

*ਮੇਜਰ ਧਿਆਨ ਚੰਦ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਜਾਵੇ : ਮੱਟੂ*
ਭਾਰਤ ਦੀ ਕੌਮੀ ਖੇਡ ਹਾਕੀ ਦੇ ਜਾਦੂਗਰ ਵਜੋਂ ਜਾਣੇ ਜਾਂਦੇ ਮੇਜਰ ਧਿਆਨ ਚੰਦ ਨੇ 1928, 1932 ਅਤੇ 1936 ਦੀਆਂ ਓਲੀ ਖੇਡਾਂ ਵਿੱਚ ਲਗਾਤਾਰ ਗੋਲਡ ਮੈਡਲ ਜਿੱਤ ਕੇ ਵਿਸ਼ਵ ਪੱਧਰ ’ਤੇ ਪ੍ਰਦਰਸ਼ਨ ਕੀਤਾ ਸੀ I ਮੇਜਰ ਧਿਆਨ ਚੰਦ ਦੀ ਜਨਮ ਭੂਮੀ ਇਲਾਹਾਬਾਦ (ਪ੍ਰਯਾਗਰਾਜ) ਵਿੱਚ ਭਾਰਤੀ ਖੇਡਾਂ ਦੇ ਭਗਵਾਨ ਕਹੇ ਜਾਣ ਵਾਲੇ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਨੂੰ ਸਰਕਾਰ ਇੱਕ ਹੋਰ ਸਨਮਾਨ ਦੇਣ ਜਾ ਰਹੀ ਹੈ, ਯਾਨੀ ਕਿ ਕੁੰਭ ਮੇਲੇ ਦੇ ਉਦਘਾਟਨ ਤੋਂ ਪਹਿਲਾਂ, ਭਾਰਤੀ ਖੇਡਾਂ ਦੇ ਮਹਾਨ ਨਾਇਕ ਧਿਆਨ ਚੰਦ ਦੀ ਮੂਰਤੀ ਦਾ ਉਦਘਾਟਨ ਖੁਦ ਪ੍ਰਧਾਨ ਮੰਤਰੀ 13 ਦਸੰਬਰ 2024 ਨੂੰ ਕਰਨ ਜਾ ਰਹੇ ਹਨ। ਕੁੰਭ ਮੇਲੇ ਵਿੱਚ ਦਾਖਲ ਹੋਣ ਵਾਲੇ ਹਰ ਵਿਅਕਤੀ ਨੂੰ ਖੇਡਾਂ ਦੇ ਮਸੀਹਾ ਦਾ ਪਹਿਲਾ ਦਰਸ਼ਨ ਹੋਵੇਗਾ। ਇਸ ਤੋਂ ਪਹਿਲਾਂ ਯੋਗੀ ਆਦਿਨਾਥ ਨੇ ਪਿਛਲੇ ਸਾਲ ਮੇਜਰ ਧਿਆਨ ਚੰਦ ਦੇ ਕਾਰਜ ਸਥਾਨ ਝਾਂਸੀ ਵਿੱਚ ਮੇਜਰ ਧਿਆਨ ਚੰਦ ਦੇ ਨਾਮ ‘ਤੇ ਇੱਕ ਡਿਜੀਟਲ ਮਿਊਜ਼ੀਅਮ ਦਾ ਉਦਘਾਟਨ ਕੀਤਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਜਨਮ ਸਥਾਨ ‘ਤੇ ਮੇਜਰ ਦੀ ਮੂਰਤੀ ਦਾ ਉਦਘਾਟਨ ਕਰਨਗੇ।
