ਓਲੰਪੀਅਨ ਸ਼ਿਫ਼ਤ ਸਮਰਾ ਦਾ ਕੀਤਾ ਗਿਆ ਸਨਮਾਨ
ਫ਼ਰੀਦਕੋਟ, 14 ਨਵੰਬਰ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਗੁਰਦੁਆਰਾ ਬਾਬਾ ਨਾਮਦੇਵ ਵਿਖੇ ਸ਼ੋ੍ਮਣੀ ਭਗਤ ਨਾਮਦੇਵ ਜੀ ਦਾ 754ਵਾਂ ਜਨਮ ਦਿਹਾੜਾ ਬੜੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ। ਸੰਗਤਾਂ ਨੇ ਪੂਰੀ ਸ਼ਰਧਾ ਨਾਲ ਹਾਜ਼ਰੀ ਦਿੱਤੀ। ਇਸ ਮੌਕੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਭਾਈ ਕਰਤਾਰ ਸਿੰਘ ਆਜ਼ਾਦ ਹਜ਼ੂਰੀ ਰਾਗੀ ਗੁਰਦੁਆਰਾ ਸਾਹਿਬ ਬਾਬਾ ਨਾਮਦੇਵ ਜੀ ਅਤੇ ਭਾਈ ਗੁਰਪ੍ਰੀਤ ਸਿੰਘ ਖ਼ਾਲਸਾ ਹਜ਼ੂਰੀ ਰਾਗੀ ਗੁਰਦੁਆਰਾ ਸਾਹਿਬ ਹਰਿੰਦਰਾ ਨਗਰ ਫ਼ਰੀਦਕੋਟ ਦੇ ਜੱਥਿਆਂ ਵਲੋਂ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਉਪਰੰਤ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਅੰਗਰੇਜ਼ ਸਿੰਘ ਵਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸ ਮੌਕੇ ਬਾਬਾ ਫ਼ਰੀਦ ਪਬਲਿਕ ਸਕੂਲ ਦੇ ਵਿਦਿਆਰਥੀ ਅਭੀਜੋਤ ਸਿੰਘ ਨੇ ਸ਼ੋ੍ਰਮਣੀ ਭਗਤ ਰਾਮਦੇਵ ਜੀ ਦੀ ਸੁੰਦਰ ਤਸਵੀਰ ਬਣਾਈ ਤੇ ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਬੱਚੇ ਨੂੰ ਟਰਾਫ਼ੀ ਤੇ ਸਿਰੋਪਾ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਓਲੰਪੀਅਨ ਨਿਸ਼ਾਨੇਬਾਜ਼ ਸ਼ਿਫ਼ਤ ਸਮਰਾ ਨੂੰ 11000 ਰੁਪਏ ਨਕਦ ਅਤੇ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਰਾਸ਼ੀ ਸੇਵਾ ਮੁਕਤ ਅਧਿਆਪਕ ਮਾਸਟਰ ਰਣਜੀਤ ਸਿੰਘ ਨੇ ਖੇਡਾਂ ਨੂੰ ਪ੍ਰਫ਼ੁਲਿਤ ਕਰਨ ਲਈ ਆਪਣੇ ਵਲੋਂ ਦਿੱਤੀ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹਰਦੇਵ ਸਿੰਘ ਕੈਂਥ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸ਼ੋ੍ਰਮਣੀ ਭਗਤ ਬਾਬਾ ਨਾਮਦੇਵ ਦੇ ਜੀਵਨ ਅਤੇ ਸਿੱਖਿਆਵਾਂ ’ਤੇ ਗਿਆਨੀ ਮੁਖਤਿਆਰ ਸਿੰਘ ਵੰਗੜ ਵਲੋਂ ਲਿਖੀ ਪੁਸਤਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨੇ ਰਿਲੀਜ਼ ਕੀਤੀ। ਇਸ ਮੌਕੇ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਕਰਮ ਸਿੰਘ ਪੁਰਬਾ, ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਬੇਦੀ, ਜਨਰਲ ਸਕੱਤਰ ਨਾਇਬ ਸਿੰਘ ਪੁਰਬਾ, ਸਕੱਤਰ ਪਰਮਜੀਤ ਸਿੰਘ ਪੁਰਬਾ, ਖ਼ਜ਼ਾਨਚੀ ਪ੍ਰੀਤਮ ਸਿੰਘ ਔਲਖ, ਐਡੀਟਰ ਇੰਦਰਜੀਤ ਤੱਗੜ ਅਤੇ ਇੰਦਰਜੀਤ ਸਿੰਘ ਪੁਰਬਾ, ਪ੍ਰੈਸ ਸਕੱਤਰ ਭੁਪਿੰਦਰ ਸਿੰਘ, ਸ਼ਮਸ਼ੇਰ ਸਿੰਘ ਪੁਰਬਾ, ਦਰਸ਼ਨ ਸਿੰਘ ਪੁਰਬਾ, ਜਗਦੀਸ਼ ਸਿੰਘ ਸੇਖੇਵਾਲਾ, ਸੁਰਿੰਦਰ ਸਿੰਘ ਪੁਰਬਾ, ਬਲਵਿੰਦਰ ਸਿੰਘ ਬੇਦੀ, ਜਗਦੇਵ ਸਿੰਘ, ਕਰਮਜੀਤ ਸਿੰਘ ਹੱਲਣ, ਭੁਪਿੰਦਰ ਸਿੰਘ ਬੇਦੀ, ਬਸੰਤ ਸਿੰਘ ਕੈਂਥ ਆਦਿ ਹਾਜ਼ਰ ਸਨ।
ਫ਼ੋਟੋ:13ਐਫ਼ਡੀਕੇਪੀਜਸਬੀਰਕੌਰ18:ਗੁਰਦੁਆਰਾ ਬਾਬਾ ਨਾਮਦੇਵ ਵਿਖੇ ਮਨਾਏ ਗਏ ਸ਼ੋ੍ਰਮਣੀ ਭਗਤ ਨਾਮਦੇਵ ਜੀ ਦੇ ਜਨਮ ਦਿਹਾੜਾ ਮੌਕੇ ਓਲੰਪੀਅਨ ਸ਼ਿਫਤ ਸਮਰਾ ਨੂੰ ਸਨਮਾਨਿਤ ਕਰਦੇ ਹੋਏ ਪ੍ਰਧਾਨ ਗਿਆਨੀ ਹਰਦੇਵ ਸਿੰਘ, ਕਰਮ ਸਿੰਘ ਪੁਰਬਾ ਸੀਨੀਅਰ ਮੀਤ ਪ੍ਰਧਾਨ, ਮਾਸਟਰ ਰਣਜੀਤ ਸਿੰਘ ਜੀਤੀ, ਸਕੱਤਰ ਨਾਇਬ ਸਿੰਘ ਪੁਰਬਾ ਤੇ ਹੋਰ। ਫ਼ੋਟੋ: