ਕੋਟਕਪੂਰਾ, 21 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅੱਜ ਡਾ. ਭੀਮ ਰਾਓ ਅੰਬੇਡਕਾਰ ਐਜੁਕੇਸ਼ਨ ਐਂਡ ਸ਼ੋਸ਼ਲ ਵੈਲਫੇਅਰ ਸੁਸਾਇਟੀ ਕੋਟਕਪੂਰਾ ਵੱਲੋਂ ਮਿਤੀ 6 ਦਸੰਬਰ 2024 ਨੂੰ ਬਾਬਾ ਸਾਹਿਬ ਜੀ ਦਾ ਪ੍ਰੀ-ਨਿਵਾਰਣ ਦਿਵਸ ਮਨਾਉਣ ਦੀਆਂ ਤਿਆਰੀਆਂ ਦੇ ਸਬੰਧ ਵਿੱਚ ਅੱਜ ਬਾਬਾ ਸਾਹਿਬ ਜੀ ਦਾ ਸਰੂਪ (ਸਟੈਚੁ) ਸਥਾਪਿਤ ਕਰਨ ਲਈ ਥੜ੍ਹੇ ਦਾ ਨੀਂਹ ਪੱਥਰ, ਜਿਸ ਦੀ ਰਸਮ ਅਜੈਪਾਲ ਸਿੰਘ ਸੰਧੂ ਦੇ ਕਰ ਕਮਲਾਂ ਨਾਲ ਰੱਖਿਆ ਗਿਆ। ਇਸ ਸਬੰਧ ਵਿੱਚ ਪ੍ਰਧਾਨ ਨਰਿੰਦਰ ਕੁਮਾਰ ਰਾਠੌਰ ਨੇ ਜਾਣਕਾਰੀ ਦਿੱਤੀ ਕਿ ਪ੍ਰੀ-ਨਿਵਾਰਣ ਦਿਵਸ ਮੌਕੇ ਬਾਬਾ ਸਾਹਿਬ ਦੇ ਸਟੈਚੁ ਤੋਂ ਪਰਦਾ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਅਤੇ ਸਰਬਜੀਤ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ ਫਰੀਦਕੋਟ ਚੁੱਕਣਗੇ। ਬਾਬਾ ਸਾਹਿਬ ਦਾ ਸਟੈਚੁ ਬਣਕੇ ਤਿਆਰ ਹੈ ਅਤੇ ਕੋਟਕਪੂਰਾ ਅਤੇ ਪੜ੍ਹੇ ਲਿਖੇ ਅੰਬੇਡਕਰਵਾਦੀ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਹੈ। ਇਸ ਮੌਕੇ ਦਰਸ਼ਨ ਸਿੰਘ ਸੰਧੂ ਨੇ ਲਾਇਬ੍ਰੇਰੀ ਲਈ 5000/- ਰੁ: ਸਹਿਯੋਗ ਦਿੱਤਾ ਅਤੇ ਇਸ ਤੋਂ ਇਲਾਵਾ ਕੁਲਦੀਪ ਸਿੰਘ ਜੱਸਲ, ਓਮ ਪ੍ਰਕਾਸ਼ ਗੋਠਵਾਲ, ਰਾਮ ਚੰਦ ਕਟਾਰੀਆ, ਓਮਕਾਰ ਗੋਇਲ, ਬਿੱਟਾ ਨਰੂਲਾ, ਸੁਨੀਤਾ ਗਰਗ, ਮੋਹਨ ਲਾਲ, ਬਸੰਤ ਕੁਮਾਰ ਪਰਜਾਪਤ, ਪਿ੍ਰੰਸੀਪਲ ਦਰਸ਼ਨ ਸਿੰਘ, ਹੰਸ ਰਾਜ, ਬੇਘ ਰਾਜ, ਭਗਵਾਨ ਦਾਸ ਬੰਗੜ, ਐਡਵੋਕੇਟ ਅਵਤਾਰ ਕਿ੍ਰਸ਼ਨ, ਰਾਮ ਕਿ੍ਰਸ਼ਨ ਫੌਜ਼ੀ, ਜਗਦੇਵ ਸਿੰਘ ਐਕਸੀਅਨ ਆਦਿ ਹਾਜ਼ਰ ਸਨ।

