ਫ਼ਰੀਦਕੋਟ , 25 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਲਾਇਨਜ਼ ਕਲੱਬ ਫ਼ਰੀਦਕੋਟ ਵੱਲੋਂ ਆਮ ਲੋਕਾਂ ਨੂੰ ਤੰਦਰੁਸਤ ਰੱਖਣ ਵਾਸਤੇ ਆਰੰਭ ਕੀਤੀ ਮੁਹਿੰਮ ਤਹਿਤ ਲਾਇਨਜ਼ ਕਲੱਬ ਫ਼ਰੀਦਕੋਟ ਵੱਲੋਂ ਕੰਮੇਆਣਾ ਚੌਂਕ ਵਿਖੇ ਲੋਕਾਂ ਨੂੰ ਸ਼ੂਗਰ ਰੋਗ ਤੋਂ ਬਚਣ ਵਾਸਤੇ ਜਾਗਰੂਕ ਕਰਨ ਅਤੇ ਸ਼ੂਗਰ ਦਾ ਚੈੱਕਅੱਪ ਕਰਨ ਵਾਸਤੇ ਇੱਕ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਕਲੱਬ ਦੇ ਮੈਂਬਰ ਰਮਨ ਚਾਵਲਾ ਨੇ ਸਹਿਯੋਗ ਨਾਲ 85 ਵਿਅਕਤੀਆਂ ਦੀ ਸ਼ੂਗਰ ਮੁਫ਼ਤ ਚੈੱਕ ਕੀਤੀ। ਇਸ ਮੌਕੇ ਸ਼ੂਗਰ ਰੋਗ ਤੋਂ ਬਚਣ ਵਾਸਤੇ ਮਿੱਠਾ ਖਾਣ ਤੋਂ ਪ੍ਰਹੇਜ਼ ਕਰਨ, ਰੋਜ਼ਾਨਾ ਜੀਵਨ ’ਚ ਸੈਰ ਕਰਨ, ਰਾਤ ਦਾ ਖਾਣ ਤੋਂ ਬਾਅਦ ਸੈਰ ਕਰਨ, ਨਿਯਮਿਤ ਰੂਪ ’ਚ ਸ਼ੂਗਰ, ਬੀ.ਪੀ. ਚੈੱਕ ਕਰਾਉਂਦੇ ਰਹਿਣ ਵਾਸਤੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਹਰਜੀਤ ਸਿੰਘ ਨੇ ਸਭ ਨੂੰ ਜੀ ਆਇਆਂ ਨੂੰ ਆਖਿਆ। ਉਨ੍ਹਾਂ ਦੱਸਿਆ ਦਿਨ ਪ੍ਰਤੀ ਦਿਨ ਸ਼ੂਗਰ ਦੇ ਮਰੀਜ਼ਾਂ ਦੀ ਗਿਣਤੀ ’ਚ ਹੋ ਰਹੇ ਵਾਧੇ ਨੂੰ ਵੇਖਦੇ ਹੋਏ ਇਹ ਕੈਂਪ ਲਾਏ ਜਾ ਰਹੇ ਹਨ, ਜੋ ਆਉਂਦੇ ਦਿਨਾਂ ’ਚ ਵੀ ਜਾਰੀ ਰਹਿਣਗੇ। ਇਸ ਮੌਕੇ ਕਲੱਬ ਦੇ ਡਾਇਰੈਕਟਰ ਅਮਰੀਕ ਸਿੰਘ ਖਾਲਸਾ ਨੇ ਕਲੱਬ ਵੱਲੋਂ ਹਾਲ ਹੀ ਅੱਖਾਂ ਦੇ ਮੁਫ਼ਤ ਚੈਕਅੱਪ ਅਤੇ ਲੈਂਜ ਪਾਉਣ ਦਾ ਕੈਂਪ ਲਗਾਇਆ ਗਿਆ ਸੀ। ਕੈਂਪ ਦੌਰਾਨ 450 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ 72 ਤੋਂ ਵੱਧ ਮਰੀਜ਼ਾਂ ਦੇ ਮੁਫ਼ਤ ਲੈਂਜ ਪਾਏ ਗਏ। ਕੈਂਪ ਦੌਰਾਨ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ, ਮੁਫ਼ਤ ਲੋਂੜੀਦੇ ਟੈਸਟ ਕੀਤੇ ਗਏ। ਕੈਂਪ ਦੌਰਾਨ ਅਤੇ ਆਪ੍ਰੇਸ਼ਨਾਂ ਦੌਰਾਨ ਮਰੀਜ਼ਾਂ ਦੇ ਖਾਣ-ਪੀਣ ਤੇ ਰਿਹਾਇਸ਼ ਦਾ ਪ੍ਰਬੰਧ ਕਲੱਬ ਵੱਲੋਂ ਕੀਤਾ ਗਿਆ। ਉਸ ਦਿਨ ਸਿਵਲ ਸਰਜਨ ਡਾ. ਚੰਦਰ ਸ਼ੇਖਰ ਕੱਕੜ ਵੱਲੋਂ ਕਲੱਬ ਨੂੰ ਅਪੀਲ ਕੀਤੀ ਗਈ ਸੀ ਕਿ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੀ ਜਾਂਚ ਦੇ ਕੈਂਪ ਲਾਏ ਜਾਣ। ਉਨ੍ਹਾਂ ਕਿਹਾ ਇਸ ਲਈ ਲਾਇਨਜ਼ ਕਲੱਬ ਵੱਲੋਂ ਨਿਰੰਤਰ ਕੈਂਪ ਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਮੌਕੇ ਮਲਟੀਪਲ ਪੀ.ਆਰ.ਓ. ਲਾਇਨਜ਼ ਕਲੱਬਾਂ ਪੰਜਾਬ ਲੁਕੇਂਦਰ ਸ਼ਰਮਾ ਨੇ ਵਿਸ਼ੇਸ ਰੂਪ ’ਚ ਪਹੁੰਚ ਕੇ ਕਲੱਬ ਵੱਲੋਂ ਸਮਾਜ ਖੇਤਰ ’ਚ ਕੀਤੇ ਜਾ ਰਹੇ ਕਾਰਜਾਂ ਦੀ ਪ੍ਰੰਸ਼ਸ਼ਾ ਕੀਤੀ। ਕੈਂਪ ਦੀ ਸਫ਼ਲਤਾ ਲਈ ਰਮਨ ਚਾਵਲਾ, ਗੁਰਮੇਲ ਸਿੰਘ ਜੱਸਲ, ਗੁਰਚਰਨ ਸਿੰਘ ਗਿੱਲ, ਰਾਜਨ ਨਾਗਪਾਲ, ਨਵਦੀਪ ਸਿੰਘ ਮੰਘੇੜਾ, ਐਡਵੋਕੇਟ ਅਨੁਜ ਗੁਪਤਾ, ਐਡਵੋਕੇਟ ਗੌਤਮ ਬਾਂਸਲ, ਬਿਕਰਮਜੀਤ ਸਿੰਘ ਢਿੱਲੋਂ ਨੇ ਅਹਿਮ ਯੋਗਦਾਨ ਦਿੱਤਾ।