ਪਾਇਲ /ਮਲੌਦ 1 ਦਸੰਬਰ (ਹਰਪ੍ਰੀਤ ਸਿੰਘ ਸਿਹੌੜਾ/ਵਰਲਡ ਪੰਜਾਬੀ ਟਾਈਮਜ਼)
ਪ੍ਰਸਿੱਧ ਸਾਹਿਤਕ ਸੰਸਥਾ ਵਿਸ਼ਵ ਸਿੱਖ ਸਾਹਿਤ ਅਕਾਦਮੀ ਪਾਇਲ ਦੀ ਮਹੀਨਾਵਾਰ ਮੀਟਿੰਗ ਗਿਆਨੀ ਦਿੱਤ ਸਿੰਘ ਯਾਦਗਾਰੀ ਖਾਲਸਾ ਲਾਇਬ੍ਰੇਰੀ ਨੇੜੇ ਸੈਕੰਡਰੀ ਸਕੂਲ ਪਾਇਲ ਵਿਖੇ ਅਕਾਦਮੀ ਦੇ ਮੁਖੀ ਜਗਦੇਵ ਸਿੰਘ ਘੁੰਗਰਾਲੀ ਅਤੇ ਜਗਜੀਤ ਸਿੰਘ ਗੁਰਮ ਦੀ ਦੇਖਰੇਖ ਹੇਠ ਹੋਈ। ਸਰਬੰਸ ਦਾਨੀ ਸਾਹਿਬ ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਪ੍ਰਣਾਮ ਕਰਦਿਆਂ ਗੁਰਬਾਣੀ ਸ਼ਬਦ ਕਰਮ ਧਰਮ ਪਾਖੰਡ ਜੋ ਦੀਸਹਿ ਦੀ ਵਿਆਖਿਆ ਬੜੇ ਹੀ ਭਾਵਪੂਰਤ ਤਰੀਕੇ ਨਾਲ ਕੀਤੀ ਗਈ। ਸਟੇਜ ਸਕੱਤਰ ਦੀ ਭੂਮਿਕਾ ਹਰਬੰਸ ਸਿੰਘ ਸ਼ਾਨ ਨੇ ਬਾਖੂਬੀ ਨਿਭਾਈ। ਰਚਨਾਵਾਂ ਦੇ ਦੌਰ ਦੀ ਸ਼ੁਰੂਆਤ ਕਰਦਿਆਂ ਮਨਦੀਪ ਸਿੰਘ ਮਾਣਕੀ ਨੇ ਗੀਤ ਗੁੱਡੀ ਚੜ੍ਹ ਜਾਂਦੀ, ਇਕਬਾਲ ਸਿੰਘ ਰੋਪੜ ਨੇ ਗੀਤ ਪੁੱਤਰ, ਦਵਿੰਦਰ ਸਿੰਘ ਘੁਰਾਲਾ ਨੇ ਗੀਤ ਗੱਭਰੂ, ਹਰਮਨ ਸਿੰਘ ਕੌਲ ਨੇ ਕਵਿਤਾ ਬੰਧ, ਜਗਜੀਤ ਸਿੰਘ ਗੁਰਮ ਨੇ ਗੀਤ ਪੰਜਾਬ ਦੇ ਵਿਹੜੇ, ਪੱਪੀ ਬਗਲੀ ਕਲਾਂ ਨੇ ਗੀਤ ਧੀ, ਅਮਰਜੀਤ ਸਿੰਘ ਘੁਡਾਣੀ ਨੇ ਗੀਤ ਮਨ ਆਪਣੇ ਆਪ,ਮੁਕੰਦ ਸਿੰਘ ਨਿਗਾਹੀ ਨੇ ਗੀਤ ਨੀਮ ਹਕੀਮ, ਸਿਕੰਦਰ ਸਿੰਘ ਰੁੜਕਾ ਨੇ ਗੀਤ, ਅਵਤਾਰ ਸਿੰਘ ਉਟਾਲਾਂ ਨੇ ਗੀਤ ਫੌਜੀ, ਗੁਰੀ ਤੁਰਮਰੀ ਨੇ ਗੀਤ ਬਦਲ ਗਿਆ, ਮਨਵੀਰ ਸਿੰਘ ਧੀਮਾਨ ਨੇ ਕਵਿਤਾ ਆਪਾਂ ਵਿੱਚੋਂ ਮੈਂ ਲੱਭ ਲਈਏ, ਜਿੰਮੀ ਅਹਿਮਦਗੜ੍ਹ ਨੇ ਗੀਤ ਉਲਾਂਭਾ, ਧਰਮਿੰਦਰ ਸ਼ਾਹਿਦ ਖੰਨਾ ਨੇ ਗ਼ਜ਼ਲ, ਪਰਮਜੀਤ ਸਿੰਘ ਮੁੰਡੀਆਂ ਨੇ ਗੀਤ ਡੀ ਸੀ ਦੀ ਕਾਰ, ਗੀਤਾ ਕੰਮੇਵਾਲਾ ਨੇ ਗੀਤ, ਬਲਵੀਰ ਸਿੰਘ ਬੱਬੀ ਤੱਖਰਾਂ ਨੇ ਵਿਅੰਗ, ਹਰਬੰਸ ਸਿੰਘ ਸ਼ਾਨ ਬਗਲੀ ਕਲਾਂ ਨੇ ਗ਼ਜ਼ਲ ਭੁੱਲ ਗਿਆ ਕਿਉਂ, ਸੁਖਵਿੰਦਰ ਸਿੰਘ ਬਿੱਟੂ ਗੀਤ, ਮੁਕੇਸ਼ ਨੇ ਭਾਟੀਆ ਨੇ ਸ਼ੇਅਰ ਅਤੇ ਜਗਦੇਵ ਸਿੰਘ ਘੁੰਗਰਾਲੀ ਨੇ ਖੁੱਲ੍ਹੀ ਕਵਿਤਾ ਪਤੰਗਿਓ ਹੋਸ਼ ਕਰੋ ਸੁਣਾਂ ਕੇ ਆਪਣੀ ਹਾਜ਼ਰੀ ਲਗਵਾਈ। ਸਨੇਹਇੰਦਰ ਸਿੰਘ ਮੀਲੂ, ਦਲਵੀਰ ਸਿੰਘ ਕਲੇਰ ਅਤੇ ਗਗਨਦੀਪ ਸਿੰਘ ਨੇ ਵਿਚਾਰ ਚਰਚਾ ਵਿੱਚ ਭਾਗ ਲਿਆ। ਅਖੀਰ ਵਿੱਚ ਪ੍ਰਸਿੱਧ ਲੇਖਕ ਗੁਰਪ੍ਰੀਤ ਸਿੰਘ ਬੀੜ ਕਿਸ਼ਨ ਦੀ ਮਾਤਾ ਦੇ ਅਕਾਲ ਚਲਾਣੇ ਤੇ ਅਕਾਦਮੀ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।

