ।ਮੰਦਰ ਦੇ ਪ੍ਰਧਾਨ ਹਰਮੇਸ਼ ਲਾਲ ਵੱਲੋਂ ਸਾਰੀਆਂ ਸੰਗਤਾਂ ਨੂੰ ਦਿਵਾਲੀ ਦੀਆਂ ਮੁਬਾਰਕਬਾਦ ਦਿੱਤੀਆਂ ਗਈਆਂ। ਉਥੇ ਹੀ ਮਾਨਤੋਵਾ ਦੇ ਸ਼ਹਿਰ ਪੈਗੋਨਾਗਾ ਦੇ ਸ੍ਰੀ ਹਰੀ ਉਮ ਮੰਦਰ ਵਿਖੇ ਭਾਰੀ ਰੋਣਕਾਂ ਲੱਗੀਆ ਜਿੱਥੇ ਵੱਡੀ ਗਿਣਤੀ ਵਿੱਚ ਲੋਕਾ ਨੇ ਇਸ ਤਿਉਹਾਰ ਨੂੰ ਮਨਾਉਣ ਲਈ ਸ਼ਾਮਿਲ ਹੋਏ ਮੰਦਿਰ ਵਿੱਚ ਲਕਸ਼ਮੀ ਮਾਤਾ ਜੀ ਪੂਜਾ ਵੀ ਕੀਤੀ ਗਈ ਅਤੇ ਬੱਚਿਆਂ ਵੱਲੋਂ ਪਟਾਕੇ ਵੀ ਚਲਾਏ ਗਏ।

