ਅਮਰਜੀਤ ਸਿੰਘ ’ਮਿੰਟੂ’, ਮੈਡਮ ਮਨਜੀਤ ਕੌਰ ਨੰਗਲ ਅਤੇ ਮੈਡਮ ਨੀਰੂ ਪੂਰੀ, ਅਰਸ਼ ਸੱਚਰ ਪਰਿਵਾਰ ਨਾਲ ਸੰਮਤੀ ਨਾਲ ਜੁੜੇ
ਮੁੱਖ ਮਹਿਮਾਨ ਅਰਸ਼ ਸੱਚਰ ਨੇ ਆਪਣੇ ਜੀਵਨ ਸਾਥੀ ਅੰਜੂ ਸੱਚਰ ਨਾਲ ਰਾਸ਼ਨ ਦੀਆਂ ਭਰੀਆਂ ਗੱਡੀਆਂ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ
ਕੋਟਕਪੂਰਾ, 2 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਨਰ ਸੇਵਾ, ਨਾਰਾਇਣ ਸੇਵਾ ’ਤੇ ਆਧਾਰਿਤ ਸੂਬੇ ਦੀ ਸਿਰਮੌਰ ਸਮਾਜਸੇਵੀ ਸੰਸਥਾ ਨਿਸ਼ਕਾਮ ਸੇਵਾ ਸੰਮਤੀ (ਰਜਿ.) ਕੋਟਕਪੂਰਾ ਜੋ ਕਿ 21 ਸਾਲਾਂ ਤੋਂ ਲਗਾਤਾਰ ਇਲਾਕੇ ਦੀਆਂ ਵਿਧਵਾ ਅਤੇ ਬੇ ਸਹਾਰਾ ਔਰਤਾਂ ਨੂੰ ਹਰ ਮਹੀਨੇ ਦੇ ਪਹਿਲੇ ਐਤਵਾਰ ਰਸੋਈ ਦੀ ਜਰੂਰਤ ਦਾ ਸਾਰਾ ਸਮਾਨ ਵੰਡ ਕੇ ਉਨਾਂ ਲਈ ਵਰਦਾਨ ਸਿੱਧ ਹੋਈ ਹੈ ਨੇ 258ਵਾਂ ਮਾਸਿਕ ਰਾਸ਼ਨ ਵੰਡ ਪ੍ਰੋਗਰਾਮ 1 ਦਸੰਬਰ 2024 ਨੂੰ ਅਗਰਵਾਲ ਭਵਨ, ਕੋਟਕਪੂਰਾ ਵਿਖੇ ਸਰਪ੍ਰਸਤ ਯਸ਼ ਪਾਲ ਅਗਰਵਾਲ ਅਤੇ ਪ੍ਰਧਾਨ ਮਨੋਜ ਦਿਵੇਦੀ ਦੀ ਅਗਵਾਈ ਹੇਠ ਸਫਲਤਾਪੂਰਵਕ ਆਯੋਜਿਤ ਕੀਤਾ। ਇਸ ਸਮਾਰੋਹ ਨੇ ਨਿਸ਼ਕਾਮ ਸੇਵਾ ਦਾ ਇੱਕ ਹੋਰ ਚੋਟੀ ਦਾ ਉਦਾਹਰਨ ਪੇਸ਼ ਕੀਤਾ। ਇਹ 258ਵਾ ਪ੍ਰੋਗਰਾਮ ਨਿਸ਼ਕਾਮ ਸੇਵਾ ਸੰਮਤੀ ਸੰਥਪਾਕ ਤੇ ਪ੍ਰਧਾਨ ਮਰਹੂਮ ਡਾਕਟਰ ਸੁਰਿੰਦਰ ਦਿਵੇਦੀ ਦੀ ਪਹਿਲੀ ਬਰਸੀ ਨੂੰ ਸਮਰਪਿਤ ਕੀਤਾ ਗਿਆ 9 ਹਰ ਹਾਜਰ ਮੇਂਬਰ ਵਲੋਂ ਮਰਹੂਮ ਡਾ. ਸੁਰਿੰਦਰ ਦਿਵੇਦੀ ਨੀ ਯਾਦ ਕਰਦਿਆਂ ਊਨਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸੰਮਤੀ ਦੇ ਸੀਨੀਅਰ ਸਕੱਤਰ ਲੈਕਚਰਾਰ ਵਰਿੰਦਰ ਕਟਾਰੀਆ ਨੇ ਦਿਵੇਦੀ ਨੂੰ ਯਾਦ ਕਰਦਿਆਂ ਉਨਾਂ ਦੀ ਜੀਵਨ ਯਾਤਰਾ ਬਾਰੇ ਅਤੇ ਨਿਸ਼ਕਾਮ ਸੇਵਾ ਸੰਮਤੀ ਦੇ ਯੋਗਦਾਨ ਬਾਰੇ ਹਾਜਰ ਮੇਂਬਰ ਨੂੰ ਵਿਸਤਾਰ ਨਾਲ ਦੱਸਦਿਆਂ ਯਾਦ ਕੀਤਾ। ਰਾਸ਼ਨ ਵੰਡ ਸਮਾਰੋਹ ਦੀ ਸ਼ੁਰੂਆਤ ਹਰ ਵਾਰ ਦੀ ਤਰਾਂ ਪ੍ਰਮਾਤਮਾ ਉਸ ਮਲਿਕ ਨੂੰ ਯਾਦ ਕਰਦਿਆਂ ਕੀਤੀ ਗਈ। ਇਸ ਵਾਰ 258 ਪ੍ਰੋਗਰਾਮ ਦੇ ਮੁੱਖ ਮਹਿਮਾਨ ਅਰਸ਼ ਸੱਚਰ ਐੱਮ.ਡੀ. ਹੋਟਲ ਸ਼ਾਹੀ ਹਵੇਲੀ ਫਰੀਦਕੋਟ, ਜੋ ਕਿ ਆਪਣੇ ਜੀਵਨ ਸਾਥੀ ਨਾਲ ਅੰਜੂ ਸੱਚਰ ਹਾਜਰ ਸਨ। ਇਸ ਮੌਕੇ ਸੰਮਤੀ ਦੇ ਸੀਨੀਅਰ ਸਕੱਤਰ ਲੈਕਚਰਾਰ ਵਰਿੰਦਰ ਕਟਾਰੀਆ ਨੇ ਮੁਖ ਮਹਿਮਾਨ ਨੂੰ ਸੰਮਤੀ ਦੀ ਕਾਰਜ ਪ੍ਰਣਾਲੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨਾਂ ਸਮਝਾਇਆ ਕਿ ਨਿਸ਼ਕਾਮ ਸੇਵਾ ਸੰਮਤੀ ਕਿਵੇਂ ਪਿਛਲੇ 21 ਸਾਲਾਂ ਤੋਂ ਸੰਮਤੀ ਦੇ ਮਾਨਯੋਗ ਮੈਂਬਰ ਤੋਂ ਦਾਨ ਰਾਸ਼ੀ ਇੱਕਠੀ ਕਰ ਹਰ ਮਹੀਨੇ ਦੇ ਪਹਿਲੇ ਐਤਵਾਰ 360 ਬੇਸਹਾਰਾ ਔਰਤਾਂ ਲਈ ਮੁਫਤ ਰਾਸ਼ਨ ਮੁਹੱਈਆ ਕਰਾ ਰਹੀ ਹੈ। ਸਰਪ੍ਰਸਤ ਯਸ਼ ਪਾਲ ਅਗਰਵਾਲ ਨੇ ਹਾਜ਼ਰ ਮੈਂਬਰਾਂ ਨੂੰ ਧੰਨਵਾਦ ਕਰਦਿਆਂ, ਆਪਣੇ ਜੋਸ਼ਪੂਰਨ ਅਤੇ ਧਾਰਮਿਕ ਵਿਚਾਰਾਂ ਨਾਲ ਹਰ ਵਾਰ ਦੇ ਤਰਾਂ ਇੱਕ ਕਹਾਣੀ ਦੇ ਰੂਪ ਵਿੱਚ ਸੇਵਾ ਅਤੇ ਦਾਨ ਦੇ ਅਹਿਮ ਮਹੱਤਵ ਬਾਰੇ ਵਿਚਾਰ ਸਾਂਝੇ ਕੀਤੇ ਜਿੰਨਾ ਦਾ ਹਾਜਰ ਮੇਂਬਰ ਨੇ ਤਾੜੀਆਂ ਮਾਰ ਕੇ ਧੰਨਵਾਦ ਕੀਤਾ। ਉਨਾਂ ਨੇ ਹੋਰ ਦਾਨੀ ਸੱਜਣਾਂ ਨੂੰ ਸੰਮਤੀ ਦੇ ਕੰਮ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਨ ਦਾ ਅਹਵਾਨ ਕੀਤਾ, ਤਾਂ ਜੋ ਹੋਰ ਲੋੜਵੰਦ ਔਰਤਾਂ ਨੂੰ ਮਦਦ ਮਿਲ ਸਕੇ। ਉਨਾਂ ਅੱਗੇ ਕਿਹਾ ਕੀ ਸਾਨੂੰ ਸਬ ਨੂੰ ਆਪਣੀ ਨੇਕ ਕਮਾਈ ਵਿੱਚੋ ਕੁਛ ਨਾ ਕੁਛ ਹਿੱਸਾ ਜਰੂਰਤਮੰਦਾਂ ਲਈ ਦਾਨ ਕਰਨਾ ਚਾਹੀਦਾ ਹੈ ਤਾਂ ਜੋ ਹੋਰ ਜਰੂਰਤਮੰਦ ਔਰਤਾਂ ਨੂੰ ਇਸ ਪਰਿਵਾਰ ਵਿੱਚ ਸ਼ਾਮਿਲ ਕੀਤਾ ਜਾ ਸਕੇ। ਪ੍ਰਧਾਨ ਮਨੋਜ ਦਿਵੇਦੀ ਨੇ ਮੱੁਖ ਮਹਿਮਾਨ ਨੂੰ ਸੰਮਤੀ ਦੀ ਰਾਸ਼ਨ ਵੰਡ ਪ੍ਰਣਾਲੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਹਰੇਕ ਮਹੀਨੇ ਇਹ ਰਾਸ਼ਨ ਕਿਵੇਂ ਲੋੜਵੰਦ ਔਰਤਾਂ ਦੇ ਘਰ ਤਕ ਪਹੁੰਚਾਇਆ ਜਾਂਦਾ ਹੈ। ਉਨਾਂ ਨੇ ਸੰਮਤੀ ਦੇ ਮੈਂਬਰਾਂ ਨੂੰ ਹੋਰ ਦਾਨੀਆਂ ਨੂੰ ਜੁੜਨ ਲਈ ਪ੍ਰੇਰਿਤ ਕਰਨ ਦੀ ਬੇਨਤੀ ਕੀਤੀ, ਤਾਂ ਜੋ ਇਸ ਸੇਵਾ ਦੇ ਦਾਇਰੇ ਨੂੰ ਵਧਾਇਆ ਜਾ ਸਕੇ। ਮੁੱਖ ਮਹਿਮਾਨ ਮੁੱਖ ਮਹਿਮਾਨ ਅਰਸ਼ ਸੱਚਰ ਨੇ ਆਪਣੇ ਬਹੁਤ ਸੋਹਣੇ ਸ਼ਬਦਾਂ ਵਿਚ ਸੰਮਤੀ ਵਲੋ ਕੀਤੇ ਜਾ ਰਹੇ ਕੰਮਾ ਦੀ ਸ਼ਲਾਘਾ ਕੀਤੀ। ਉਨਾਂ ਨੇ ਸੰਮਤੀ ਲਈ 11,000/- ਦਾਨ ਦੇ ਰੂਪ ਵਿੱਚ ਦਿੱਤੇ ਅਤੇ ਸੰਮਤੀ ਦੇ ਪਰਿਵਾਰ ਵਿਚ ਜੋੜਨ ਦਾ ਫੈਸਲਾ ਵੀ ਕੀਤਾ ਤਾਂ ਜੋ ਹੋਰ ਬੇਸਹਾਰਾ ਔਰਤਾਂ ਦੀ ਮਦਦ ਕੀਤੀ ਜਾ ਸਕੇ। ਜਿਸ ਦਾ ਹਾਜਰ ਪਤਵੰਤੇ ਮੈਂਬਰਾਂ ਨੀ ਤਾੜੀਆਂ ਮਾਰ ਮੁੱਖ ਮਹਿਮਾਨ ਅਰਸ਼ ਸੱਚਰ ਦਾ ਧੰਨਵਾਦ ਕੀਤਾ। ਸੰਮਤੀ ਦੇ ਸੀਨੀਅਰ ਮੈਂਬਰ ਟੀ.ਆਰ. ਅਰੋੜਾ ਨੇ ਮੁਖ ਮਹਿਮਾਨ ਦਾ ਸੰਮਤੀ ਦੇ ਪਰਿਵਾਰ ਵਿੱਚ ਸ਼ਾਮਿਲ ਹੋਣ ’ਤੇ ਧੰਨਵਾਦ ਕੀਤਾ। ਇਸ ਵਾਰ ਮੁੱਖ ਮਹਿਮਾਨ ਤੇ ਹਾਜ਼ਰ ਮੈਂਬਰ ਲਈ ਚਾਹ ਪਾਣੀ ਦੀ ਸੇਵਾ ਸੰਜੀਵ ਧੀਂਗੜਾ ‘ਐੱਲ ਆਈ ਸੀ’ ਵੱਲੋ ਨਿਭਾਈ ਗਈ। ਪ੍ਰੋਗਰਾਮ ਦੌਰਾਨ ਕੁਛ ਮੈਂਬਰ ਨੇ ਆਪਣੀ ਮਾਸਿਕ ਦਾਨ ਵਿਚ ਵਾਧਾ ਕਰਨ ਦਾ ਐਲਾਨ ਕੀਤਾ, ਜਿਨਾਂ ਵਿੱਚ ਅਮਰਜੀਤ ਸਿੰਘ ’ਮਿੰਟੂ’, ਮੈਡਮ ਮਨਜੀਤ ਕੌਰ ਨੰਗਲ ਅਤੇ ਮੈਡਮ ਨੀਰੂ ਪੂਰੀ, ਅਰਸ਼ ਸੱਚਰ ਪਰਿਵਾਰ ਨਾਲ ਜੋੜੇ ਸਨ। ਇਸ ਵਾਰ 258 ਪ੍ਰੋਗਰਾਮ ਦੇ ਮੁੱਖ ਮਹਿਮਾਨ ਅਰਸ਼ ਸੱਚਰ ਨੇ ਆਪਣੇ ਜੀਵਨ ਸਾਥੀ ਅੰਜੂ ਸੱਚਰ ਨਾਲ ਰਾਸ਼ਨ ਦੀਆਂ ਭਰੀਆਂ ਗੱਡੀਆਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਜਿਸ ਤਹਿਤ ਕੋਟਕਪੂਰਾ ਅਤੇ ਇਸ ਦੇ ਆਲੇ ਦੁਆਲੇ ਦੇ ਪਿੰਡਾਂ ਵਿੱਚ 360 ਔਰਤਾਂ ਨੂੰ ਰਾਸ਼ਨ ਵੰਡਿਆ ਗਿਆ। ਇਸ ਸਮਾਗਮ ਵਿੱਚ ਸ਼ਹਿਰ ਦੇ ਕਈ ਪ੍ਰਮੁੱਖ ਵਿਅਕਤੀ ਅਤੇ ਸੰਮਤੀ ਦੇ ਮੈਂਬਰ ਵੀ ਸ਼ਾਮਲ ਸਨ, ਜਿਨਾਂ ਵਿੱਚ ਟੀ. ਆਰ. ਅਰੋੜਾ, ਲੈਕਚਰਾਰ ਵਰਿੰਦਰ ਕਟਾਰੀਆ, ਕੈਸ਼ੀਅਰ ਸੋਮਨਾਥ ਗਰਗ, ਰਜਿੰਦਰ ਗਰਗ, ਰਾਜਿੰਦਰ ਕੁਮਾਰ, ਸੁਭਾਸ਼ ਮਿੱਤਲ, ਸੁਭਾਸ਼ ਗੁਪਤਾ, ਸ਼੍ਰੀਮਤੀ ਮਾਹੀ ਵਰਮਾ, ਹਰਪ੍ਰੀਤ ਕੌਰ, ਰਾਜਿੰਦਰਪਾਲ ਕੌਰ, ਓਮ ਪ੍ਰਕਾਸ਼ ਗੁਪਤਾ, ਧਨਿਜਿੰਦਰ ਸਿੰਘ ਬਰਾੜ ‘ਢਿਲਵਾਂ’, ਸ਼ਾਮ ਲਾਲ ਸਿੰਗਲਾ, ਸੁਰਿੰਦਰ ਸਿੰਗਲਾ, ਬੰਸੀ ਲਾਲ ਧੀਂਗੜਾ, ਵਿਨੋਦ ਗਰਗ, ਵਿਪਨ ਚੋਪੜਾ, ਜਸਪਿੰਦਰ, ਦਰਸ਼ਨ ਗੋਇਲ, ਸੁਖਵਿੰਦਰ ਸਿੰਘ ਸੁਖੀ, ਸੁਖਪ੍ਰੀਤ ਸਿੰਘ, ਡਾ. ਸੁਰਿੰਦਰ ਗਲੋਹਤਰਾ, ਹਰਬੰਸ ਲਾਲ ਸ਼ਰਮਾ, ਅਮਰਜੀਤ ਸਿੰਘ ਮਿੰਟੂ, ਰਾਜਿੰਦਰ ਕੁਮਾਰ, ਮਨਦੀਪ ਕੌਰ , ਗੁਰਪ੍ਰੀਤ ਸਿੰਘ, ਕੁਲਦੀਪ ਚੰਦ, ਨੀਰੂ ਪੂਰੀ, ਮਨਜੀਤ ਕੌਰ ਨੰਗਲ, ਸ਼੍ਰੀਮਤੀ ਸੁਨੀਤਾ ਰਾਣੀ, ਮਾਸਟਰ ਹਰਬੰਸ ਲਾਲ ਸ਼ਰਮਾ, ਜੋਗਿੰਦਰ ਸਿੰਘ ਅਮਰਜੀਤ, ਕਿ੍ਰਸ਼ਨ ਮੁਨੀਮ, ਜਸਵਿੰਦਰ ਸਿੰਘ ਢਿਲਵਾਂ, ਕੁਲਦੀਪ ਸਿੰਘ, ਕੁਲਭਸ਼ਨ ਕੌੜਾ, ਸੁਰਿੰਦਰ ਸਿੰਗਲਾ, ਮੁਕੇਸ਼ ਜਿੰਦਲ, ਰਾਜਿੰਦਰ ਕੁਮਾਰ, ਸੰਜੀਵ ਕੁਮਾਰ, ਸੰਦੀਪ ਸਚਦੇਵਾ, ਸ਼ਾਮ ਲਾਲ ਸਿੰਗਲਾ, ਇਕਬਾਲ ਸਿੰਘ ਮੱਲਣ, ਲਛਮਣ ਦਾਸ ਮਹਿਰਾ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ। ਅਗਲਾ ਮਾਸਿਕ ਰਾਸ਼ਨ ਵੰਡ ਪ੍ਰੋਗਰਾਮ 5 ਜਨਵਰੀ 2025 ਨੂੰ ਅਗਰਵਾਲ ਭਵਨ, ਲਾਜਪਤ ਨਗਰ ਕੋਟਕਪੂਰਾ ਵਿੱਚ ਆਯੋਜਿਤ ਕੀਤਾ ਜਾਵੇਗਾ।

