ਸਿਲਵਰ ਓਕਸ ਸਕੂਲ ਸੇਵੇਵਾਲਾ ਨੇ ਵਿਸ਼ੇਸ਼ ਸਥਾਨ ਕੀਤੇ ਹਾਸਲ : ਪਿ੍ਰੰਸੀਪਲ
ਕੋਟਕਪੂਰਾ, 11 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਜੋਨਲ ਖ਼ੇਤਰ ਜੈਤੋ ਵਿਖੇ ਅੰਤਰ ਸਕੂਲ ਯੁਵਕ ਮੇਲਾ-2024 ਅਤੇ “ਨੈਤਿਕ ਸਿੱਖਿਆ ਇਮਤਿਹਾਨ’’ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਜਿਲ੍ਹਾ ਬਠਿੰਡਾ, ਮੁਕਤਸਰ ਅਤੇ ਫਰੀਦਕੋਟ ਦੇ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਸਿਲਵਰ ਓਕਸ ਸਕੂਲ, ਸੇਵੇਵਾਲਾ ਨੇ ਵੀ ਇਸ ਸਮਾਗਮ ’ਚ ਹਿੱਸਾ ਲਿਆ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੀਖਿਆ ਦੀ ਤਿਆਰੀ ਲਈ ਕਿਤਾਬਾਂ ਮੁਹੱਈਆ ਕਰਵਾਈਆਂ। ਵਿਦਿਆਰਥੀਆਂ ਨੇ ਪ੍ਰਤੀਯੋਗਤਾ ਦੀ ਤਿਆਰੀ ਦਿਲੋਂ ਕੀਤੀ। ਅਧਿਆਪਕਾਂ ਨੇ ਜਮਾਤਾਂ ’ਚ ਵਿਦਿਆਰਥੀਆਂ ਦਾ ਮਾਰਗਦਰਸ਼ਨ ਵੀ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਗੁਰੂਆਂ ਨਾਲ ਸਬੰਧਤ ਹਰ ਸੰਕਲਪ ਸਮਝਾਇਆ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਨੈਤਿਕ ਸਿੱਖਿਆ ਇਮਤਿਹਾਨ ਦਾ ਨਤੀਜਾ ਘੋਸਤਿ ਕਰਨ ਤੇ ਪਹਿਲੇ ਦਰਜੇ ’ਚ ਅਨਮੋਲ ਰਤਨ ਨੇ ਪਹਿਲਾ, ਵਆਨ ਅਰੋੜਾ ਨੇ ਦੂਜਾ, ਅਭੀਜੋਤ ਸਿੰਘ ਨੇ ਤੀਜਾ ਅਤੇ ਗੁਰਾਅਜੀਜ ਨੇ ਵਿਸੇਸ ਸਥਾਨ ਅਤੇ ਦੂਜੇ ਦਰਜੇ ਵਿੱਚ ਪੁਰਵੰਸ ਗੁਪਤਾ, ਹਰਜੋਤ ਸਿੰਘ ਅਤੇ ਜਸਕੀਰਤ ਸਿੰਘ ਬਰਾੜ ਨੇ ਵਿਸੇਸ, ਤੀਜੇ ਦਰਜੇ ਵਿੱਚ ਜਪਨੀਤ ਕੌਰ ਅਤੇ ਪਰਿਸਾ ਗੋਇਲ ਵਿਸ਼ੇਸ਼ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ। ਹਰ ਖੇਤਰ (ਜਿਸ ਵਿੱਚ 30-40 ਸੰਸਥਾਵਾਂ ਸਾਮਲ ਹਨ) ’ਚ ਹਰ ਸਾਲ ਕਰਵਾਏ ਜਾਣ ਵਾਲੇ ਅੰਤਰ ਸਕੂਲ ਯੁਵਕ ਮੇਲੇ ’ਚ ਵਿਦਿਆਰਥੀਆਂ ਨੂੰ ਸਮਾਜਿਕ ਆਧਾਰਿਤ ਕਵਿਤਾ, ਕੁਇਜ, ਭਾਸਣ, ਚਿੱਤਰਕਾਰੀ/ਸਕੈਚਿੰਗ, ਦਸਤਾਰ ਅਤੇ ਸੁੰਦਰ ਲਿਖਾਈ ਦੇ ਹੁਨਰ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਦੇ ਹੋਏ ਇਹਨਾਂ ਵਿਸ਼ਿਆਂ ਦਾ ਮੁਕਾਬਲਾ ਕਰਵਾਇਆ। ਇਹ ਦੱਸਦੇ ਹੋਏ ਸਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਚਿੱਤਰਕਾਰੀ/ਸਕੈਚਿੰਗ ਮੁਕਾਬਲੇ ਵਿੱਚ ਸਿਲਵਰ ਓਕਸ ਸਕੂਲ, ਸੇਵੇਵਾਲਾ ਦੇ ਖੇਮ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਸਾਡੇ ਵਿਦਿਆਰਥੀਆਂ ਦੀ ਮਿਹਨਤ ਦੀ ਸਲਾਘਾ ਕੀਤੀ ਅਤੇ ਉਹਨਾਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ। ਸਕੂਲ ਦੀ ਪਿ੍ਰੰਸੀਪਲ ਸ੍ਰੀਮਤੀ ਪਿ੍ਰਅੰਕਾ ਮਹਿਤਾ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਹੋਇਆਂ ਕਿਹਾ ਕਿ ਇਹ ਉਨਾਂ ਦੀ ਮਿਹਨਤ ਅਤੇ ਲਗਨ ਦਾ ਨਤੀਜਾ ਹੈ ਜੋ ਉਹ ਇਹਨਾਂ ਮੁਕਾਮਾਂ ਨੂੰ ਹਾਸਲ ਕਰ ਸਕੇ, ਨਾਲ ਹੀ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਸੰਸਥਾ ਹਰ ਸਾਲ ਬੱਚਿਆਂ ਨੂੰ ਉਹਨਾਂ ਦੇ ਵਿਰਸੇ ਨਾਲ ਜੋੜ ਕੇ ਰੱਖਣ ਵਿੱਚ ਸਹਾਈ ਹੁੰਦੀ ਹੈ, ਜੋ ਇਸ ਤਰਾਂ ਦੇ ਮੁਕਾਬਲੇ ਕਰਵਾਉਂਦੇ ਰਹਿੰਦੇ ਹਨ। ਇਸ ਤਰ੍ਹਾਂ ਬੱਚੇ ਆਪਣੇ ਪੁਰਾਤਨ ਵਿਰਸੇ ਅਤੇ ਗੁਰੂਆਂ ਦੀਆਂ ਦਿੱਤੀਆਂ ਹੋਈਆਂ ਲੀਹਾਂ ਤੇ ਚਲਦੇ ਹੋਏ ਸਕੂਲ ਅਤੇ ਮਾਪਿਆਂ ਦਾ ਨਾਮ ਰੌਸਨ ਕਰਦੇ ਹਨ।
