ਫਰੀਦਕੋਟ , 11 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਜੇ.ਪੀ.ਐਮ.ਓ. ਜਿਲ੍ਹਾ ਫਰੀਦਕੋਟ ਦੀ ਮੀਟਿੰਗ ਜਿਲਾ ਕਨਵੀਨਰ ਸਾਥੀ ਕਰਮ ਸਿੰਘ ਰਿਟਾ. ਸਕੱਤਰ ਦੀ ਪ੍ਰਧਾਨਗੀ ਹੇਠ ਜੇਪੀਐਮਓ ਦਫਤਰ ਕੋਟਪੁਰਾ ਵਿਖੇ ਕੀਤੀ ਗਈ, ਜਿਸ ਵਿੱਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਆਨੰਦ ਨਗਰ ਮਹੱਲਾ ਵਿਕਾਸ ਕਮੇਟੀ ਅਤੇ ਦਸਮੇਸ ਗਲੋਬਲ ਸਕੂਲ ਕੋਟਕਪੁਰਾ ਵਲੋਂ ਆਨੰਦ ਨਗਰ ਅਤੇ ਦਸਮੇਸ਼ ਗਲੋਬਲ ਸਕੂਲ ਨੂੰ ਜਾਂਦੇ ਰਸਤੇ ਸਬੰਧੀ ਜੋ ਕਿ ਪਿਛਲੇ ਨੌ ਸਾਲ ਤੋਂ ਰਸਤਾ ਪੂਰਾ ਨਾ ਹੋਣ ਕਰਕੇ ਮਹੱਲਾ ਵਾਸੀਆਂ ਅਤੇ ਸਕੂਲ ਪੜ੍ਹਦੇ ਬੱਚਿਆਂ ਦੇ ਮਾਤਾ ਪਿਤਾ ਵਲੋਂ ਬਹੁਤ ਸੰਤਾਪ ਭੋਗਿਆ ਜਾ ਰਿਹਾ ਹੈ, ਜਿਸ ਦੇ ਰੋਸ ਵਜੋਂ ਮੁਹੱਲਾ ਵਾਸੀਆਂ, ਸਕੂਲ ਪ੍ਰਬੰਧਕਾਂ ਅਤੇ ਸਕੂਲ ’ਚ ਪੜ੍ਹਦੇ ਬੱਚਿਆਂ ਦੇ ਮਾਤਾ-ਪਿਤਾ ਵੱਲੋਂ ਮਿਤੀ 12 ਨਵੰਬਰ ਨੂੰ ਨਗਰ ਕੌਂਸਲ ਦਫਤਰ ਕੋਟਕਪੁਰਾ ਅੱਗੇ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਧਰਨਾ ਲਾਇਆ ਜਾ ਰਿਹਾ ਹੈ ਉਸ ਵਿੱਚ ਜੇਪੀਐਮਓ ਜਿਲ੍ਹਾ ਫਰੀਦਕੋਟ ਵੱਲੋਂ ਭਰਮੀ ਸਮੂਲੀਅਤ ਕੀਤੀ ਜਾਵੇਗੀ। ਮੀਟਿੰਗ ਵਿੱਚ ਸਾਂਝਾ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪਿਛਲੇ ਦਿਨੀ ਪੰਜਾਬ ਸਰਕਾਰ ਵੱਲੋਂ ਫਰਮਾਨ ਜਾਰੀ ਕੀਤਾ ਗਿਆ ਸੀ ਕਿ ਪੰਜਾਬ ਦੇ ਕਰਮਚਾਰੀਆਂ ਨੂੰ ਦਿਵਾਲੀ ਦੀ ਤਨਖਾਹ 30 ਤਰੀਕ ਨੂੰ ਦਿੱਤੀ ਜਾਵੇ ਪਰ ਨਗਰ ਕੌਂਸਲ ਕੋਟਕਪੂਰਾ ਦੇ ਸੀਵਰਮੈਂਨ, ਪੰਪ ਓਪਰੇਟਰ, ਟੀਮੇਟ ਆਦਿ ਕੱਚੇ ਅਤੇ ਪੱਕੇ ਕਰਮਚਾਰੀਆਂ ਨੂੰ ਅਜੇ ਤੱਕ ਤਨਖਾਹ ਨਹੀਂ ਦਿੱਤੀ ਗਈ, ਜਿਸ ਦੇ ਸਬੰਧ ਵਿੱਚ ਮਾਨਯੋਗ ਐਸਡੀਐਮ ਕੋਟਕਪੂਰਾ ਨੂੰ ਜਥੇਬੰਦੀ ਵੱਲੋਂ ਦੋ ਵਾਰ ਮਿਲਿਆ ਜਾ ਚੁੱਕਾ ਹੈ ਪਰ ਉਸ ਦੇ ਬਾਵਜੂਦ ਵੀ ਨਗਰ ਕੌਂਸਲ ਕੋਟਪੂਰਾ ਵੱਲੋਂ ਮੁਲਾਜਮਾਂ ਦੇ ਖਾਤਿਆਂ ’ਚ ਤਨਖਾਹ ਨਹੀਂ ਪਾਈ ਗਈ, ਜਿਸ ਦੀ ਜੇ.ਪੀ.ਐਮ.ਓ. ਜਿਲਾ ਫਰੀਦਕੋਟ ਵੱਲੋਂ ਸਖਤ ਸ਼ਬਦਾਂ ’ਚ ਨਖੇਦੀ ਕੀਤੀ ਗਈ। ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬਿਨਾਂ ਕਿਸੇ ਸ਼ਿਕਾਇਤ ਤੋਂ ਜਾਂ ਇੱਕ ਸਾਲ ਤੋਂ ਪਹਿਲਾਂ ਕਿਸੇ ਕਰਮਚਾਰੀ ਦੀ ਬਦਲੀ ਨਹੀਂ ਕੀਤੀ ਜਾ ਸਕਦੀ ਪਰ ਨਗਰ ਕੌਂਸਲ ਫਰੀਦਕੋਟ ’ਚ ਕੰਮ ਕਰਦੇ ਜਤਿੰਦਰ ਕੁਮਾਰ ਜਨਰਲ ਇੰਸਪੈਕਟਰ ਦੀ ਬਦਲੀ ਰਾਜਸੀ ਦਬਾਅ ਥੱਲੇ ਇੱਕ ਸਾਲ ਅੰਦਰ ਦੋ ਵਾਰੀ ਪਹਿਲਾਂ ਜਗਰਾਉਂ ਅਤੇ ਹੁਣ ਰਾਏਕੋਟ ਕੀਤੀ ਜਾ ਚੁੱਕੀ ਹੈ ਜੋ ਕਿ ਫਰੀਦਕੋਟ ਤੋਂ ਤਕਰੀਬਨ 120 ਕਿਲੋਮੀਟਰ ਦੂਰ ਹੈ, ਜਦਕਿ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਕਿਸੇ ਕਰਮਚਾਰੀ ਦੀ ਬਦਲੀ ਆਪਣੇ ਘਰ ਤੋਂ 50 ਕਿਲੋਮੀਟਰ ਤੋਂ ਦੂਰ ਨਹੀਂ ਕੀਤੀ ਜਾ ਸਕਦੀ, ਹੁਣ ਜਥੇਬੰਦੀਆਂ ਦੇ ਵਿਰੋਧ ਕਰਨ ਨਾਲ ਫਰੀਦਕੋਟ ਵਿਖੇ ਹਫਤੇ ਅੰਦਰ ਦੋ ਦਿਨ ਦਾ ਵਾਧੂ ਚਾਰਜ ਦਿੱਤਾ ਗਿਆ ਹੈ, ਜਦਕਿ ਨਗਰ ਕੌਂਸਲ ਫਰੀਦਕੋਟ ਅਤੇ ਕੋਟਕਪੁਰਾ ਵਿਖੇ ਜਨਰਲ ਇੰਸਪੈਕਟਰ ਦੀਆਂ ਸੀਟਾਂ ਖਾਲੀ ਪਈਆਂ ਹਨ ਜਥੇਬੰਦੀ ਮੰਗ ਕਰਦੀ ਹੈ ਕਿ ਜਤਿੰਦਰ ਕੁਮਾਰ ਜਨਰਲ ਇੰਸਪੈਕਟਰ ਦੀ ਬਦਲੀ ਜਲਦ ਫਰੀਦਕੋਟ ਦੀ ਕੀਤੀ ਜਾਵੇ ਨਹੀਂ ਤਾਂ ਜੇਪੀਐਮਓ ਜਿਲਾ ਫਰੀਦਕੋਟ ਵੱਲੋਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਦੇ ਖਿਲਾਫ ਸੰਘਰਸ ਵਿੱਢਿਆ ਜਾਵੇਗਾ! ਇਸ ਮੀਟਿੰਗ ’ਚ ਹੋਰਨਾਂ ਤੋਂ ਇਲਾਵਾ ਗੁਰਤੇਜ ਸਿੰਘ ਹਰੀਨੋ, ਬਲਕਾਰ ਸਿੰਘ ਔਲਕ, ਵੀਰਇੰਦਰਜੀਤ ਸਿੰਘ ਪੁਰੀ, ਸੁਖਮੰਦਰ ਸਿੰਘ ਢਿੱਲਵਾਂ ਆਦਿ ਸਾਥੀ ਵੀ ਸ਼ਾਮਿਲ ਹੋਏ।
