ਅੰਤਿਮ ਸੰਸਕਾਰ 25 ਨਵੰਬਰ ਨੂੰ ਸੁਨੇਤ(ਲੁਧਿਆਣਾ) ਸ਼ਮਸ਼ਾਨ ਘਾਟ ਦੁਪਹਿਰ 12 ਵਜੇ ਹੋਵੇਗਾ
ਲੁਧਿਆਣਾਃ 25 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਪੰਥ ਦੇ ਸਿਰਮੌਰ ਢਾਡੀ, ਗਿਆਨੀ ਨਰਾਇਣ ਸਿੰਘ ਚੰਦਨ ਜੀ ਵਿਛੋੜਾ ਅਸਹਿ ਹੈ ਕਿਉਂਕਿ ਆਪਣੀ ਉਮਰ ਦੇ
ਤਕਰੀਬਨ 70ਸਾਲ ਉਨ੍ਹਾਂ ਢਾਡੀ ਕਲਾ ਨਾਲ ਸੇਵਾ ਕਰ ਕੇ ਗੁਜ਼ਾਰੇ ਹਨ।
ਸ ਚੰਦਨ ਨੂੰ ਸ਼ਰਧਾਂਜਲੀ ਭੱਟ ਕਰਦਿਆਂ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਦੱਸਿਆ ਕਿ ਉਹ ਸ. ਜਗਦੇਵ ਸਿੰਘ ਜੱਸੋਵਾਲ ਜੀ ਦੀ ਅਗਵਾਈ ਵਿੱਚ ਸਾਡੇ ਨਾਲ ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਵਿੱਚ ਆਪਣੇ ਨਿੱਕੇ ਵੀਰ ਸ. ਅਜਾਇਬ ਸਿੰਘ ਸਾਰੰਗੀ ਵਾਦਕ ਨਾਲ ਮੋਹਨ ਸਿੰਘ ਮੇਲੇ ਦੇ ਆਰੰਭ ਤੋਂ ਹੀ ਸਰਗਰਮ ਸਨ। ਟੂਸੇ ਪਿੰਡ ਦੇ ਜੰਮਪਲ ਢਾਡੀ ਨਾਰਾਇਣ ਸਿੰਘ ਚੰਦਨ ਢਾਡੀ ਰਾਗ ਵਿਦਿਆ ਦੇ ਪ੍ਰਬੀਨ ਗਿਆਤਾ ਸਨ। ਉਨ੍ਹਾਂ ਦੇ ਨਜ਼ਦੀਕੀ ਸਬੰਧੀ ਕਰਮਜੀਤ ਸਿੰਘ ਨਾਰੰਗਵਾਲ ਨੇ ਕਿਹਾ ਹੈ ਉਨ੍ਹਾਂ ਦੇ ਜਾਣ ਨਾਲ ਢਾਡੀ ਕਲਾ ਨੂੰ ਬਹੁਤ ਵੱਡਾ ਘਾਟਾ ਪਿਆ ਹੈ।
ਪਰਮਾਤਮਾ ਓਹਨਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਪ੍ਰੀਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
ਪਰਿਵਾਰ ਦੇ ਪ੍ਰਤੀਨਿਧ ਢਾਡੀ ਜਗਦੀਸ਼ ਸਿੰਘ ਚੰਦਨ ਮੁਤਾਬਕ ਉਨ੍ਹਾਂ ਦਾ ਦਾਹ ਸੰਸਕਾਰ ਕਲ ਸੋਮਵਾਰ 25.11.24 ਨੂੰ ਦੁਪਹਿਰ 12. ਵਜੇ ਪਿੰਡ ਸੁਨੇਤ ਦੇ ਸ਼ਮਸ਼ਾਨ ਘਾਟ ਵਿੱਚ ਹੋਵੇਗਾ। ਓ ਬੀ ਸੀ ਵੈਲਫੇਅਰ ਫਰੰਟ ਡੈਮੋਕਰੇਟਿਕ ਦੇ ਸੂਬਾ ਪ੍ਰਧਾਨ ਆਰਕੀਟੈਕਟ ਕਰਮਜੀਤ ਸਿੰਘ ਨਾਰੰਗਵਾਲ , ਠੇਕੇਦਾਰ ਬਲਵਿੰਦਰ ਸਿੰਘ ਸਹੀਂਹ,ਪ੍ਰਧਾਨ ਪਰਜਾਪਤ ਸਭਾ ਪੰਜਾਬ, ਜਥੇਦਾਰ ਮਹਿੰਗਾ ਸਿੰਘ ਖਹਿਰਾ, ਠੇਕੇਦਾਰ ਬਿੱਕਰ ਸਿੰਘ, ਸਾਧਾ ਸ਼ਿੰਘ,ਨੇ ਵੀ ਉਨ੍ਹਾਂ ਦੇ ਵਿਛੋੜੇ ਤੇ ਦੁੱਖ ਦਾ ਇਜਹਾਰ ਕੀਤਾ ਹੈ।

