ਫਰੀਦਕੋਟ 19 ਨਵੰਬਰ ( ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼ )
ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ ਦੇ ਬਲਾਕ ਫਰੀਦਕੋਟ ਦੀ ਮਹੀਨਾਵਾਰ ਮੀਟਿੰਗ ਸਥਾਨਕ ਰੈਸਟ ਹਾਊਸ ਫਰੀਦਕੋਟ ਵਿਖੇ ਬਲਾਕ ਪ੍ਰਧਾਨ ਡਾ ਅੰਮ੍ਰਿਤਪਾਲ ਸਿੰਘ ਟਹਿਣਾ ਦੀ ਪ੍ਰਧਾਨਗੀ ਹੇਠ ਹੋਈ , ਜਿਸ ਵਿੱਚ ਜਿਲਾ ਪ੍ਰਧਾਨ ਡਾ ਰਸ਼ਪਾਲ ਸਿੰਘ ਸੰਧੂ ਜਿਲਾ ਕੈਸ਼ੀਅਰ ਐਚ ਐਸ ਵੋਹਰਾ ਡੈਲੀਗੇਟ ਨਰੇਸ਼ ਭਾਣਾ ਵਿਸ਼ੇਸ਼ ਤੌਰ ਤੇ ਪਹੁੰਚੇ।
ਅੱਜ ਦੀ ਇਸ ਮੀਟਿੰਗ ਵਿੱਚ ਜਨਰਲ ਸਕੱਤਰ ਡਾਕਟਰ ਕੁਲਵੰਤ ਸਿੰਘ ਚਹਿਲ ਨਾਲ ਹੋਏ ਹਾਦਸੇ ਦੀ ਜਾਣਕਾਰੀ ਸਾਰੇ ਡਾਕਟਰ ਸਾਥੀਆਂ ਨਾਲ ਸਾਂਝੀ ਕੀਤੀ ਅਤੇ ਅਫਸੋਸ ਜਾਹਿਰ ਕੀਤਾ ਕਿ ਉਹਨਾਂ ਦੀ ਅੱਖ ਬਚਾਉਣ ਦੀ ਪੂਰੀ ਕੋਸ਼ਿਸ਼ ਦੇ ਬਾਅਦ ਅਸਮਰਥ ਰਹੇ।
ਬਲਾਕ ਪ੍ਰਧਾਨ ਅੰਮ੍ਰਿਤ ਪਾਲ ਸਿੰਘ ਟਹਿਣਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੀ ਵਧਾਈ ਸਾਰੇ ਡਾਕਟਰ ਸਾਥੀਆਂ ਨਾਲ ਸਾਂਝੀ ਕੀਤੀ।
ਐਮ ਪੀ ਏਪੀ ਦੇ ਬਲਾਕ ਫਰੀਦਕੋਟ ਦੇ ਵੱਲੋਂ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਜੋੜ ਮੇਲੇ ਨੂੰ ਸਮਰਪਿਤ ਤਿੰਨ ਰੋਜ਼ਾ ਫਰੀ ਮੈਡੀਕਲ ਕੈਂਪ ਚੰਦ ਬਾਜਾ ਵਿਖੇ ਲਗਾਇਆ ਗਿਆ ਸੀ ਜਿਸ ਦਾ ਉਦਘਾਟਨ ਬਲਾਕ ਪ੍ਰਧਾਨ ਡਾਕਟਰ ਅੰਮ੍ਰਿਤ ਪਾਲ ਸਿੰਘ ਟਹਿਣਾ ਨੇ ਕੀਤਾ ਸੀ ਅਤੇ ਉਸ ਕੈਂਪ ਵਿੱਚ ਡਾਕਟਰ ਸਾਥੀਆਂ ਨੇ ਸੇਵਾ ਕਰਕੇ ਬਾਬਾ ਬੁੱਢਾ ਸਾਹਿਬ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਨਵੇਂ ਸਾਲ ਦੇ ਕੈਲੰਡਰ ਵਾਸਤੇ ਗਰੁੱਪ ਫੋਟੋ ਵੀ ਕੀਤੀ ਗਈ। ਮੀਟਿੰਗ ਵਿੱਚ ਪਹੁੰਚੇ ਹੋਏ ਜ਼ਿਲ੍ਹਾ ਪ੍ਰਧਾਨ ਰਸ਼ਪਾਲ ਸਿੰਘ ਸੰਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਡਾਕਟਰਾਂ ਦੇ ਫੈਸਲੇ ਨੂੰ ਬੀਤੇ ਢਾਈ ਸਾਲ ਤੋਂ ਲਾਰੇ ਲੱਪੇ ਦੀ ਨੀਤੀ ਵਿੱਚ ਰੱਖਿਆ ਹੋਇਆ ਹੈ, ਇਸ ਦੇ ਵਿਰੁਧ ਪਿਛਲੇ ਦਿਨੀਂ ਸਾਡੀ ਸਟੇਟ ਕਮੇਟੀ ਨੇ ਜ਼ਿਮਨੀ ਚੋਣਾਂ ਵਿੱਚ ਆਪ ਪਾਰਟੀ ਦੇ ਉਮੀਦਵਾਰਾਂ ਨੂੰ ਹਰਾਉਣ ਲਈ ਚਾਰਾਂ ਹਲਕਿਆਂ ਵਿੱਚ ਰੈਲੀਆਂ ਕਰਕੇ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਬਾਰੇ ਦੱਸਿਆ ਜਾਵੇਗਾ। ਇਸੇ ਲੜੀ ਤਹਿਤ ਅਜੇ ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਵਿੱਚ ਰੈਲੀਆਂ ਕੀਤੀਆਂ ਹੀ ਸਨ ਕਿ ਸਰਕਾਰ ਨੇ ਗੋਡਣੀਆਂ ਭਾਰ ਹੁੰਦੇ ਹੋਏ ਸਾਡੀ ਸਟੇਟ ਕਮੇਟੀ ਦੀ ਮੀਟਿੰਗ ਸ਼੍ਰੀ ਮੁਕਤਸਰ ਸਾਹਿਬ ਵਿਖੇ ਸੱਦ ਲਈ ਅਤੇ ਸੀ ਐਮ ਭਗਵੰਤ ਮਾਨ ਅਤੇ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਅਸੀਂ ਤੁਹਾਡਾ ਮਸਲਾ ਪਹਿਲ ਦੇ ਅਧਾਰ ਤੇ ਹੱਲ ਕਰ ਦੇਵਾਂਗੇ ਅਤੇ ਤੁਸੀਂ ਗਿੱਦੜਬਾਹਾ ਵਿੱਚ ਰੈਲੀ ਨਾਂ ਕਰੋ । ਸੋ ਸਟੇਟ ਕਮੇਟੀ ਨੇ ਇਸ ਭਰੋਸੇ ਤੋਂ ਬਾਅਦ ਗਿੱਦੜਬਾਹਾ ਵਾਲੀ ਰੈਲੀ ਕੈਂਸਲ ਕਰ ਦਿੱਤੀ। ਜ਼ਿਲ੍ਹਾ ਪ੍ਰਧਾਨ ਨੇ ਇਸ ਨੁੰ ਜਥੇਬੰਦੀ ਦੀ ਜਿੱਤ ਕਰਾਰ ਦਿੰਦੇ ਹੋਏ ਸਾਥੀਆਂ ਨੂੰ ਇਸ ਦੀ ਵਧਾਈ ਦਿੱਤੀ।
ਇਸ ਮੋਕੇ ਤੇ ਡਾਕਟਰ ਐਚ ਐਸ ਵੋਹਰਾ ,ਡਾਕਟਰ ਗੁਰਤੇਜ ਰੁਮਾਣਾ ,ਡਾਕਟਰ ਵਿਜੇ ਕੁਮਾਰ ਕਮਿਆਣਾ, ਡਾਕਟਰ ਗੁਰਤੇਜ ਸਿੰਘ ਦਾਨਾ ਰੋਮਾਣਾ ,ਡਾਕਟਰ ਰਜਿੰਦਰ ਅਰੋੜਾ ,ਡਾਕਟਰ ਬਲਦੇਵ ਸਿੰਘ ,ਡਾਕਟਰ ਧਰਮ ਪਰਵਾਨਾ ਡਾਕਟਰ ਰਜੇਸ਼ ਦੁਆ ਡਾਕਟਰ ਭੀਮ ਸੈਨ ਡਾਕਟਰ ਸੇਵਕ ਸਿੰਘ ਬਰਾੜ ਡਾਕਟਰ ਗੁਰਵਿੰਦਰ ਸਿੰਘ ਅਤੇ ਇਸ ਮੀਟਿੰਗ ਵਿੱਚ 100 ਤੋਂ ਵੱਧ ਡਾ ਸਾਥੀ ਹਾਜ਼ਰ ਸਨ।

