ਢੀਂਡਸਾ 25 ਨਵੰਬਰ (ਮੇਜਰ ਸਿੰਘ ਨਾਭਾ/ਵਰਲਡ ਪੰਜਾਬੀ ਟਾਈਮਜ਼)
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੰਦਰਾਲਾ ਢੀਂਡਸਾ ਵਿਖੇ ਬਤੌਰ ਪੀ.ਟੀ.ਆਈ. ਡਿਊਟੀ ਨਿਭਾਉਣ ਵਾਲੀ ਮੈਡਮ ਮਨਜਿੰਦਰ ਕੌਰ ਪਿਛਲੇ ਦਿਨੀਂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਭਰ ਜਵਾਨੀ ਵਿੱਚ ਹੀ ਅਕਾਲ ਚਲਾਣਾ ਕਰ ਗਏ ।ਸਿੱਖਿਆ ਵਿਭਾਗ ਨੂੰ ਉਨ੍ਹਾਂ ਦੇ ਵਿਛੌੜੇ ਕਾਰਨ ਬਹੁਤ ਵੱਡਾ ਘਾਟਾ ਪਿਆ ।ਉਸ ਨੇ ਬੱਚਿਆਂ ਨੂੰ ਬੜੀ ਲਗਨ ਨਾਲ ਖੇਡਾਂ ਨਾਲ ਜੌੜਨ ਲਈ ਦਲੇਰੀ ਨਾਲ ਕੰਮ ਕੀਤਾ ।ਉਨ੍ਹਾਂ ਵਲੋਂ ਬੱਚਿਆਂ ਨੂੰ ਸਟੇਟ ਪੱਧਰ ਦੀਆਂ ਖੇਡਾਂ ਵਿੱਚ ਭਾਗ ਦਿਵਾਉਣ ਵਾਲੀ ਉਸਾਰੂ ਸੋਚ ,ਮਿਹਨਤ ਅਤੇ ਲਗਨ ਸਦਕਾ ਸਕੂਲ ਦੀ ਬੱਚੀ ਤਾਇਕਵਾਂਡੋ ਵਿੱਚ ਸਟੇਟ ਇਨਾਮ ਲੈ ਕੇ ਆਈ ਜਿਸ ਨਾਲ ਸਕੂਲ ਦਾ ਨਾਂ ਉੱਚਾ ਹੋਇਆ । ਉਹ ਬੜੇ ਨਿੱਘੇ ਸੁਭਾਅ ਵਾਲੇ ਸੀ । ਉਹ ਆਪਣੇ ਪਿੱਛੇ ਆਪਣੇ ਪਤੀ ਚਰਨਜੀਤ ਸਿੰਘ ( ਸਟੇਟ ਬੈਂਕ ਆਫ ਇੰਡੀਆ) , ਬੇਟਾ ਹਰਵਿਸ਼ਵ ਸਿੰਘ ਅਤੇ ਬੇਟੀ ਦਿਵਰੀਤ ਕੌਰ ਨੂੰ ਛੱਡ ਗਏ ।ਇਸ ਵੱਡੇ ਸਦਮੇ ‘ਚ ਡੁੱਬੇ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਵਿੱਚ ‘ਮੇਰਾ ਸਕੂਲ ਵੈਲਫੇਅਰ ਸੋਸਾਇਟੀ’ ਦੰਦਰਾਲਾ ਢੀਂਡਸਾ ਦੇ ਮੈਂਬਰਾਂ ਵਲੋਂ ਦੁੱਖ ਦਾ ਇਜ਼ਹਾਰ ਪ੍ਰਗਟ ਕੀਤਾ ਗਿਆ ।ਸਰਕਾਰੀ ਸੀਨੀ: ਸੈਕੰ: ਸਕੂਲ ਦੰਦਰਾਲਾ ਢੀਂਡਸਾ ਦੀ ਇੰਚਾਰਜ ਮੈਡਮ ਦਲਜੀਤ ਕੌਰ ਅਤੇ ਸਮੂਹ ਸਟਾਫ ਵਲੋਂ ਮੈਡਮ ਮਨਜਿੰਦਰ ਕੌਰ ਦੇ ਅਕਾਲ ਚਲਾਣੇ ਉੱਪਰ ਅਫਸੋਸ਼ ਪ੍ਰਗਟ ਕਰਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਉਨ੍ਹਾਂ ਵਲੋਂ ਨਿਭਾਈਆਂ ਵਧੀਆਂ ਸੇਵਾਵਾਂ ਦੀ ਪ੍ਰਸ਼ੰਸ਼ਾ ਕੀਤੀ ਗਈ ।ਮੈਡਮ ਮਨਜਿੰਦਰ ਕੌਰ ਦੀ ਇਥੋਂ ਇਸੇ ਸਾਲ ਬਤੌਰ ਪੰਜਾਬੀ ਮਿਸਟ੍ਰੈਸ ਤਰੱਕੀ ਹੋਣ ਤੇ ਉਹ ਹੁਣ ਸਰਕਾਰੀ ਮਿਡਲ ਸਕੂਲ ਖੋਖ ਵਿਖੇ ਸੇਵਾਵਾਂ ਨਿਭਾ ਰਹੇ ਸੀ । ਉਨ੍ਹਾਂ ਦੀ ਆਤਮਿਕ ਸਾਂਤੀ ਲਈ ਰੱਖੇ ਸ਼੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਕੀਰਤਨ ਅਤੇ ਅੰਤਿਮ ਅਰਦਾਸ 26 ਨਵੰਬਰ 2024 ਦਿਨ ਮੰਗਲਵਾਰ ਨੂੰ ਦੁਪਿਹਰ 12 ਵਜੇ ਤੋਂ 1 ਵਜੇ ਤੱਕ ਗੁਰਦੁਆਰਾ ਸਾਹਿਬ ਬਾਬਾ ਅਜਾਪਾਲ ਸਿੰਘ ( ਘੋੜਿਆਂ ਵਾਲਾ ) ਅਲੋਹਰਾਂ ਗੇਟ , ਨਾਭਾ ਵਿਖੇ ਹੋਵੇਗੀ ।ਪ੍ਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ।

