ਖੇਡਾਂ, ਵਿਦਿਆ ਦੇ ਖੇਤਰ ‘ਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਸਨਮਾਨ.
ਮਹਿਲ ਕਲਾਂ,13 ਦਸੰਬਰ (ਜਗਮੋਹਣ ਸ਼ਾਹ ਰਾਏਸਰ/ਵਰਲਡ ਪੰਜਾਬੀ ਟਾਈਮਜ਼)
ਨੰਬਰਦਾਰ ਮੇਜਰ ਸਿੰਘ ਧਾਲੀਵਾਲ ਦੀ ਯਾਦ ਨੂੰ ਸਮਰਪਿਤ ਨੌਵਾਂ ਸਾਲਾਨਾ ਯਾਦਗਾਰੀ ਸਮਾਗਮ ਡਾ: ਕਰਮਜੀਤ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਸਰਕਾਰੀ ਐਲੀਮੈਂਟਰੀ ਸਕੂਲ ਚੁਹਾਣਕੇ ਖੁਰਦ (ਬਰਨਾਲਾ) ਵਿਖੇ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਐਸ ਪੀ ਬਰਨਾਲਾ ਸੰਦੀਪ ਸਿੰਘ ਮੰਡ ਨੇ ਪ੍ਰਬੰਧਕਾਂ ਦੇ ਇਸ ਉੱਦਮ ਸ਼ਲਾਘਾ ਕਰਦਿਆ ਵਿਦਿਆਰਥੀਆਂ ਨੂੰ ਵਧੇਰੇ ਲਗਨ ਮਿਹਨਤ ਨਾਲ ਖੇਡਾਂ, ਵਿੱਦਿਆ ਦੇ ਖੇਤਰ ‘ਚ ਮੱਲਾਂ ਮਾਰਨ ਲਈ ਉਤਸ਼ਾਹਿਤ ਕੀਤਾ। ਸ਼੍ਰੋਮਣੀ ਸਾਹਿਤਕਾਰ ਓਮ ਪ੍ਰਕਾਸ ਗਾਸ਼ੋ, ਪ੍ਰਿੰਸੀਪਲ ਸਰਵਣ ਸਿੰਘ ਢੁੱਡੀਕੇ ਨੇ ਧਾਲੀਵਾਲ ਪਰਿਵਾਰ ਨੂੰ ਵਧਾਈ ਦਿੰਦਿਆ ਕਿਹਾ ਕਿ ਧਾਲੀਵਾਲ ਪਰਿਵਾਰ ਵਾਂਗ ਆਪਣੇ ਪੁਰਖਿਆਂ ਦੀ ਯਾਦ ‘ਚ ਹਰ ਸਾਲ ਯਾਦਗਾਰੀ ਸਮਾਗਮ ਕਰਵਾ ਕੇ ਵਿਦਿਆਰਥੀਆਂ ਨੂੰ ਉਸਾਰੂ ਸੋਚ ‘ਚ ਪ੍ਰਪੱਕ ਬਨਾਉਣਾ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਡਾ: ਕਰਮਜੀਤ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਮੁੱਖ ਮਹਿਮਾਨ, ਵੱਖ-ਵੱਖ ਸ਼ਖਸੀਅਤਾਂ ਅਤੇ ਖੇਡਾਂ, ਵਿੱਦਿਆ ‘ਚ ਪਹਿਲੀਆਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ 5100 ਰੁਪਏ ਨਗਦ ਰਾਸ਼ੀ ਭੇਟ ਕਰਕੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ । ਧਾਲੀਵਾਲ ਪਰਿਵਾਰ ਨੇ ਸਕੂਲ ਦੀ ਲਾਇਬ੍ਰੇਰੀ ਲਈ 200 ਸਾਹਿਤਕ ਕਿਤਾਬਾਂ ਵੀ ਭੇਟ ਕੀਤੀਆਂ। ਪੀਪਲ ਆਰਟ ਗੁਰੱਪ ਪਟਿਆਲਾ ਵਲੋਂ ਉਸਾਰੂ ਨਾਟਕਾਂ ਦੀ ਸਫਲ ਪੇਸ਼ਕਾਰੀ ਨੇ ਦਰਸ਼ਕਾਂ ਉਪਰ ਅਮਿੱਟ ਛਾਪ ਛੱਡੀ। ਹੈੱਡਮਾਸਟਰ ਪੁਨੀਤ ਗਰਗ, ਬਲਜਿੰਦਰ ਸਿੰਘ ਫੌਜੀ ਨੇ ਮੁੱਖ ਮਹਿਮਾਨ ਸਮੇਤ ਸਾਰਿਆਂ ਦਾ ਧੰਨਵਾਦ ਕਰਦਿਆ ਪਿੰਡਾਂ ਦੇ ਸਰਕਾਰੀ ਵਿਦਿਅਕ ਅਦਾਰਿਆਂ ਦੀ ਬਿਹਤਰੀ ਲਈ ਦਾਨੀ ਸੱਜਣਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ । ਇਸ ਮੌਕੇ ਡਾ: ਗਗਨਦੀਪ ਸਿੰਘ ਬਰਨਾਲਾ, ਸਰਪੰਚ ਰਜਿੰਦਰ ਕੌਰ ਚੁਹਾਣਕੇ, ਲਖਵਿੰਦਰ ਸਿੰਘ ਠੀਕਰੀਵਾਲ, ਜਰਨੈਲ ਸਿੰਘ ਧਾਲੀਵਾਲ, ਮੈਡਮ ਦਲਜੀਤ ਕੌਰ, ਅੰਮਿਤਪਾਲ ਕੌਰ, ਮਹਿਜਪ੍ਰੀਤ ਕੌਰ, ਰਾਜੇਸ਼ ਗੋਇਲ ਨਾਈਵਾਲਾ, ਵੀਨਾ ਰਾਣੀ, ਰੋਹਿਤ ਸਿੰਗਲਾ, ਗੁਰਸੇਵਕ ਕੌਰ, ਰਵਨੀਤ ਕੌਰ, ਮਨਜੀਤ ਕੌਰ, ਗੁਰਮੀਤ ਕੌਰ, ਰਾਜੇਸ਼ ਕੁਮਾਰ ਆਦਿ ਹਾਜ਼ਰ ਸਨ।