ਕੋਟਕਪੂਰਾ, 14 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਨਿਸ਼ਕਾਮ ਸੇਵਾ ਸੰਮਤੀ ਕੋਟਕਪੂਰਾ ਦੇ ਸੰਸਥਾਪਕ ਤੇ ਸਾਬਕਾ ਪ੍ਰਧਾਨ ਸਵ. ਡਾ. ਸੁਰਿੰਦਰ ਕੁਮਾਰ ਦਿਵੇਦੀ ਦੀ ਯਾਦ ’ਚ ਵਿਸ਼ਾਲ ਖੂਨਦਾਨ ਕੈਂਪ 14 ਦਸੰਬਰ 2024 ਦਿਨ ਸ਼ਨੀਵਾਰ ਨੂੰ ਬਲੱਡ ਬੈਂਕ, ਬਾਬਾ ਦਿਆਲ ਸਿੰਘ ਸਿਵਲ ਹਸਪਤਾਲ ਕੋਟਕਪੂਰਾ ਵਿਖੇ ਸਵੇਰੇ 10:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਪੀ.ਬੀ.ਜੀ ਵੈਲਫ਼ੇਅਰ ਕਲੱਬ ਦੇ ਸਹਿਯੋਗ ਨਾਲ ਲਾਇਆ ਜਾ ਰਿਹਾ ਹੈ। ਨਿਸ਼ਕਾਮ ਸੇਵਾ ਸੰਮਤੀ ਤੇ ਪੀ.ਬੀ.ਜੀ. ਵੈਲਫ਼ੇਅਰ ਕਲੱਬ ਦੇ ਅਹੁਦੇਦਾਰਾਂ ਨੇ ਇਲਾਕਾ ਨਿਵਾਸੀਆਂ ਨੂੰ ਉਕਤ ਕੈਂਪ ਵਿੱਚ ਖੂਨਦਾਨ ਕਰਨ ਦੀ ਅਪੀਲ ਕੀਤੀ ਹੈ।