ਕੋਟਕਪੂਰਾ, 11 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਮਾਣਯੋਗ ਜੁਡੀਸ਼ੀਅਲ ਮੈਜਿਸਟ੍ਰੇਟ ਫਰਸਟ ਕਲਾਸ ਮੋਗਾ ਵੱਲੋਂ ਵਿਦੇਸ਼ ਭੇਜਣ ਦੇ ਨਾਮ ’ਤੇ ਠੱਗੀ ਮਾਰਨ ਵਾਲੇ ਵਿਅਕਤੀ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ। ਦੋਸ਼ੀ ਪੱਖ ਦੇ ਵਕੀਲ ਅਜੀਤ ਵਰਮਾ ਅਤੇ ਐਡਵੋਕੇਟ ਆਸ਼ੀਸ਼ ਗਰੋਵਰ ਦੱਸਿਆ ਕਿ ਧਰਮਕੋਟ ਥਾਣੇ ਵਲੋਂ ਐੱਫ.ਆਈ.ਆਰ. ਮਿਤੀ 27.8.2018 ਅਧੀਨ ਧਾਰਾ 420/120 ਆਈ.ਪੀ.ਸੀ. ਸ਼ਿਕਾਇਤ ਕਰਤਾ ਜਗਜੀਤ ਸਿੰਘ ਪੁੱਤਰ ਕਾਕਾ ਸਿੰਘ ਵਾਸੀ ਫਿਰੋਜਵਾਲ ਬਾਡਾ ਜ਼ਿਲ੍ਹਾ ਮੋਗਾ ਦੇ ਬਿਆਨਾਂ ਦੇ ਆਧਾਰ ’ਤੇ ਮੁਲਜਮ ਸਤਨਾਮ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਬਾਹਮਣੀ ਵਾਲਾ ਤਹਿਸੀਲ ਸ਼ਾਹਕੋਟ ਜ਼ਿਲ੍ਹਾ ਜਲੰਧਰ ਖਿਲਾਫ ਦਰਜ ਕੀਤੀ ਗਈ ਸੀ ਅਤੇ ਦੋਸ਼ ਲਾਏ ਗਏ ਸਨ ਕਿ ਸਤਨਾਮ ਸਿੰਘ ਨਾਲ ਵਿਦੇਸ਼ ਭੇਜਣ ਸਬੰਧੀ ਗੱਲ ਹੋਈ ਸੀ ਪਰ ਦੋਸ਼ੀ ਵਲੋਂ 8,65,000 ਰੁਪਏ ਲੈਣ ਦੇ ਬਾਵਜੂਦ ਸ਼ਿਕਾਇਤ ਕਰਤਾ ਨੂੰ ਨਾ ਵਿਸ਼ੇਸ਼ ਭੇਜਿਆ ਗਿਆ ਅਤੇ ਨਾ ਹੀ ਉਸ ਦੀ ਰਕਮ ਵਾਪਸ ਕੀਤੀ ਗਈ। ਦੌਰਾਨੇ ਕੇਸ ਦੋਸ਼ੀ ਪੱਖ ਦੇ ਵਕੀਲ ਅਜੀਤ ਵਰਮਾ ਅਤੇ ਆਸ਼ੀਸ਼ ਗਰੋਵਰ ਐਡੋਵਕੇਟ ਦੀਆਂ ਦਲੀਲਾਂ ਤੋਂ ਸਹਿਮਤ ਹੁੰਦਿਆਂ ਮਾਣਯੋਗ ਅਦਾਲਤ ਵਲੋਂ ਸਤਨਾਮ ਸਿੰਘ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ।
