
ਕੋਟਕਪੂਰਾ, 8 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਡਾ: ਦਲਬੀਰ ਸਿੰਘ ਕਥੂਰੀਆ ਅਤੇ ਵਿਸ਼ਵ ਪੰਜਾਬੀ ਸਭਾ ਵੋਮੈਨ ਵਿੰਗ ਦੀ ਚੇਅਰਪਰਸਨ ਰਮਿੰਦਰ ਕੌਰ ਉਰਫ ਰੰਮੀਵਾਲੀਆ ਦੀ ਅਗਵਾਈ ਵਿੱਚ ਵਿਲੇਜ਼ ਆਫ ਇੰਡੀਆ 114 ਕੈਨੇਡੀ ਰੋਡ ਬਰੇਂਪਟਨ (ਕੈਨੇਡਾ) ਵਿਖੇ ਪਿਛਲੇ ਦਿਨੀਂ ਬਹੁਤ ਸ਼ਾਨਦਾਰ ਯਾਦਗਾਰੀ ਸਨਮਾਨ ਸਮਾਰੋਹ ਕਰਾਇਆ ਗਿਆ। ਇਸ ਸ਼ਾਨਦਾਰ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਦੇ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਦੇ ਅਹੁਦੇਦਾਰਾਂ ਅਤੇ ਹੋਰ ਅਦਬੀ ਸ਼ਖ਼ਸੀਅਤਾਂ ਨੇਆਪਣੀ ਸ਼ਿਰਕਤ ਕੀਤੀ। ਜਸਵੀਰ ਸਿੰਘ ਭਲੂਰੀਆ ਸਰੀ (ਕੈਨੇਡਾ) ਅਨੁਸਾਰ ਇਸ ਮੌਕੇ ਭਾਰਤ ਤੋਂ ਆਏ ਸੀਨੀਅਰ ਪੱਤਰਕਾਰ, ਸਮਾਜਸੇਵੀ ਅਤੇ ਸਾਹਿਤ ਪ੍ਰੇਮੀ ਰਾਜਵੀਰ ਸਿੰਘ ਭਲੂਰੀਆ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਭਾ ਵਲੋਂ ਰਾਜਵੀਰ ਸਿੰਘ ਨੂੰ ਯਾਦਗਾਰੀ ਸਨਮਾਨ ਚਿੰਨ ਪੈਂਤੀ ਅੱਖਰਾਂ ਵਾਲੀ ਫੱਟੀ, ਕਿਤਾਬਾਂ ਦਾ ਸੈਟ ਅਤੇ ਦਸਤਾਰ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਔਰਤ ਵਿੰਗ ਦੀ ਚੇਅਰਪਰਸ਼ਨ ਰਮਿੰਦਰ ਕੌਰ ਉਰਫ ਰੰਮੀ ਵਾਲੀਆ ਨੇ ਪ੍ਰੋਗਰਾਮ ਵਿੱਚ ਸ਼ਾਮਲ ਹਾਜ਼ਰੀਨਾਂ ਨੂੰ ਪੱਤਰਕਾਰ ਰਾਜਵੀਰ ਸਿੰਘ ਦੇ ਜੀਵਨ ਬਾਰੇ ਪੰਛੀ ਝਾਤ ਪਵਾਈ। ਰਾਜਵੀਰ ਸਿੰਘ ਨੇ ਬੋਲਦਿਆਂ ਸਭਾ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ, ਔਰਤ ਵਿੰਗ ਦੀ ਚੇਅਰਮੈਨ ਰਮਿੰਦਰ ਕੌਰ ਰੰਮੀ ਵਾਲੀਆ ਅਤੇ ਸਮੁੱਚੀ ਸਭਾ ਦੇ ਸਾਰੇ ਮੈਂਬਰਾਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਕਵੀ ਦਰਬਾਰ ਵਿੱਚ ਨਾਮਵਰ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ ਅਤੇ ਆਪੋ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਸਭਾ ਦੀ ਪ੍ਰਧਾਨ ਰੂਪ ਕਾਹਲੋਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਡਾ. ਜਗੀਰ ਸਿੰਘ ਕਾਹਲੋਂ ਨੇ ਸਟੇਜ ਸਕੱਤਰ ਦੀ ਜਿੰਮੇਵਾਰੀ ਬਾਖੂਬੀ ਨਿਭਾਈ। ਇਸ ਮੌਕੇ ਪ੍ਰੋਗਰਾਮ ਵਿੱਚ ਹਰਭਜਨ ਗਿੱਲ, ਸੁਖਚਰਨਜੀਤ ਗਿੱਲ, ਪਰਮਜੀਤ ਦਿਓਲ, ਦਰਸ਼ਨਦੀਪ, ਸਰਬਜੀਤ ਕਾਹਲੋਂ, ਗਿਆਨ ਸਿੰਘ ਦਰਦੀ, ਸੁਰਿੰਦਰ ਸੂਰ ਤੇ ਹਾਜ਼ਰ ਸ਼ਾਇਰਾਂ ਨੇ ਆਪਣੀਆਂ ਖ਼ੂਬਸੂਰਤ ਰਚਨਾਵਾਂ ਪੇਸ਼ ਕਰਕੇ ਵਿਸ਼ਵ ਪੰਜਾਬੀ ਭਵਨ ਦੇ ਵਿਹੜੇ ਨੂੰ ਰੁਸ਼ਨਾ ਦਿੱਤਾ। ਅਖੀਰ ਵਿੱਚ ਡਾ. ਦਲਬੀਰ ਸਿੰਘ ਕਥੂਰੀਆ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਡਾ. ਕਥੂਰੀਆ, ਦੇਸ਼ਾਂ ਵਿਦੇਸ਼ਾਂ ਵਿੱਚ ਮਾਂ ਬੋਲੀ ਪੰਜਾਬੀ, ਪੰਜਾਬੀਅਤ, ਕਲਾ, ਸਾਹਿਤ, ਪੰਜਾਬੀ ਸਭਿਆਚਾਰ ਤੇ ਪੰਜਾਬੀ ਵਿਰਸੇ ਨੂੰ ਪ੍ਰਫੁੱਲਿਤ ਕਰਨ ਲਈ ਬਹੁਤ ਯਤਨਸ਼ੀਲ ਹਨ ਤੇ ਉਹਨਾਂ ਵੱਲੋਂ ਕੀਤੇ ਜਾ ਰਹੇ ਇਹ ਉਪਰਾਲੇ ਬਹੁਤ ਸ਼ਲਾਘਾਯੋਗ ਹਨ। ਚਾਹ ਪਾਣੀ ਸਨੈਕਸ ਤੇ ਡਿਨਰ ਦਾ ਵਿਸ਼ੇਸ਼ ਪ੍ਰਬੰਧ ਸੀ, ਸਾਰੇ ਮਹਿਮਾਨਾਂ ਨੇ ਮਿਲਕੇ ਉਸਦਾ ਅਨੰਦ ਲਿਆ ਤੇ ਮੁੜ ਮਿਲਣ ਦਾ ਵਾਆਦਾ ਕਰ ਵਿਦਾਇਗੀ ਲਈ। ਇਹ ਸਨਮਾਨ ਸਮਾਰੋਹ ਤੇ ਕਵੀ ਦਰਬਾਰ ਯਾਦਗਾਰੀ ਹੋ ਨਿਬੜਿਆ।
ਫੋਟੋ ਕੈਪਸ਼ਨ :- ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਅਤੇ ਰੰਮੀ ਭੈਣ ਦੀ ਅਗਵਾਈ ਵਿੱਚ ਰਾਜਵੀਰ ਸਿੰਘ ਭਲੂਰੀਆ ਦਾ ਸਨਮਾਨ ਕਰਦੇ ਹੋਏ ਸਮੁੱਚੇ ਸਭਾ ਦੇ ਮੈਂਬਰl
