
ਸੰਗਰੂਰ 18 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਮਸਤੂਵਾਲਾ ਵਿਖੇ ਆਯੋਜਿਤ ਹੋਏ ਦੋ ਰੋਜ਼ਾ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਵਿੱਚ ਪੀਐਮ ਸ੍ਰੀ ਸਰਕਾਰੀ ਮਿਡਲ ਸਕੂਲ ਅਹਿਮਦਪੁਰਾ ਦੇ ਤਿੰਨ ਬੱਚੇ ਅਮਨਦੀਪ ਕੌਰ ,ਜੋਵਨ ਵੀਰ ਕੌਰ ,ਡੋਲੀ ਨੇ ਭਾਗ ਲਿਆ ਨੈਸ਼ਨਲ ਐਜੂਕੇਸ਼ਨ ਬ੍ਰਿਲਿਆਂਸ ਅਵਾਰਡ ਨਾਲ ਸਮਾਨਿਤ ਪੰਜਾਬੀ ਅਧਿਆਪਕ ਅਨੋਖ ਸਿੰਘ ਦੇ ਨਿਰਦੇਸ਼ਨ ਵਿੱਚ ਬੱਚਿਆਂ ਨੇ ਆਪਣੀਆਂ ਕਵਿਤਾ ਗੀਤ ਦੇ ਕੌਸ਼ਲਾਂ ਨੂੰ ਪੇਸ਼ ਕੀਤਾ ਰਾਜਸਥਾਨ ਤੋਂ ਸ਼ਿਰਕਤ ਕਰ ਰਹੇ ਅਹਿਮਦਪੁਰਾ ਦੇ ਬੱਚੇ ਅਤੇ ਪੰਜਾਬੀ ਅਧਿਆਪਕ ਅਨੋਖ ਸਿੰਘ ਨੂੰ ਸਨਮਾਨਿਤ ਹੋਣ ਦਾ ਅਵਸਰ ਪ੍ਰਾਪਤ ਹੋਇਆ ਅੰਤਰਰਾਸ਼ਟਰੀ ਸਤਰ ਦੇ ਇਸ ਮੁਕਾਬਲੇ ਵਿੱਚ ਭਾਰਤ ਦੇ ਅਲਾਵਾ ਹੋਰ ਦੇਸ਼ਾਂ ਦੇ ਬੱਚਿਆਂ ਨੇ ਵੀ ਭਾਗੀਦਾਰੀ ਕੀਤੀ ਪੰਜਾਬੀ ਭਾਸ਼ਾ ਨੂੰ ਪ੍ਰਮੋਟ ਕਰ ਰਹੇ ਸਿੰਘ ਨੇ ਦੱਸਿਆ ਕਿ ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਸ੍ਰੀ ਸੁਖੀ ਬਾਠ ਜੀ ਪ੍ਰੋਜੈਕਟ ਇਨਚਾਰਜ ਓਂਕਾਰ ਸਿੰਘ ਤੇਜੇ ਦੁਆਰਾ ਚਲਾਏ ਗਏ ਇਸ ਪ੍ਰੋਜੈਕਟ ਵਿੱਚ ਬਾਲ ਲੇਖਕਾਂ ਨੂੰ ਪੰਜਾਬੀ ਸਾਹਿਤ ਨਾਲ ਜੁੜਨ ਦਾ ਅਵਸਰ ਮਿਲਿਆ ਹਨੁਮਾਨਗੜ੍ਹ ਜਿਲੇ ਤੋਂ ਪੰਜਾਬੀ ਭਾਸ਼ਾ ਨੂੰ ਪ੍ਰਮੋਟ ਕਰ ਰਹੇ ਸਿੰਘ ਲਗਾਤਾਰ ਪੰਜਾਬੀ ਭਾਸ਼ਾ ਲਈ ਕੰਮ ਕਰ ਰਹੇ ਹਨ।
