
ਫ਼ਰੀਦਕੋਟ 27 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ.) ਫ਼ਰੀਦਕੋਟ ਦੇ ਹੋਣਹਾਰ ਮੈਂਬਰ ਹਰਸੰਗੀਤ ਸਿੰਘ ਗਿੱਲ ਵੱਲੋਂ ਬਾਜੀਗਰ ਬਸਤੀ ਵਾਰਡ ਨੰਬਰ:- 23 ਦੇ ਗਰੀਬ ਬੱਚਿਆਂ ਨੂੰ ਫਰੀ ਟਿਊਸ਼ਨ ਪੜਾਈ ਜਾ ਰਹੀ ਹੈ । ਉਸ ਦੀ ਸੇਵਾ ਭਾਵਨਾ ਨੂੰ ਦੇਖਦੇ ਹੋਏ ਟੀਮ ਕਲਮਾਂ ਦੇ ਰੰਗ ਤੇ ਐਮ.ਸੀ. ਜਤਿੰਦਰ ਕੁਮਾਰ ਵੱਲੋਂ ਹਰਸੰਗੀਤ ਸਿੰਘ ਗਿੱਲ ਦਾ ਵਿਸੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਬੋਲਦਿਆਂ ਸਭਾ ਦੇ ਪ੍ਰਧਾਨ ਸ਼ਿਵਨਾਥ ਦਰਦੀ ਨੇ ਕਿਹਾ ਸਮਾਜ ਸੇਵਾ ਕਰਨ ਵਾਲਿਆਂ ਦਾ ਸਾਡੀ ਸਭਾ ਬਣਦਾ ਮਾਣ ਸਤਿਕਾਰ ਕਰਦੀ ਹੈ ਤੇ ਕਰਦੀ ਰਹੇਗੀ। ਉਹਨਾਂ ਦੱਸਿਆ ਕਿ ਹਰਸੰਗੀਤ ਸਿੰਘ ਗਿੱਲ ਇੱਕ ਹੈਂਡੀਕੈਪਡ ਹੁੰਦੇ ਹੋਏ ਵੀ ਰੋਲ ਮਾਡਲ ਦਾ ਕੰਮ ਕਰ ਰਿਹਾ ਹੈ । ਪ੍ਰੈਸ ਨਾਲ ਇਹ ਜਾਣਕਾਰੀ ਸਭਾ ਦੇ ਕਾਨੂੰਨੀ ਸਲਾਹਕਾਰ ਪਰਦੀਪ ਸਿੰਘ ਅਟਵਾਲ ਐਡਵੋਕੇਟ ਨੇ ਸਾਂਝੀ ਕੀਤੀ।
ਇਸ ਸਮੇਂ ਸਭਾ ਦੇ ਪ੍ਰਧਾਨ ਸ਼ਿਵਨਾਥ ਦਰਦੀ, ਜਨਰਲ ਸਕੱਤਰ ਜਸਵਿੰਦਰ ਜੱਸ, ਕਾਨੂੰਨੀ ਸਲਾਹਕਾਰ ਪਰਦੀਪ ਸਿੰਘ ਅਟਵਾਲ ਐਡਵੋਕੇਟ, ਸਕੱਤਰ ਰਾਜ ਗਿੱਲ ਭਾਣਾ, ਮੀਡੀਆ ਇੰਚਾਰਜ ਅਸੀਸ ਕੁਮਾਰ, ਮੈਂਬਰ ਬਲਕਾਰ ਸਿੰਘ ਸਹੋਤਾ, ਸੁਖਵਿੰਦਰ ਸਿੰਘ ਗਿੱਲ ਤੇ ਜਤਿੰਦਰ ਕੁਮਾਰ ਐਮ.ਸੀ ਆਦਿ ਹਾਜ਼ਰ ਹੋਏ।
