ਪ੍ਰਸਿੱਧ ਸਾਹਿਤਕਾਰ ਬਿਸਮਿਲ ਫਰੀਦਕੋਟੀ,ਸਵ. ਅਮਰ ਸਿੰਘ ਰਾਜੇਆਣਾ,ਸਵ.ਲੋਕ ਗਾਇਕ ਮੇਜ਼ਰ ਮਹਿਰਮ ਐਵਾਰਡ ਪ੍ਰਸਿੱਧ ਸਾਹਿਤਕਾਰਾਂ ਨੂੰ ਦਿੱਤੇ ਜਾਣਗੇ।
ਫਰੀਦਕੋਟ 11 ਦਸੰਬਰ (ਵਰਲਡ ਪੰਜਾਬੀ ਟਾਈਮਜ਼ )
ਪੰਜਾਬੀ ਲੇਖਕ ਮੰਚ ਰਜਿ. ਫਰੀਦਕੋਟ ਵੱਲੋਂ ਚੋਥਾ ਸਲਾਨਾਂ ਸਮਾਗਮ 15 ਦਸੰਬਰ 2024 ਨੂੰ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਮੇਂ ਮੰਚ ਦੇ ਪ੍ਰਧਾਨ ਮਨਜਿੰਦਰ ਗੋਲ੍ਹੀ ਅਤੇ ਜਨਰਲ ਸਕੱਤਰ ਧਰਮ ਪ੍ਰਵਾਨਾ ਨੇ ਸਾਂਝੇ ਤੌਰ ਤੇ ਦੱਸਿਆ ਕਿ ਇਸ ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਸ਼ਾਇਰ ਗੁਰਤੇਜ ਕੋਹਾਰਵਾਲਾ ਅਤੇ ਵਿਜੇ ਵਿਵੇਕ ਕਰਨਗੇ ਜਦ ਕਿ ਮੁੱਖ ਮਹਿਮਾਨ ਡਾਕਟਰ ਸੰਜੀਵ ਗੋਇਲ ਚੰਡੀਗੜ੍ਹ ਆਈ ਹਸਪਤਾਲ ਅਤੇ ਜੈਨੇਂਦਰ ਜੈਨ ਹੋਣਗੇ । ਜਦ ਕਿ ਵਿਸ਼ੇਸ਼ ਮਹਿਮਾਨਾਂ ਦੇ ਵਿੱਚ ਤ੍ਰੈਲੋਚਨ ਲੋਚੀ, ਨੀਲਮ ਰਾਣੀ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ, ਪ੍ਰਿੰਸੀਪਲ ਭੁਪਿੰਦਰ ਸਿੰਘ ਬਰਾੜ ਕੰਨਿਆ ਸ ਸ ਸਕੂਲ, ਜਸਵੰਤ ਸਿੰਘ ਕੁਲ, ਪਰਮਜੀਤ ਕੌਰ( ਪਤਨੀ ਸਵ. ਲੋਕ ਗਾਇਕ ਮੇਜ਼ਰ ਮਹਿਰਮ), ਹਰਗੋਬਿੰਦ ਸਿੰਘ ਉਲੰਪੀਅਨ ਰੈਸਲਿੰਗ ਕੋਚ, ਪ੍ਰਿੰਸੀਪਲ ਗੁਰਿੰਦਰ ਕੌਰ ਰੂਪਰਾ, ਇੰਦਰਜੀਤ ਸਿੰਘ ਰਿਟ ਬੀ ਐਸ ਓ, ਐਡਵੋਕੇਟ ਰਣਧੀਰ ਸਿੰਘ ਸੂਰੇਵਾਲੀਆ, ਹਰਦੀਪ ਸਿੰਘ ਫਿੱਡੂ ਬਰਾੜ ਲੈਕਚਰਾਰ, ਲਖਵਿੰਦਰ ਸਿੰਘ ਲੱਖਾਂ ਬਰਾੜ ,ਪਵਨ ਕੁਮਾਰ ਸ਼ਰਮਾ ਹਰੀ ਨੌ, ਰਵਿੰਦਰ ਟੀਨਾ ਸੰਗੀਤਕਾਰ ਹੋਣਗੇ। ,ਇਸ ਸਮੇਂ ਪ੍ਰਸਿੱਧ ਲੋਕ ਕਵੀ ਬਿਸਮਿਲ ਫਰੀਦਕੋਟੀ ਐਵਾਰਡ 2024 ਪ੍ਰਸਿੱਧ ਸ਼ਾਇਰ ਹਰਮਿੰਦਰ ਸਿੰਘ ਕੋਹਾਰ ਵਾਲਾ ਨੂੰ , ਕਵੀਸ਼ਰ ਸਵ. ਅਮਰ ਸਿੰਘ ਰਾਜੇਆਣਾ ਪੁਰਸਕਾਰ 2024 ਪ੍ਰਸਿੱਧ ਕਵੀਸ਼ਰ ਸ ਹਰਵਿੰਦਰ ਸਿੰਘ ਰੋਡੇ ਨੂੰ ਅਤੇ ਸਵ. ਗਾਇਕ ਮੇਜ਼ਰ ਮਹਿਰਮ ਐਵਾਰਡ 2024 ਪ੍ਰਸਿੱਧ ਲੋਕ ਗਾਇਕ ਪਾਲ ਰਸੀਲਾ ਨੂੰ ਦਿੱਤਾ ਜਾਵੇਗਾ। ਇਸ ਸਮੇਂ ਚੌਣਵੇ ਕਵੀਆਂ ਦਾ ਕਵੀ ਦਰਬਾਰ ਵੀ ਕਰ ਆਇਆ ਜਾਵੇਗਾ।
