ਸੂਬਾ ਪੱਧਰੀ ਜੇਤੂ ਵਿਦਿਆਰਥੀਆਂ ਦਾ ਸਨਮਾਨ ਸਮਾਰੋਹ 22 ਦਸੰਬਰ ਨੂੰ
ਤਰਕਸ਼ੀਲਾਂ ਦਾ ਸੁਨੇਹਾ –ਮੰਨਣ ਤੋਂ ਪਹਿਲਾਂ ਪਰਖ਼ੋ
ਸੰਗਰੂਰ 1 ਦਸੰਬਰ (ਮਾਸਟਰ ਪਰਮਵੇਦ/ਵਰਲਡ ਪੰਜਾਬੀ ਟਾਈਮਜ਼)
ਲੋਕਾਂ ਦਾ ਸੋਚਣ ਢੰਗ ਵਿਗਿਆਨਿਕ ਬਣਾਉਣ ਲਈ ਯਤਨਸ਼ੀਲ ਤਰਕਸ਼ੀਲ ਸੁਸਾਇਟੀ ਪੰਜਾਬ ਜੋਨ ਸੰਗਰੂਰ- ਬਰਨਾਲਾ ਦੀ ਇਕ ਰੋਜ਼ਾ ਦੂਜੀ ਛਿਮਾਹੀ ਇਕੱਤਰਤਾ ਸੁਤੰਤਰ ਭਵਨ ਸੰਗਰੂਰ ਵਿਖੇ ਜ਼ੋਨ ਜਥੇਬੰਦਕ ਮੁਖੀ ਮਾਸਟਰ ਪਰਮ ਵੇਦ ਦੀ ਪ੍ਰਧਾਨਗੀ ਵਿੱਚ ਤੇ ਸੂਬਾ ਜਥੇਬੰਦਕ ਮੁਖੀ ਮਾਸਟਰ ਰਜਿੰਦਰ ਭਦੌੜ ਦੀ ਨਿਗਰਾਨੀ ਵਿੱਚ ਹੋਈ। ਇਸ ਇਕੱਤਰਤਾ ਵਿੱਚ ਭਦੌੜ ,ਬਰਨਾਲਾ, ਲੌਂਗੋਵਾਲ ,ਸਨਾਮ , ਛਾਜਲੀ ਦਿੜ੍ਹਬਾ,ਸੰਗਰੂਰ ਇਕਾਈਆਂ ਦੇ ਤਰਕਸ਼ੀਲ ਆਗੂਆਂ ਨੇ ਸ਼ਮੂਲੀਅਤ ਕੀਤੀ। ਮਾਸਟਰ ਪਰਮਵੇਦ ਨੇ ਮੰਚ ਸੰਚਾਲਨ ਕਰਦਿਆਂ ਸਾਰੀਆਂ ਇਕਾਈਆਂ ਦੇ ਨੁਮਾਇੰਦਿਆਂ ਨੂੰ ਆਪਣੀ ਪੇਸ਼ ਕਰਨ ਵਾਲੀ ਰਿਪੋਰਟ ਵਿਚ ਸ਼ਾਮਿਲ ਨੁਕਤਿਆਂ ਨੂੰ ਧਿਆਨ ਵਿੱਚ ਰੱਖਣ ਬਾਰੇ ਵਿਸਥਾਰਪੂਰਵਕ ਦੱਸਿਆ। ਜ਼ੋਨ ਦੇ ਵਿੱਤ ਮੁਖੀ ਸੋਹਨ ਸਿੰਘ ਮਾਝੀ ਨੇ ਇਕੱਤਰਤਾ ਵਿੱਚ ਸ਼ਾਮਿਲ ਸਾਰਿਆਂ ਦਾ ਸਵਾਗਤ ਕੀਤਾ। ਉਸ ਤੋਂ ਬਾਅਦ ਸਾਰੀਆਂ ਇਕਾਈਆਂ ਦੇ ਨੁਮਾਇੰਦਿਆਂ ਨੇ ਆਪੋ ਆਪਣੇ ਇਕਾਈ ਦੀ ਰਿਪੋਰਟ ਪੇਸ਼ ਕੀਤੀ ।ਉਹਨਾਂ ਇਕਾਈ ਵਲੋਂ ਕੀਤੀਆਂ ਸਰਗਰਮੀਆਂ, ਇਕਾਈ ਦੀ ਜਥੇਬੰਦਕ ਸਥਿਤੀ, ਪਰਿਵਾਰਕ ਮਿਲਣੀ,ਚੇਤਨਾ ਪਰਖ ਪ੍ਰੀਖਿਆ ਬਾਰੇ ਵਿਸਥਾਰਤ ਜਾਣਕਾਰੀ, ਇਕਾਈ ਦੀਆਂ ਆਪਣੀਆਂ ਮੀਟਿੰਗਾਂ ਤੇ ਜ਼ੋਨ ਮੀਟਿੰਗਾਂ ਵਿੱਚ ਸ਼ਮੂਲੀਅਤ ਤੇ ਤਰਕਸ਼ੀਲਤਾ ਦੇ ਪ੍ਰਚਾਰ ਪ੍ਰਸਾਰ ਲਈ ਸੂਬੇ ਵਲੋਂ ਉਲੀਕੇ ਹਰ ਕਿਸਮ ਦੇ ਪ੍ਰੋਗਰਾਮਾਂ ਦੀ ਕੀਤੀਆ ਸਰਗਰਮੀਆਂ ਦੀ ਅੱਜ ਤੱਕ ਦੀ ਕਾਰਗੁਜ਼ਾਰੀ ਪੇਸ਼ ਕੀਤੀ। ਭਦੌੜ ਇਕਾਈ ਦੀ ਗੁਰਪ੍ਰੀਤ ਸ਼ਹਿਣਾ,ਬਰਨਾਲਾ ਇਕਾਈ ਦੀ ਭੀਮ ਸੈਨ, ਲੌਂਗੋਵਾਲ ਇਕਾਈ ਦੀ ਜੁਝਾਰ ਸਿੰਘ ਲੌਂਗੋਵਾਲ, ਸੁਨਾਮ ਇਕਾਈ ਦੀ ਵਿਸ਼ਵ ਕਾਂਤ, ਛਾਜਲੀ ਦੀ ਭੀਮ ਰਾਜ, ਦਿੜ੍ਹਬੇ ਦੀ ਨਾਇਬ ਸਿੰਘ ਰਟੋਲਾਂ,ਸੰਗਰੂਰ ਦੀ ਸੁਰਿੰਦਰ ਪਾਲ ਉਪਲੀ ਨੇ ਰਿਪੋਰਟ ਪੇਸ਼ ਕੀਤੀ।
ਜ਼ੋਨ ਆਗੂਆਂ ਸੋਹਣ ਸਿੰਘ ਮਾਝੀ ਵਿੱਤ ਮੁਖੀ,ਮੀਡੀਆ ਮੁਖੀ ਸੀਤਾ ਰਾਮ ਬਾਲਦ ਕਲਾਂ , ਜਥੇਬੰਦਕ ਮੁਖੀ ਮਾਸਟਰ ਪਰਮਵੇਦ ਨੇ ਆਪੋ ਆਪਣੇ ਵਿਭਾਗ ਦੀ ਰਿਪੋਰਟ ਪੇਸ਼ ਕੀਤੀ । ਨਰਿੰਦਰ ਪਾਲ ਬਰਨਾਲਾ ਨੇ ਇਨਕਲਾਬੀ ਗੀਤ ਪੇਸ਼ ਕੀਤੇ।ਸੂਬਾ ਜਥੇਬੰਦਕ ਮੁਖੀ ਰਜਿੰਦਰ ਭਦੌੜ ਨੇ ਤਰਕਸ਼ੀਲ ਦੋਸਤਾਂ ਵੱਲੋਂ ਆਏ ਅੱਡ ਅੱਡ ਸ਼ੰਕਿਆਂ ਦੀ ਨਿਵਿਰਤੀ ਕੀਤੀ ਤੇ ਬਹੁਤ ਸਾਰੇ ਨੁਕਤਿਆਂ ਨੂੰ ਬਾਖੂਬੀ ਸਪੱਸ਼ਟ ਕੀਤਾ। ਉਨ੍ਹਾਂ ਦੱਸਿਆ ਕਿ ਚੇਤਨਾ ਪਰਖ਼ ਪ੍ਰੀਖਿਆ ਦੇ ਸੂਬਾ ਪੱਧਰ ਦੇ ਜੇਤੂ ਵਿਦਿਆਰਥੀਆਂ ਦਾ ਸਨਮਾਨ ਸਮਾਗਮ 22 ਦਸੰਬਰ ਨੂੰ ਤਰਕਸ਼ੀਲ ਭਵਨ ਬਰਨਾਲਾ ਵਿਖੇ ਕੀਤਾ ਜਾਵੇਗਾ।ਦੂਜੇ ਸੈਸ਼ਨ ਵਿੱਚ ਆਏ ਸਵਾਲਾਂ ਦੇ ਜਵਾਬ ਦਿੱਤੇ ਗਏ। ਜਥੇਬੰਦਕ ਮੁਖੀ ਮਾਸਟਰ ਪਰਮਵੇਦ ਨੇ ਇਕੱਤਰਤਾ ਵਿੱਚ ਸ਼ਾਮਲ ਸਾਰੇ ਸਾਥੀਆਂ ਦਾ ਧੰਨਵਾਦ ਕਰਦਿਆਂ ਆਪੋ ਆਪਣੇ ਇਕਾਈ ਵਿੱਚ ਹੋਰ ਲੋਕ ਪੱਖੀ ਸਰਗਰਮੀਆਂ ਕਰਨ , ਲੋਕਾਂ ਦਾ ਸੋਚਣ ਢੰਗ ਵਿਗਿਆਨਕ ਬਣਾਉਣ ਲਈ ਯਤਨਸ਼ੀਲ ਰਹਿਣ ਦਾ ਸੁਨੇਹਾ ਦਿੱਤਾ।

