ਕੋਟਕਪੂਰਾ, 13 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਕੱਲ ਰਾਤ ਨੌਜਵਾਨ ਭਾਰਤ ਸਭਾ ਇਕਾਈ ਢਿੱਲਵਾਂ ਕਲਾਂ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੂਰੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਨੌਜਵਾਨ ਭਾਰਤ ਸਭਾ ਦੇ ਇਕਾਈ ਮੀਤ ਪ੍ਰਧਾਨ ਅਰਸਦੀਪ ਸਿੰਘ ਵਲੋਂ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ ਗਈ। ਅੰਮਿ੍ਰਤਪਾਲ ਸਿੰਘ ਵੱਲੋ ਸਮਾਗਮ ਵਿੱਚ ਪਹੁੰਚੇ ਪਿੰਡ ਵਾਸੀਆਂ, ਨਾਟਕ ਟੀਮ ਸਹੀਦ ਭਗਤ ਸਿੰਘ ਕਲਾ ਮੰਚ, ਚੜਿੱਕ (ਮੋਗਾ) ਅਤੇ ਸਭਾ ਦੇ ਸੂਬਾ ਮੀਤ ਪ੍ਰਧਾਨ ਕਰਮਜੀਤ ਮਾਣੂਕੇ ਦਾ ਪ੍ਰੋਗਰਾਮ ਵਿੱਚ ਸਾਮਿਲ ਹੋਣ ’ਤੇ ਸੁਆਗਤ ਕੀਤਾ। ਇਸ ਵੇਲੇ ਲਖਵੰਤ ਕਿਰਤੀ, ਸੁਖਪ੍ਰੀਤ ਸਿੰਘ ਮੌੜ ਅਤੇ ਰਜਿੰਦਰ ਸਿੰਘ ਢਿੱਲਵਾਂ ਪੀ.ਐੱਸ.ਯੂ. ਵੱਲੋਂ ਇਨਕਲਬੀ ਕਵੀਸ਼ਰੀਆਂ ਪੇਸ਼ ਕੀਤੀਆ ਗਈਆ ਅਤੇ ਜਸਵੀਰ ਸਿੰਘ ਜੱਸੀ ਪੇਂਟਰ ਵੱਲੋਂ ਇੰਕਲਾਬੀ ਗੀਤ ਪੇਸ਼ ਕੀਤੇ ਗਏ। ਸ਼ਹੀਦ ਭਗਤ ਸਿੰਘ ਕਲਾ ਮੰਚ, ਚੜਿੱਕ, ਮੋਗਾ ਦੀ ਟੀਮ ਵੱਲੋਂ ਇਨਕਲਾਬੀ ਨਾਟਕ “ਪਰਿੰਦੇ ਭੱਟਕ ਗਏ’’ ਅਤੇ ਨਾਟਕ “ਲੀਰਾਂ’’ ਪੇਸ਼ ਕੀਤੇ ਗਏ। ਇਸ ਮੌਕੇ ਸਾਗਰ ਸਿੰਘ ਦੋਸ਼ੀ ਵੱਲੋਂ ਇਨਕਲਾਬੀ ਸਹਿਤ ਦੀ ਸਟਾਲ ਲਾਈ ਗਈ। ਪ੍ਰੋਗਰਾਮ ਦੇ ਮੁੱਖ ਬੁਲਾਰੇ ਵਜੋਂ ਸਭਾ ਦੇ ਸੂਬਾ ਮੀਤ ਪ੍ਰਧਾਨ ਕਰਮਜੀਤ ਮਾਣੂਕੇ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਵਿਚਾਰਧਾਰਾ ਅਤੇ ਮੌਜੂਦਾ ਸਮੇਂ ਵਿੱਚ ਇਸ ਦੀ ਸਾਰਥਿਕਤਾ ’ਤੇ ਭਾਸ਼ਣ ਕੀਤਾ ਗਿਆ। ਸਭ ਤੋਂ ਅਖੀਰ ’ਤੇ ਸਭਾ ਦੇ ਜਿਲਾ ਮੁਕਤਸਰ ਸਾਹਿਬ ਦੇ ਆਗੂ ਹਰਜਿੰਦਰ ਸਿੰਘ ਖੋਖਰ ਵਲੋਂ ਸਮੂਹ ਪਿੰਡ ਵਾਸੀਆਂ, ਨਾਟਕ ਟੀਮ, ਸਭਾ ਦੇ ਸੂਬਾ ਮੀਤ ਪ੍ਰਧਾਨ ਕਰਮਜੀਤ ਮਾਣੂਕੇ ਅਤੇ ਸਾਗਰ ਸਿੰਘ ਦੋਸ਼ੀ ਦਾ ਪ੍ਰੋਗਰਾਮ ’ਚ ਸ਼ਾਮਿਲ ਹੋਣ ’ਤੇ ਧੰਨਵਾਦ ਕੀਤਾ। ਇਸ ਸਮੇਂ ਉਪਰੋਕਤ ਤੋਂ ਇਲਾਵਾ ਪ੍ਰੋਗਰਾਮ ਵਿੱਚ ਹਾਜਰ ਗਗਨਦੀਪ ਸਿੰਘ, ਜਗਤਾਰ ਸਿੰਘ, ਬੱਬਾ ਸਿੰਘ, ਕਾਲੂ ਸਿੰਘ, ਗੁਰਪਿਆਰ ਸਿੰਘ, ਸੁਰਿੰਦਰ ਸਿੰਘ ਢਿੱਲਵਾਂ ਅਤੇ ਕਈ ਹੋਰ ਨੌਜਵਨਾਂ ਨੇ ਵਲੰਟੀਅਰ ਵਜੋਂ ਭੂਮਿਕਾ ਨਿਭਾਈ।

