ਕੋਟਕਪੂਰਾ, 14 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਮਾਜ ਸੇਵੀ ਸੰਸਥਾ ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੁਸਾਇਟੀ ਚੈਨਾ ਰੋਡ ਜੈਤੋ ਦੇ ਪ੍ਰਧਾਨ, ਮਾਤਾ ਅਮਰ ਕੌਰ ਅੱਖਾਂ ਦਾ ਹਸਪਤਾਲ ਚੈਨਾ ਰੋਡ ਜੈਤੋ ਦੇ ਸੰਚਾਲਕ, ਨਿਊ ਗੰਗਸਰ ਸਪੋਰਟਸ ਕਲੱਬ ਜੈਤੋ ਦੇ ਸਰਪ੍ਰਸਤ ਅਤੇ ਮਾਨਵ ਕਲਿਆਣ ਸੇਵਾ ਸੰਮਤੀ ਜੈਤੋ ਦੇ ਸਰਪ੍ਰਸਤ ਸੰਤ ਰਿਸ਼ੀ ਰਾਮ ਜੀ ਜਲਾਲ ਵਾਲਿਆਂ ਨੇ ਦੱਸਿਆ ਕਿ ਮਿਤੀ 15 ਦਸੰਬਰ, ਦਿਨ ਐਤਵਾਰ ਨੂੰ ਪੁੰਨਿਆ ਦੇ ਸ਼ੁਭ ਦਿਹਾੜੇ ਮੌਕੇ ਗਰੀਬ ਅਤੇ ਜ਼ਰੂਰਤਮੰਦ ਮਰੀਜ਼ਾਂ ਲਈ 36ਵਾਂ ਅੱਖਾਂ ਦਾ ਮੁਫ਼ਤ ਲੈਂਜ ਕੈਂਪ ਮਾਤਾ ਅਮਰ ਕੌਰ ਅੱਖਾਂ ਦਾ ਹਸਪਤਾਲ ਚੈਨਾ ਰੋਡ ਜੈਤੋ ਵਿਖੇ ਸਵੇਰੇ 9.00 ਵਜੇ ਤੋਂ ਲੈ ਕੇ 1.00 ਵਜੇ ਤੱਕ ਲਾਇਆ ਜਾ ਰਿਹਾ ਹੈ। ਸੰਤ ਰਿਸ਼ੀ ਰਾਮ ਜਲਾਲ ਵਾਲਿਆਂ ਨੇ ਦੱਸਿਆ ਕਿ ਪਰਮ ਪੂਜਨੀਕ ਬੰਹਮਲੀਨ 108 ਸੰਤ ਬਾਬਾ ਕਰਨੈਲ ਦਾਸ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਅਤੇ ਸੰਸਥਾ ਦੇ ਚੀਫ਼ ਪੈਟਰਨ ਸਵਾਮੀ ਬ੍ਰਹਮ ਮੁਨੀ ਸ਼ਾਸ਼ਤਰੀ ਦੇ ਉੱਦਮ ਸਦਕਾ ਇਹ ਮੁਫ਼ਤ ਲੈਂਜ ਕੈਂਪ ਲਾਇਆ ਜਾ ਰਿਹਾ ਹੈ। ਸੰਤ ਰਿਸ਼ੀ ਰਾਮ ਜਲਾਲ ਵਾਲਿਆਂ ਨੇ ਅੱਗੇ ਦੱਸਿਆ ਕਿ ਅੱਖਾਂ ਦੇ ਇਸ ਮੁਫ਼ਤ ਲੈਂਜ ਕੈਂਪ ਵਿਚ ਅੱਖਾਂ ਦੇ ਆਪ੍ਰੇਸ਼ਨਾਂ ਦੇ ਮਾਹਿਰ ਡਾਕਟਰ ਦੀਪਕ ਗਰਗ (ਐੱਮ.ਐੱਸ.), ਡਾ. ਮੋਨਿਕਾ ਬਲਿਆਨ (ਐੱਮ.ਐੱਸ.), ਡਾ. ਭੁਪਿੰਦਰਪਾਲ ਕੌਰ (ਐੱਮ.ਐੱਸ.) ਅਤੇ ਡਾ. ਦੀਪਕ ਅਰੋੜਾ (ਐੱਮ.ਐੱਸ.) ਮਰੀਜ਼ਾਂ ਨੂੰ ਚੈੱਕ ਕਰਕੇ ਅੱਖਾਂ ਦੇ ਆਪ੍ਰੇਸ਼ਨ ਕਰਨਗੇ। ਸੰਤ ਰਿਸ਼ੀ ਰਾਮ ਜਲਾਲ ਵਾਲਿਆਂ ਨੇ ਦੱਸਿਆ ਕਿ ਕੈਂਪ ਵਾਲੇ ਦਿਨ ਮਰੀਜ਼ਾਂ ਦੀਆਂ ਪਰਚੀਆਂ ਸਵੇਰੇ 8.00 ਵਜੇ ਬਨਣੀਆਂ ਸ਼ੁਰੂ ਹੋਣਗੀਆਂ ਅਤੇ ਜਿੰਨਾਂ ਮਰੀਜ਼ਾਂ ਨੂੰ ਸ਼ੂਗਰ, ਬਲੱਡ ਪ੍ਰੈਸ਼ਰ ਜਾਂ ਦਿਲ ਦਾ ਰੋਗ ਹੈ ਉਹਨਾਂ ਨੂੰ ਸਿਰਫ਼ ਦਵਾਈ ਦਿੱਤੀ ਜਾਵੇਗੀ। ਮਰੀਜਾਂ ਲਈ ਰਹਿਣ-ਸਹਿਣ ਅਤੇ ਲੰਗਰ ਦਾ ਪ੍ਰਬੰਧ ਸੰਸਥਾ ਵੱਲੋਂ ਮੁਫ਼ਤ ਕੀਤਾ ਜਾਵੇਗਾ।

