-ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਮੁੱਖ ਮਹਿਮਾਨ ਵਜੋਂ ਹੋਏ ਸ਼ਾਮਿਲ
ਮਹਿਲ ਕਲਾਂ,17 ਦਸੰਬਰ (ਜਗਮੋਹਣ ਸ਼ਾਹ ਰਾਏਸਰ/ਵਰਲਡ ਪੰਜਾਬੀ ਟਾਈਮਜ਼)
ਜੀ. ਹੋਲੀ ਹਾਰਟ ਪਬਲਿਕ ਸਕੂਲ ਮਹਿਲ ਕਲਾਂ (ਬਰਨਾਲਾ) ਵੱਲੋਂ ਆਪਣਾ ਸਾਲਾਨਾ ਸਮਾਗਮ ‘ਆਗਾਜ਼’ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਖਜ਼ਾਨਾ ਮੰਤਰੀ ਪੰਜਾਬ ਸਰਕਾਰ ਹਰਪਾਲ ਸਿੰਘ ਚੀਮਾ, ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਦੀਪ ਪ੍ਰਜਵਲਣ ਕਰਕੇ ਕੀਤੀ ਗਈ, ਜਿਸ ਵਿੱਚ ਮੈਨੇਜਿੰਗ ਡਾਇਰੈਕਟਰ ਸ਼੍ਰੀ ਸੁਸ਼ੀਲ ਗੋਇਲ, ਡਾਇਰੈਕਟਰ ਰਾਕੇਸ਼ ਬਾਂਸਲ, ਨਿਤਿਨ ਜਿੰਦਲ, ਅਜੇ ਜਿੰਦਲ, ਪਿ੍ੰਸੀਪਲ ਗੁਰਪ੍ਰੀਤ ਕੌਰ, ਵਾਇਸ ਪ੍ਰਿੰਸੀਪਲ ਪੂਜਾ ਸ਼ਰਮਾ, ਸੀਨੀਅਰ ਕੋਆਰਡੀਨੇਟਰ ਪ੍ਰੀਤੀ ਤਿਵਾਰੀ ਅਤੇ ਭਾਰਤੀ ਵਰਮਾ ਸ਼ਾਮਿਲ ਸਨ। ਮੈਨੇਜਿੰਗ ਡਾਇਰੈਕਟਰ ਸ਼੍ਰੀ ਸੁਸ਼ੀਲ ਗੋਇਲ ਨੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਮੁੱਖ ਮਹਿਮਾਨ ਹਰਪਾਲ ਸਿੰਘ ਚੀਮਾ ਨੂੰ ਜੀ ਆਇਆਂ ਨੂੰ ਆਖਦਿਆ ਸੰਸਥਾ ਦੀਆਂ ਸ਼ਾਨਦਾਰ ਪ੍ਰਾਪਤੀਆਂ ਬਾਰੇ ਵਿਸਥਾਰ ਪੂਰਬਕ ਚਾਨਣਾ ਪਾਇਆ।
ਇਸ ਸਮਾਗਮ ਵਿੱਚ ਪੰਜਾਬੀ ਸੱਭਿਆਚਾਰ ਦਾ ਇੱਕ ਜੀਵੰਤ ਪ੍ਰਦਰਸ਼ਨ ਦਿਖਾਇਆ ਗਿਆ, ਜਿਸ ਵਿੱਚ ਗਿੱਧਾ ਅਤੇ ਭੰਗੜਾ ਵਰਗੇ ਰਵਾਇਤੀ ਨਾਚਾਂ ਦੇ ਨਾਲ-ਨਾਲ ਹਰਿਆਣਵੀ, ਮਰਾਠੀ ਅਤੇ ਰਾਜਸਥਾਨੀ ਪ੍ਰਦਰਸ਼ਨਾਂ ਸਮੇਤ ਦੇਸ਼ ਦੇ ਵੱਖ-ਵੱਖ ਖੇਤਰਾਂ ਦੇ ਪ੍ਰਸਿੱਧ ਲੋਕ ਨਾਚਾਂ ਨੂੰ ਪੇਸ਼ ਕੀਤਾ ਗਿਆ।
ਇਸ ਸਮਾਗਮ ਦਾ ਇੱਕ ਮਹੱਤਵਪੂਰਨ ਪਹਿਲੂ ਅੱਜ ਦੇ ਸਮਾਜ ਵਿੱਚ ਪ੍ਰਚਲਿਤ ਸਮਾਜਿਕ ਬੁਰਾਈਆਂ ਜਿਵੇਂ ਕਿ ਪਾਣੀ ਦੀ ਦੁਰਵਰਤੋਂ ਅਤੇ ਬੱਚੀਆਂ ਲਈ ਸਿੱਖਿਆ ਅਤੇ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨ ‘ਤੇ ਜ਼ੋਰ ਦਿੱਤਾ ਗਿਆ। ਮੁੱਖ ਮਹਿਮਾਨ ਖਜ਼ਾਨਾ ਮੰਤਰੀ ਪੰਜਾਬ ਸਰਕਾਰ ਹਰਪਾਲ ਸਿੰਘ ਚੀਮਾ ਨੇ ਪ੍ਰਬੰਧਕਾਂ ਨੂੰ ਵਧਾਈ ਦਿੰਦਿਆ ਵਿਦਿਆਰਥੀਆਂ ਨੂੰ ਹੋਰ ਵਧੇਰੇ ਲਗਨ ਮਿਹਨਤ ਨਾਲ ਪੜ੍ਹਾਈ, ਖੇਡਾਂ ਦੇ ਖੇਤਰ ਵਿੱਚ ਪਹਿਲੀਆਂ ਪੁਜੀਸ਼ਨਾਂ ਹਾਸਲ ਕਰਨ ਵੱਲ ਵਿਸ਼ੇਸ਼ ਧਿਆਨ ਦੇ ਕੇ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਮਾਪਿਆਂ ਨੂੰ ਕਿਹਾ ਕਿ ਵੱਡੇ ਮਾਣ ਵਾਲੀ ਗੱਲ ਹੈ, ਤੁਹਾਡੇ ਬੱਚੇ ਨਾਮਵਰ ਇਲਾਕੇ ਦੇ ਸਭ ਤੋਂ ਵੱਡੇ ਸਕੂਲ ਜੀ. ਹੋਲੀ ਹਾਰਟ ਸਕੂਲ ‘ਚ ਪੜ੍ਹ ਰਹੇ ਹਨ, ਇੱਥੋਂ ਦੇ ਅਧਿਆਪਕ ਅਤੇ ਸਟਾਫ ਬਹੁਤ ਹੀ ਮਿਹਨਤੀ ਹੈ, ਸੋ ਮੈਂ ਸਕੂਲ ਨੂੰ ਸ਼ਾਨਦਾਰ ਪ੍ਰਾਪਤੀਆਂ ਲਈ ਵਧਾਈਆਂ ਦਿੰਦਾ ਹੋਇਆ ਕਾਮਨਾ ਕਰਦਾ ਹਾਂ, ਇਹ ਸੰਸਥਾ ਭਵਿੱਖ ਵਿੱਚ ਵੀ ਹੋਰ ਵੀ ਤਰੱਕੀਆਂ ਕਰੇ, ਮੈਂ ਹਮੇਸ਼ਾ ਸਕੂਲ ਦੇ ਨਾਲ ਖੜਾਂ ਹਾਂ । ਪ੍ਰਿੰਸੀਪਲ ਸ੍ਰੀਮਤੀ ਗੁਰਪ੍ਰੀਤ ਕੌਰ ਨੇ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਉਂਦਿਆਂ ਸਾਲਾਨਾ ਰਿਪੋਰਟ ਪੇਸ਼ ਕੀਤੀ। ਉਨ੍ਹਾਂ ਆਏ ਮਹਿਮਾਨਾਂ, ਮਾਪਿਆਂ ਅਤੇ ਸਟਾਫ਼ ਦਾ ਸਹਿਯੋਗ ਲਈ ਧੰਨਵਾਦ ਵਿਸ਼ੇਸ਼ ਧੰਨਵਾਦ ਕੀਤਾ। ਸਕੂਲ ਦੇ ਸਾਲਾਨਾ ਸਮਾਗਮ “ਆਗਾਜ਼” ਦੇ ਸਫਲ ਅਤੇ ਯਾਦਗਾਰੀ ਜਸ਼ਨ ਨੂੰ ਦਰਸਾਉਂਦੇ ਹੋਏ, ਧੰਨਵਾਦ ਦੇ ਮਤੇ ਨਾਲ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਗਮ ਸਮਾਪਤ ਹੋਇਆ। ਇਸ ਮੌਕੇ ਸਮੂਹ ਪ੍ਰਬੰਧਕ, ਸਟਾਫ ਮੈਂਬਰ, ਐਸ ਐਚ ਓ ਜਗਜੀਤ ਸਿੰਘ ਘੁਮਾਣ, ਜ਼ਿਲਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ, ਆੜੵਤੀਆ ਗੁਰੀ ਔਲਖ, ਰਿੰਕਾ ਬਾਹਣੀਆਂ, ਕੁਲਦੀਪ ਸਿੰਘ ਕਮਲ, ਗੁਰਜੀਤ ਸਿੰਘ ਧਾਲੀਵਾਲ, ਹਾਕਮ ਸਿੰਘ ਛੀਨੀਵਾਲ, ਪੰਨਾ ਜਿਊਲਰ, ਮਨਜੀਤ ਸਿੰਘ ਸਹਿਜੜਾ ਆਦਿ ਹਾਜ਼ਰ ਸਨ ।