ਫਰੀਦਕੋਟ 10 ਨਵੰਬਰ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ )
ਲੋਕ ਸਭਾ ਹਲਕਾ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਭਾਰਤ ਦੇ ਹਵਾਈ ਅੱਡਿਆਂ ਉੱਪਰ ਅੰਮਿਤਧਾਰੀ ਕਰਮਚਾਰੀਆਂ ਨੂੰ ਕ੍ਰਿਪਾਨ ਪਾ ਕੇ ਸਰਬਜੀਤ ਸਿੰਘ ਖਾਲਸਾ ਡਿਊਟੀ ਕਰਨ ਉੱਪਰ ਰੋਕ ਲਾਉਣ ਦਾ ਫੈਸਲਾ ਸਿੱਖਾਂ ਦੀ ਧਾਰਮਿਕ ਆਜ਼ਾਦੀ ਦੇ ਅਧਿਕਾਰ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਵਾਰ-ਵਾਰ ਸਿੱਖਾਂ ਉੱਪਰ ਧਾਰਮਿਕ ਰੋਕਾਂ ਲਾਉਣਾ ਮੰਦਭਾਗਾ ਹੈ ਅਤੇ ਸਿੱਖ ਕੌਮ ਇਸਦਾ ਸਖ਼ਤ ਵਿਰੋਧ ਕਰਦੀ ਹੈ। ਭਾਈ ਖ਼ਾਲਸਾ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਸਿੱਖਾਂ ਸਬੰਧੀ ਅਜਿਹੇ ਫੈਸਲੇ ਲੈਣ ਤੋਂ ਗੁਰੇਜ਼ ਕੀਤਾ ਜਾਵੇ ਜੋ ਸਿੱਖਾਂ ਨੂੰ ਦੂਜੇ ਨੰਬਰ ਦੇ ਸ਼ਹਿਰੀ ਘੋਸ਼ਿਤ ਕਰਦੇ ਹੋਣ। ਸਿੱਖ ਕੌਮ ਨੂੰ ਆਪਣਾ ਧਰਮ ਨਿਭਾਉਣ ਵਿੱਚ ਕੋਈ ਵੀ ਪਾਬੰਦੀ ਕਦੇ ਵੀ ਮਨਜ਼ੂਰ ਨਹੀਂ ‘ਹੋ ਸਕਦੀ। ਇਸ ਲਈ ਇਹ ਪੱਖਪਾਤੀ ਨੋਟੀਫਿਕੇਸ਼ਨ ਤੁਰਤ ਵਾਪਸ ਲਿਆ ਜਾਵੇ ।

