ਮਹਿਲ ਕਲਾਂ, 2 ਨਵੰਬਰ (ਜਗਮੋਹਣ ਸ਼ਾਹ ਰਾਏਸਰ /ਵਰਲਡ ਪੰਜਾਬੀ ਟਾਈਮਜ਼)
ਸ਼ਿਲਪ ਕਲਾ ਦੇ ਬਾਨੀ ਬਾਬਾ ਵਿਸ਼ਵਕਰਮਾ ਤੇ ਭਾਈ ਲਾਲੋ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਵਿਸ਼ਾਲ ਧਾਰਮਿਕ ਸਮਾਗਮ ਸਮੂਹ ਰਾਮਗੜੀਆ ਭਾਈਚਾਰੇ ਵੱਲੋਂ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਮਹਿਲ ਕਲਾਂ (ਬਰਨਾਲਾ) ਵਿਖੇ ਸ਼ਰਧਾਂਭਾਵਨਾ ਨਾਲ ਕਰਵਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਜਗਸੀਰ ਸਿੰਘ ਖ਼ਾਲਸਾ ਦੇ ਰਾਗੀ ਜਥੇ ਨੇ ਮਨੋਹਰ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਉਨ੍ਹਾਂ ਰਾਮਗੜੀਆ ਭਾਈਚਾਰੇ ਨਾਲ ਸਬੰਧਿਤ ਮਹਾਨ ਸੂਰਬੀਰਾਂ ਸਰਦਾਰ ਜੱਸਾ ਸਿੰਘ ਰਾਮਗੜੀਆ ਸਮੇਤ ਮਹਾਨ ਸ਼ਹੀਦਾਂ ਦੀ ਲਾਸਾਨੀ ਕੁਰਬਾਨੀ ਬਾਰੇ ਵਿਸਥਾਰ ਪੂਰਬਕ ਚਾਨਣਾ ਪਾਇਆ। ਗੁਰਦੁਆਰਾ ਕਮੇਟੀ ਦੇ ਪ੍ਰਧਾਨ ਬਾਬਾ ਸੇ਼ਰ ਸਿੰਘ ਖ਼ਾਲਸਾ ਨੇ ਸਮੂਹ ਰਾਮਗੜੀਆਂ ਭਾਈਚਾਰੇ ਨੂੰ ਵਧਾਈ ਦਿੰਦਿਆਂ ਹਰ ਸਾਲ ਵਿਸ਼ਾਲ ਧਾਰਮਿਕ ਸਮਾਗਮ ਕਰਵਾਉਣ ਲਈ ਧੰਨਵਾਦ ਕੀਤਾ। ਇਸ ਮੌਕੇ ਇੰਜੀਨੀਅਰ ਜਗਦੀਪ ਸਿੰਘ ਅਣਖੀ, ਬੀਬੀ ਰਮਨਦੀਪ ਕੌਰ ਆਸਟ੍ਰੇਲੀਆ ਦੇ ਉੱਦਮ ਸਦਕਾ ਪਾਠੀ ਸਾਹਿਬਾਨ, ਰਾਗੀ ਜਥੇ ਅਤੇ ਲੰਗਰਾਂ ‘ਚ ਨਿਸ਼ਕਾਮ ਸੇਵਾ ਨਿਭਾਉਣ ਵਾਲੇ ਸਮੂਹ ਸੇਵਾਦਾਰਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਪ੍ਰਬੰਧਕ ਮਾ: ਹਰਮੇਲ ਸਿੰਘ ਮਠਾੜੂ ਨੇ ਲੇਖਾ ਜੋਖਾ ਪੇਸ਼ ਕਰਦਿਆ ਸਹਿਯੋਗ ਲਈ ਸਭ ਦਾ ਧੰਨਵਾਦ ਕੀਤਾ।
ਇਸ ਮੌਕੇ ਸਰਪੰਚ ਸਰਬਜੀਤ ਸਿੰਘ ਸੰਭੂ, ਗਿਆਨੀ ਕੁਲਦੀਪ ਸਿੰਘ ਰਾਗੀ, ਬੇਅੰਤ ਸਿੰਘ ਮਿੱਠੂ, ਅਵਤਾਰ ਸਿੰਘ ਅਣਖੀ, ਰਾਜਿੰਦਰਪਾਲ ਸਿੰਘ ਬਿੱਟੂ, ਚਮਕੌਰ ਸਿੰਘ ਮਠਾੜੂ, ਹਾਕਮ ਸਿੰਘ ਮਠਾੜੂ, ਜਰਨੈਲ ਸਿੰਘ ਜਗਦੇ, ਰਣਜੀਤ ਸਿੰਘ ਬਿੱਟੂ, ਪਰਮਜੀਤ ਸਿੰਘ ਜਗਦੇ, ਦਰਸ਼ਨ ਸਿੰਘ ਖ਼ਾਲਸਾ, ਅਵਤਾਰ ਸਿੰਘ ਦੂਲੋਂ, ਜਰਨੈਲ ਸਿੰਘ ਭੋਲਾ, ਭਾਈ ਜਗਤਾਰ ਸਿੰਘ, ਡਾ: ਅਮਰਜੀਤ ਸਿੰਘ, ਕਰਨੈਲ ਸਿੰਘ ਢੈਪਈ, ਨੰਬਰਦਾਰ ਆਤਮਾ ਸਿੰਘ, ਦਲਬਾਰਾ ਸਿੰਘ, ਸੁਖਦੇਵ ਸਿੰਘ ਰਾਗੀ, ਸੁਖਵਿੰਦਰ ਸਿੰਘ ਖ਼ਾਲਸਾ, ਹਰੀ ਸਿੰਘ ਮੈਂਬਰ, ਅਜਮੇਰ ਸਿੰਘ ਧਾਲੀਵਾਲ, ਭਾਈ ਚਮਕੌਰ ਸਿੰਘ, ਭਾਈ ਨੱਥਾ ਸਿੰਘ, ਮਿ: ਬਲਵੰਤ ਸਿੰਘ, ਜਗੀਰ ਸਿੰਘ ਦਿਉਲ, ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।
