ਪ੍ਰੋਗਰਾਮ ਸਾਹਿਤਧਾਰਾ USA ਵੱਲੋਂ ਮਿਤੀ 01/12/2024 ਦਿਨ ਐਤਵਾਰ ਨੂੰ ਕਰਵਾਏ ਗਏ ਸ਼ਾਇਰਾਂ ਦੀ ਮਹਿਫ਼ਲ ਲਾਈਵ ਪ੍ਰੋਗਰਾਮ ਵਿੱਚ ਲੇਖਕ ਮਹਿੰਦਰ ਸੂਦ ਵਿਰਕ ਨੂੰ ਪ੍ਰੋਗਰਾਮ ਦੇ ਸੰਚਾਲਕ ਸੁੱਖਵਿੰਦਰ ਸਿੰਘ ਬੋਦਲਾਂਵਾਲਾ ਵੱਲੋਂ ਇੱਕ ਵਧੀਆ,ਮਸ਼ਹੂਰ , ਕਮਾਲ ਅਤੇ ਸਥਾਪਤ ਕਲਮ ਵਜੋਂ ਸਰੋਤਿਆਂ ਦੇ ਰੂ ਬੂ ਰੂ ਕੀਤਾ ਗਿਆ।ਇਸ ਤੋਂ ਬਾਅਦ ਲੇਖਕ ਸੂਦ ਵਿਰਕ ਦੀ ਮੌਲਿਕ ਰਚਨਾ “ਸਾਂਝੇ ਪੰਜਾਬ ਦੀ ਅਰਦਾਸ” ਨੂੰ ਉਹਨਾਂ ਦੀ ਜ਼ੁਬਾਨੀ ਪ੍ਰੋਗਰਾਮ ਵਿੱਚ ਸ਼ਾਮਿਲ ਕਰਕੇ ਬਹੁਤ ਹੀ ਪਿਆਰ ਅਤੇ ਸਤਿਕਾਰ ਨਾਲ ਸਰੋਤਿਆਂ ਦੇ ਸਨਮੁੱਖ ਪੇਸ਼ ਕੀਤਾ। ਸੰਚਾਲਕ ਸੁੱਖਵਿੰਦਰ ਸਿੰਘ ਬੋਦਲਾਂਵਾਲਾ ਜੀ ਨੇ ਸੂਦ ਵਿਰਕ ਦੀ ਰਚਨਾ ਸੁਣਕੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ! ਵਾਹ ਜੀ ਵਾਹ ਸੂਦ ਵਿਰਕ ਜੀ ਨੇ ਕੁੱਜੇ ਵਿੱਚ ਸਮੁੰਦਰ ਬੰਦ ਕਰ ਦਿੱਤਾ ਅਤੇ ਬਹੁਤ ਹੀ ਵਧੀਆ ਸਾਂਝੇ ਪੰਜਾਬ ਦੀ ਅਰਦਾਸ ਕੀਤੀ ਹੈ।
ਇਸ ਤੋਂ ਬਾਅਦ ਪ੍ਰੋਗਰਾਮ ਦੇ ਸਹਿ ਸੰਚਾਲਕ ਮਲਕੀਤ ਸੈਣੀ ਲੁਧਿਆਣਵੀ ਜੀ ਨੇ ਸੂਦ ਵਿਰਕ ਦੀ ਰਚਨਾ ਬਾਰੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਹਰ ਕੋਈ ਆਪਣੀ ਹੀ ਗੱਲ ਕਰਦਾ ਹੁੰਦਾ ਪਰ ਵਿਰਕ ਸਾਬ ਨੇ ਆਪਣੀ ਰਚਨਾ ਵਿੱਚ ਸਮਾਜਿਕ ਗੱਲ ਕੀਤੀ ਹੈ ਅਤੇ ਚੜਦੇ ਪੰਜਾਬ ਦੇ ਨਾਲ ਨਾਲ ਲਹਿੰਦੇ ਪੰਜਾਬ ਦੀ ਵੀ ਗੱਲ ਕੀਤੀ ਹੈ।ਅਖ਼ੀਰ ਸੈਣੀ ਜੀ ਨੇ ਕਿਹਾ ਕਿ ਵਿਰਕ ਸਾਬ ਨੇ ਸਾਨੂੰ ਨਸੀਅਤ ਕਰਦੇ ਹੋਏ ਕਿਹਾ ਹੈ ਕਿ ਸਾਨੂੰ ਦਿਲਾਂ ਵਿੱਚੋਂ ਕੁੜ੍ਹਤਣਾਂ ਨੂੰ ਮੁਕਾ ਕੇ ਆਪਸੀ ਸਾਂਝਾਂ ਨੂੰ ਵਧਾਉਣ ਚਾਹੀਦਾ ਹੈ ਅਤੇ ਵਿਰਕ ਸਾਬ ਨੇ ਇਹ ਇੱਕ ਬਹੁਤ ਹੀ ਚੰਗਾ ਸੁਨੇਹਾ ਦਿੱਤਾ ਹੈ।
ਲੇਖਕ ਮਹਿੰਦਰ ਸੂਦ ਵਿਰਕ ਨੇ ਪ੍ਰੋਗਰਾਮ ਸਾਹਿਤਧਾਰਾ USA ਸ਼ਾਇਰਾਂ ਦੀ ਮਹਿਫ਼ਲ ਦੀ ਸਮੁੱਚੀ ਟੀਮ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ। ਕਲਮ ਨੂੰ ਇੰਨਾ ਜਿਆਦਾ ਪਿਆਰ ਅਤੇ ਸਤਿਕਾਰ ਤੇ ਮਾਣ ਬਖਸ਼ਣ ਲਈ ਸੂਦ ਵਿਰਕ ਨੇ ਸੁੱਖਵਿੰਦਰ ਸਿੰਘ ਬੋਦਲਾਂਵਾਲਾ ਜੀ ਅਤੇ ਮਲਕੀਤ ਸੈਣੀ ਲੁਧਿਆਣਵੀ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਕਾਮਨਾ ਕਰਦੇ ਹਨ ਪ੍ਰੋਗਰਾਮ ਸਾਹਿਤਧਾਰਾ USA ਇਸੇ ਤਰ੍ਹਾਂ ਹੀ ਹੋਰ ਨਵੇਂ ਅਤੇ ਚੰਗੇ ਕਲਮਕਾਰਾਂ ਨੂੰ ਸ਼ਾਮਿਲ ਕਰਕੇ ਉਹਨਾਂ ਦੀ ਹੌਂਸਲਾ ਅਫ਼ਜਾਈ ਕਰਦਾ ਰਹੇਗਾ ਅਤੇ ਇਸੇ ਤਰ੍ਹਾਂ ਪੰਜਾਬੀ ਮਾਂ ਬੋਲੀ ਦੀ ਸੇਵਾ ਸਦਾ ਕਰਦਾ ਰਹੇ।

