ਫਰੀਦਕੋਟ 3 ਦਸੰਬਰ (ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਸਾਹਿਤ ਸਭਾ ਰਜ਼ਿ ਫਰੀਦਕੋਟ ਦੀ ਮਾਸਿਕ ਮੀਟਿੰਗ 1 ਦਸੰਬਰ 2024 ਨੂੰ ਪੈਨਸ਼ਨਰਜ ਭਵਨ ਫਰੀਦਕੋਟ ਵਿਖੇ ਹੋਈ ਜਿਸ ਦੀ ਪ੍ਰਧਾਨਗੀ ਸਭਾ ਦੇ ਮੁੱਖ ਸਰਪ੍ਰਸਤ ਅਤੇ ਪ੍ਰਸਿੱਧ ਕਵੀ ਪ੍ਰਿੰਸੀਪਲ ਨਵਰਾਹੀ ਘੁਗਿਆਣਵੀ ਜੀ ਨੇ ਕੀਤੀ। ਪ੍ਰਧਾਨਗੀ ਮੰਡਲ ਵਿੱਚ ਕਰਨਲ ਬਲਬੀਰ ਸਿੰਘ ਸਰਾਂ ਅਤੇ ਪ੍ਰੋ ਪਾਲ ਸਿੰਘ ਪਾਲ ਨੇ ਸ਼ਿਰਕਤ ਕੀਤੀ। ਇਸ ਮੀਟਿੰਗ ਵਿੱਚ ਤਕਰੀਬਨ ਦੋ ਦਰਜਨ ਲੇਖਕਾਂ ਨੇ ਭਾਗ ਲਿਆ ਜਿੰਨਾਂ ਵਿੱਚ ਇਕਬਾਲ ਘਾਰੂ , ਜੰਗਪਾਲ ਸਿੰਘ ਕੋਟਕਪੂਰਾ, ਗੁਰਾਦਿੱਤਾ ਸਿੰਘ ਸੰਧੂ ਕਹਾਣੀਕਾਰ , ਸੁਰਿੰਦਰਪਾਲ ਸ਼ਰਮਾ ਭਲੂਰ, ਇੰਜੀ: ਦਰਸ਼ਨ ਸਿੰਘ ਰੋਮਾਣਾ , ਬਲਬੀਰ ਸਿੰਘ ਧੀਰ , ਮੁਖਤਿਆਰ ਸਿੰਘ ਵੰਗੜ , ਹਰਸੰਗੀਤ ਸਿੰਘ ਗਿੱਲ , ਸੁਖਚੈਨ ਸਿੰਘ ਥਾਂਦੇਵਾਲ, ਇੰਦਰਜੀਤ ਸਿੰਘ ਖੀਵਾ, ਨੇਕ ਸਿੰਘ ਮਾਹੀ, ਲਾਲ ਸਿੰਘ ਕਲਸੀ, ਡਾ ਧਰਮ ਪ੍ਰਵਾਨਾ, ਪ੍ਰਿੰਸੀਪਲ ਕ੍ਰਿਸ਼ਨ ਲਾਲ ਬਕੋਲੀਆ , ਵਤਨਵੀਰ ਜ਼ਖਮੀ ਪਰਮਜੀਤ ਸਿੰਘ ਹਾਜ਼ਰ ਸਨ। ਇਸ ਮੀਟਿੰਗ ਵਿੱਚ ਸਾਲ 2025 ਲਈ ਚੋਣ ਕੀਤੀ ਗਈ। ਸਭਾ ਦੇ ਜਨਰਲ ਸਕੱਤਰ ਇਕਬਾਲ ਘਾਰੂ ਨੇ ਮੰਚ ਸੰਚਾਲਨ ਕਰਦੇ ਹੋਏ ਸਭਾ ਦੀ ਚੋਣ ਲਈ ਆਪੋ ਆਪਣੇ ਵਿਚਾਰ ਪੇਸ਼ ਕਰਨ ਲਈ ਕਿਹਾ। ਹਾਜ਼ਰ ਮੈਬਰਾਂਨ ਨੇ ਆਪੋ ਆਪਣੇ ਵਿਚਾਰ ਪੇਸ਼ ਕੀਤੇ। ਪ੍ਰਿੰਸੀਪਲ ਨਵਰਾਹੀ ਘੁਗਿਆਣਵੀ ਨੇ ਸਭਾ ਦੀ ਹੋਂਦ ਬਾਰੇ ਚਾਨਣਾ ਪਾਉਂਦੇ ਹੋਏ ਇਸ ਨੂੰ ਕਾਇਮ ਤੇ ਕਾਮਯਾਬ ਕਰਨ ਲਈ ਸਭ ਨੂੰ ਪ੍ਰੇਰਿਆ। ਅਖੀਰ ਵਿੱਚ ਉਨਾਂ ਖੁਦ ਸਭਾ ਦੇ ਆਹੁਦੇਦਾਰਾਂ ਦੇ ਨਾਮ ਪੇਸ਼ ਕੀਤੇ ਜਿਸ ਦੀ ਸਭ ਨੇ ਹਾਮੀ ਭਰੀ। ਪ੍ਰਧਾਨਗੀ ਲਈ ਕਰਨਲ ਬਲਬੀਰ ਸਿੰਘ ਸਰਾਂ ਨੂੰ ਦੁਬਾਰਾ ਸਾਲ 2025 ਲਈ ਪ੍ਰਧਾਨ ਚੁਣਿਆ ਗਿਆ। ਸੁਰਿੰਦਰਪਾਲ ਸ਼ਰਮਾ ਭਲੂਰ ਨੂੰ ਜਨਰਲ ਸਕੱਤਰ ਅਤੇ ਵਿੱਤ ਸਕੱਤਰ ਪ੍ਰਿੰਸੀਪਲ ਕ੍ਰਿਸ਼ਨ ਲਾਲ ਬਕੋਲੀਆ ਨੂੰ ਲਾਇਆ ਗਿਆ। ਮੀਤ ਸਕੱਤਰ ਸੁਖਚੈਨ ਸਿੰਘ ਥਾਂਦੇਵਾਲ ਅਤੇ ਸਰਪ੍ਰਸਤ ਪ੍ਰੋ ਪਾਲ ਸਿੰਘ ਪਾਲ ਨੂੰ ਥਾਪਿਆ ਗਿਆ। ਬਾਕੀ ਆਹੁਦੇਦਾਰਾਂ ਦੀ ਚੋਣ ਪ੍ਰਧਾਨ ਅਤੇ ਉਹਨਾਂ ਦੀ ਟੀਮ ਨੂੰ ਚੁਣੇ ਜਾਣ ਦਾ ਅਧਿਕਾਰ ਦਿੱਤਾ। ਸੋ ਇਸ ਤਰਾਂ ਪੰਜਾਬੀ ਸਾਹਿਤ ਸਭਾ ਰਜ਼ਿ ਫਰੀਦਕੋਟ ਦੀ ਚੋਣ ਸਰਵਸੰਮਤੀ ਨਾਲ ਸੰਪੰਨ ਹੋਈ। ਇਸ ਤੋਂ ਇਕਾਵਾ ਸਭਾ ਵੱਲੋਂ ਲੋਕ ਕਵੀ ਬਿਸਮਿਲ ਫਰੀਦਕੋਟੀ ਐਵਾਰਡ ਦੇਣ ਲਈ ਕਵੀ ਸੱਜਣਾਂ ਦੇ ਨਾਂਵਾਂ ਦੀ ਸੂਚੀ ਤਿਆਰ ਕਰਨ ਲਈ ਇੱਕ ਕਮੇਟੀ ਬਣਾਈ ਗਈ ਜਿਸ ਵਿੱਚ ਇਕਬਾਲ ਘਾਰੂ , ਇੰਜਨੀਅਰ ਦਰਸ਼ਨ ਰੋਮਾਣਾ, ਵਤਨਵੀਰ ਜ਼ਖਮੀ , ਲਾਲ ਸਿੰਘ ਕਲਸੀ, ਕ੍ਰਿਸ਼ਨ ਲਾਲ ਬਕੋਲੀਆ ਨੂੰ ਜਿਮੇਵਾਰੀ ਦਿੱਤੀ ਗਈ। ਅਖੀਰ ਵਿੱਚ ਸਭਾ ਵੱਲੋਂ ਪ੍ਰਿੰਸੀਪਲ ਨਵਰਾਹੀ ਘੁਗਿਆਣਵੀ ਜੀ ਨੂੰ ਲਿਖਾਰੀ ਸਭਾ ਬਰਨਾਲਾ ਅਤੇ ਡਾ ਪ੍ਰੀਤਮ ਸਿੰਘ ਰਾਹੀ ਯਾਦਗਾਰੀ ਟਰੱਸਟ ਬਰਨਾਲਾ ਨੇ ਕੇਂਦਰੀ ਲਿਖਾਰੀ ਸਭਾ ਸੇਖੋ ਦੇ ਸਹਿਯੋਗ ਨਾਲ ਜੀਨਵ ਭਰ ਦੀਆਂ ਸਾਹਿਤਕ ਪ੍ਰਾਪਤੀਆਂ ਪੁਰਸਕਾਰ ਦਿੱਤਾ ਜਿਸ ਦੀ ਪੰਜਾਬੀ ਸਾਹਿਤ ਸਭਾ ਰਜ਼ਿ ਫਰੀਦਕੋਟ ਨੇ ਖੁਸ਼ੀ ਪ੍ਰਗਟ ਕਰਦੇ ਹੋਏ ਨਵਰਾਹੀ ਸਾਹਿਬ ਨੂੰ ਵਧਾਈ ਦਿੱਤੀ। ਉਪਰੰਤ ਸਭਾ ਵੱਲੋਂ ਕੁਝ ਸ਼ੋਕ ਮਤੇ ਵੀ ਪਾਏ ਗਏ ਜਿੰਨਾਂ ਵਿੱਚ ਉਪ ਦਫ਼ਤਰ ਰੋਜ਼ਾਨਾ ਅਜੀਤ ਫਰੀਦਕੋਟ ਦੇ ਬਾਨੀ ਅਤੇ ਸੇਵਾ ਮੁਕਤ ਲਾਇਬ੍ਰੇਰੀਅਨ ਸਰਕਾਰੀ ਬ੍ਰਜਿੰਦਰਾ ਕਾਲਜ ਫਰੀਦਕੋਟ ਸ਼੍ਰੀ ਗੁਰਮੀਤ ਸਿੰਘ ਕੋਟਕਪੂਰਾ ਸੀਨੀਅਰ ਪੱਤਰਕਾਰ ਦੇ ਅਕਾਲ ਚਲਾਣੇ ਤੇ ਡੂੰਘਾ ਦੁੱਖ ਪ੍ਰਗਟ ਕੀਤਾ ਗਿਆ।
