ਫਰੀਦਕੋਟ 22 ਨਵੰਬਰ ( ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਅੰਤਰਰਾਸ਼ਟਰੀ ਸਾਹਿਤਿਕ ਸੱਥ ਚੰਡੀਗੜ੍ਹ ਦੇ ਪ੍ਰਧਾਨ ਰਾਜਵਿੰਦਰ ਸਿੰਘ ਗੱਡੂ ਤੇ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਸਵ:ਕਿਰਨ ਬੇਦੀ ਜੀ ਦੀ ਯਾਦ ਵਿੱਚ ਅਤੇ ਪੰਜਾਬੀ ਮਾਂ ਬੋਲੀ ਦੀ ਪ੍ਰਸਾਰਤਾ ਅਤੇ ਪ੍ਰਫੁੱਲਤਾ ਲਈ ਰਾਜ ਪੱਧਰੀ ਕਵੀ ਦਰਬਾਰ ਅਤੇ ਸਨਮਾਨ ਸਮਾਰੋਹ ਸੈਕਟਰ 40 ਏ ਦੇ ਕਮਿਊਨਿਟੀ ਸੈਂਟਰ ਵਿਖੇ ਕਰਵਾਇਆ ਜਾ ਰਿਹਾ ਹੈ। ਜਿੱਥੇ ਸਮੁੱਚੇ ਪੰਜਾਬ ਅਤੇ ਚੰਡੀਗੜ੍ਹ ਵਿੱਚੋਂ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਕਵੀ ਅਤੇ ਸਾਹਿਤਕਾਰ ਸਾਹਿਬਾਨ ਪਹੁੰਚ ਰਹੇ ਹਨ ਜਿਨ੍ਹਾਂ ਵਿਚ ਮਨਪ੍ਰੀਤ ਕੌਰ ਸੰਧੂ, ਚਮਕੌਰ ਸਿੰਘ ਸੰਧੂ ਮੁੰਬਈ, ਜਸਵਿੰਦਰ ਸਿੰਘ ਕਾਈਨੌਰ, ਮਨਜੀਤ ਕੌਰ ਗਿੱਲ ਜੰਡਾ, ਗੁਰਬਖਸ਼ ਰਾਵਤ, ਨਿੱਕੀ ਪਾਸੀ, ਦਲਜੀਤ ਕੌਰ ਬਾਠ, ਜਸਪਾਲ ਸਿੰਘ ਕੇਵਲ, ਰਜਿੰਦਰ ਸਿੰਘ ਧੀਮਾਨ, ਗੁਰਦਾਸ ਸਿੰਘ ਪੰਜੌਰ, ਪਿਆਰਾ ਸਿੰਘ ਰਾਹੀ, ਤਰਸੇਮ ਸਿੰਘ ਕਾਲੀ ਮਾਜਰਾ, ਰਜਿੰਦਰ ਰੇਨੂ, ਭੁਪਿੰਦਰ ਸਿੰਘ ਭਾਗੋ ਮਾਜਰਾ, ਕਮਲਜੀਤ ਕੌਰ, ਗੁਰਦੀਪ ਦਾਨੀ, ਗੁਰਭੈ ਸਿੰਘ, ਪਵਨ ਪੰਜਾਬੀ, ਸਮਿੱਤਰ ਸਿੰਘ, ਜਸਵੀਰ ਸ਼ਰਮਾ ਦੱਦਾਹੂਰ, ਅਮਨ ਢਿਲੋਂ ਕਸੇਲ, ਹਰਜੀਤ ਕੌਰ ਵੜੈਚ, ਨੀਲਮ ਨਾਰੰਗ, ਗੁਰਸ਼ਰਨ ਸਿੰਘ ਕਾਕਾ, ਬਾਬੂ ਰਾਮ ਟਿਵਾਣਾ, ਜਗਤਾਰ ਭਾਈ ਰੂਪਾ, ਡਾਕਟਰ ਦਵਿੰਦਰ ਕੌਰ ਖੁਸ਼, ਧਾਲੀਵਾਲ, ਦੀਪ ਲੁਧਿਆਣਵੀ, ਦਵਿੰਦਰ ਸਿੰਘ ਬੋਹਾ, ਗੁਰਜੀਤ ਮੋਹਾਲੀ, ਦੀਪਕ ਸ਼ਰਮਾ ਚਨਾਰਥਲ, ਡਾਕਟਰ ਸਨੀਤ ਮੈਦਾਨ, ਖੁਸ਼ੀ ਰਾਮ ਨਿਮਾਣਾ, ਜਸਵਿੰਦਰ ਕੌਰ ਜੱਸੀ, ਨਰਿੰਦਰ ਕੌਰ ਲੌਂਗੀਆ, ਪ੍ਰਤਾਪ ਗੁਰਦਾਸਪੁਰੀ, ਮਨਮੋਹਨ ਸਿੰਘ ਨਾਭਾ, ਰਮਨਦੀਪ ਕੌਰ ਰਮਨੀਕ, ਹਰਦੇਵ ਭੁੱਲਰ, ਕਰਮਜੀਤ ਸਿੰਘ ਬੱਗਾ, ਬਲਵਿੰਦਰ ਢਿੱਲੋਂ, ਸੰਧੇ ਸੁਖਬੀਰ, ਬਰਿਜ ਭੂਸ਼ਨ ਸ਼ਰਮਾ, ਜਗਦੇਵ ਜੰਡਿਆਲਾ, ਗੁਰਤੇਜ ਖੁਡਾਲ, ਨਿਰਮਲ ਅਧਰੇੜਾ, ਚਰਨਜੀਤ ਕਲੇਰ, ਮੋਹਨ ਸਿੰਘ ਪ੍ਰੀਤ, ਇੰਦਰ ਕੌਰ ਵਡਾਲਾ, ਅਤੇ ਇਲਾਨਾ ਧੀਮਾਨ ਪਹੁੰਚ ਰਹੇ ਹਨ ਜੋ ਆਪੋ ਆਪਣੇ ਵਿਚਾਰ ਅਤੇ ਰਚਨਾਵਾਂ ਦੀ ਪੇਸ਼ਕਾਰੀ ਕਰਨਗੇ ਉੱਥੇ ਵਿਰਸੇ ਦੇ ਲੇਖਕ ਜਸਵੀਰ ਸ਼ਰਮਾ ਦੱਦਾਹੂਰ ਸ਼੍ਰੀ ਮੁਕਤਸਰ ਸਾਹਿਬ ਵਾਲਿਆਂ ਦੀ ਵਿਰਸੇ ਦੇ ਰਾਗ ਕਾਵਿ ਸੰਗ੍ਰਹਿ ਪੁਸਤਕ ਵੀ ਰਿਲੀਜ਼ ਕੀਤੀ ਜਾਵੇਗੀ।ਇਸ ਤੋਂ ਪਹਿਲਾਂ ਵੀ ਇਨ੍ਹਾਂ ਦੀਆਂ ਵਿਰਸੇ ਪ੍ਰਤੀ ਛੇ ਪੁਸਤਕਾਂ ਆ ਚੁੱਕੀਆਂ ਹਨ। ਇਹ ਜਾਣਕਾਰੀ ਪ੍ਰੈਸ ਨਾਲ ਇਸ ਸੰਸਥਾ ਦੇ ਪ੍ਰਧਾਨ ਰਾਜਵਿੰਦਰ ਸਿੰਘ ਗੱਡੂ ਰਾਜ ਪ੍ਰਧਾਨ ਨੇ ਸਾਂਝੀ ਕੀਤੀ ।

