
ਮਾਲੇਰਕੋਟਲਾ 16 ਦਸੰਬਰ (ਨਾਹਰ ਸਿੰਘ ਮੁਬਾਰਿਕ ਪੁਰੀ/ਵਰਲਡ ਪੰਜਾਬੀ ਟਾਈਮਜ਼)
ਸਮਾਗ਼ਮ ਸਭਾ ਦੇ ਪ੍ਰਧਾਨ ਨਾਹਰ ਸਿੰਘ, ਮੁਬਾਰਿਕ ਪੁਰੀ ਦੀ ਪ੍ਰਧਾਨਗੀ ਵਿੱਚ ਹੋਇਆ।ਜਿਸ ਵਿੱਚ ਉੱਘੇ ਸਾਹਿਤਕਾਰ, ਭਾਸ਼ਾ ਵਿਗਿਆਨੀ ਅਤੇ ਜਾਗੋ ਇੰਟਰਨੈਸ਼ਨਲ ਦੇ ਸੰਪਾਦਕ ਡਾਕਟਰ ਭਗਵੰਤ ਸਿੰਘ ਸਾਬਕਾ ਭਾਸ਼ਾ ਅਫ਼ਸਰ ਜੀ ਦਾ ਰੂਬਰੂ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸ ਵਿੱਚ ਉਹਨਾਂ ਵਲੋਂ ਜੀਵਨ ਭਰ ਕੀਤੀਆਂ ਪ੍ਰਾਪਤੀਆਂ ਨੂੰ ਆਏ ਹੋਏ ਸਮੂਹ ਲੇਖਕਾਂ ਅੱਗੇ ਬੜੀ ਖੁਲ੍ਹ ਦਿਲੀ ਅਤੇ ਬੇਬਾਕੀ ਨਾਲ ਆਪਣੇ ਸੰਘਰਸ਼ਮਈ ਕਾਰਜਾਂ ਨੂੰ ਕਿਵੇਂ ਖੇਲ ਖੇਲ ਵਿੱਚ ਪੂਰਾ ਕਰਦੇ ਆ ਰਹੇ ਹਨ,ਉਪਰ ਚਾਨਣਾ ਪਾਇਆ।ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਡਾਕਟਰ ਜਗਦੀਪ ਕੌਰ, ਆਹੂਜਾ ਦੀ ਰਹਿਨੁਮਾਈ ਹੇਠ ਉੱਘੇ ਸਾਹਿਤਕਾਰ ਸੁਖਦੇਵ ਔਲਖ ਸ਼ੇਰਪੁਰ, ਸੁਰਿੰਦਰ ਨਾਗਰਾ ਅਤੇ ਸੰਤ ਸਿੰਘ ਬੀਹਲਾ ਧੂਰੀ, ਅਤੇ ਅੰਮ੍ਰਿਤ ਅਜ਼ੀਜ਼ ਪਟਿਆਲਾ ਵਲੋਂ ਭਾਗ ਲਿਆ। ਕਵੀ ਦਰਬਾਰ ਵਿੱਚ ਹਾਜ਼ਰੀ ਲਗਵਾਉਂਦੇ ਹੋਏ, ਨਿਰਮਲ ਫਲੌਡ, ਕੇਵਲ ਮਹਿਰਮ, ਦਿਲਸ਼ਾਦ ਜਮਾਲਪੁਰੀ, ਨਾਇਬ ਸਿੰਘ ਬੁੱਕਣਵਾਲ, ਮੁਖਤਿਆਰ ਅਲਾਲ, ਸ੍ਰੀ ਮਹਿੰਦਰ ਦੀਪ, ਅਮਰਜੀਤ ਸਿੰਘ, ਕੁਲਦੀਪ ਵਰਮਾ, ਇਸਰਾਰ ਉਲ ਹੱਕ, ਤੋਂ ਇਲਾਵਾ ਉਚੇਚੇ ਤੌਰ ਤੇ ਆਏ ਐਸ ਕੇ ਧਾਲੀਵਾਲ, ਅਤੇ ਜੀ ਐਸ ਧਾਲੀਵਾਲ, ਨੇ ਹਾਜ਼ਰੀ ਲਗਵਾਈ, ਖੂਬਸੂਰਤ ਰਚਨਾਵਾਂ ਦੀ ਪੇਸ਼ਕਾਰੀ ਦੌਰਾਨ ਸੰਗੀਤਕਾਰ ਤੇ ਗਾਇਕ ਸੋਮ ਸਾਗਰ ਨੇ ਆਪਣੀ ਗਾਇਕੀ ਦੇ ਜੌਹਰ ਦਿਖਾਉਂਦੇ ਹੋਏ ਸਭ ਨੂੰ ਮੰਤਰ ਮੁਗਧ ਕਰ ਦਿੱਤਾ। ਅੰਮ੍ਰਿਤ ਅਜ਼ੀਜ਼ ਦੀ ਪੁਸਤਕ,”ਬੇਬਾਕੀ ਦਾ ਸਫ਼ਰ “ਨੂੰ ਲੋਕ ਅਰਪਣ ਕੀਤਾ ਅਤੇ ਸਭਾ ਦੇ ਜਨਰਲ ਸਕੱਤਰ ਡਾਕਟਰ ਰਾਕੇਸ਼ ਸ਼ਰਮਾ ਵੱਲੋਂ ਸਮੁੱਚੀ ਟੀਮ ਸਮੇਤ ਡਾਕਟਰ ਭਗਵੰਤ ਸਿੰਘ ਅਤੇ ਅੰਮ੍ਰਿਤ ਅਜ਼ੀਜ਼ ਜੀ ਸਨਮਾਨਿਤ ਕੀਤਾ ਗਿਆ।ਆਏ ਹੋਏ ਮਹਿਮਾਨਾਂ ਦਾ ਮੁਬਾਰਿਕ ਪੁਰੀ ਵੱਲੋਂ ਧੰਨਵਾਦ ਕੀਤਾ ਗਿਆ। ਸਮਾਗ਼ਮ ਦਾ ਸੰਚਾਲਨ ਡਾਕਟਰ ਰਾਕੇਸ਼ ਸ਼ਰਮਾ ਵੱਲੋਂ ਬਾਖੂਬੀ
ਨਿਭਾਇਆ ਗਿਆ।