ਕੋਟਕਪੂਰਾ, 25 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅੱਜ ਗੌਤਮ ਬੁੱਧ ਚੈਰੀਟੇਬਲ ਐਂਡ ਐਜੂਕੇਸ਼ਨਲ ਵੈਲਫੇਅਰ ਸੋਸਾਇਟੀ ਦੇ ਮੈਂਬਰਾਂ ਵੱਲੋਂ ਪ੍ਰਧਾਨ ਪਰਮਪਾਲ ਸਾਕਿਆ ਦੇ ਘਰ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੈਟੀ ਪ੍ਰਧਾਨ ਨੇ ਦੱਸਿਆ ਕਿ ਇਸ ਮੀਟਿੰਗ ਦਾ ਮੌਕਾ ਏਜੰਡਾ ਸਾਕਿਆ ਸਮਾਜ ਦੇ ਨੌਜਵਾਨ ਵਰਗ ਨੂੰ ਸਹੀ ਮਾਰਗਦਰਸ਼ਨ ਪ੍ਰਦਾਨ ਕਰਨਾ ਹੈ। ਉਹਨਾਂ ਦੱਸਿਆ ਕਿ ਸੁਸਾਇਟੀ ਵੱਲੋਂ ਪਹਿਲਾਂ ਦੀ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਨੌਜਵਾਨਾਂ ਦੇ ਪੜ੍ਹਾਈ ਅਤੇ ਸਮਾਜਸੇਵਾ ਲਈ ਉਤਸਾਹਿਤ ਕੀਤਾ ਜਾਵੇਗਾ। ਇਸ ਦੌਰਾਨ ਹੋਰ ਕਈ ਗੰਭੀਰ ਮੁੱਦਾ ਨੂੰ ਲੈ ਕੇ ਚਰਚਾ ਕੀਤੀ ਗਈ। ਇਸ ਸਮੇਂ ਸੋਸਾਇਟੀ ਦੇ ਉਪ ਪ੍ਰਧਾਨ ਆਸਾ ਰਾਮ, ਸੈਕਟਰੀ ਪ੍ਰਦੀਪ ਸਿੰਘ, ਕੈਸ਼ੀਅਰ ਨੇਤਰਪਾਲ ਸਿੰਘ, ਮੈਂਬਰ ਹੇਮ ਸਿੰਘ, ਗਿਆਨ ਸਿੰਘ, ਹਰਪਾਲ ਸਿੰਘ ਪੱਪੂ, ਪ੍ਰੇਮਪਾਲ ਸਿੰਘ ਅਤੇ ਕਾਂਸ਼ੀ ਰਾਮ ਆਦਿ ਵੀ ਹਾਜ਼ਰ ਸਨ।