
ਕੋਟਕਪੂਰਾ, 18 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
‘ਦ ਆਕਸਫੋਰਡ ਸਕੂਲ ਆਫ਼ ਐਜ਼ੂਕੇਸ਼ਨ’ ਭਗਤਾ ਭਾਈਕਾ ਦਾ ਸਾਲਾਨਾ ਇਨਾਮ ਵੰਡ ਅਤੇ ਸੱਭਿਆਚਾਰਕ ਪੋ੍ਰਗਰਾਮ “ਸੰਕਲਪ, ਆਉ ਮਿਲ ਕਰ ਸੰਵਾਰੇ ਕੱਲ” ਦਾ ਦੂਜਾ ਦਿਨ ਵੀ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਯਾਦਗਾਰੀ ਹੋ ਨਿਬੜਿਆ। ਇਸ ਸਮਾਗਮ ਵਿੱਚ ਮੁਖ ਮਹਿਮਾਨ ਵਜੋਂ ਹਰਜੀਤ ਸਿੰਘ ਡੀ.ਆਈ.ਜੀ ਆਫ਼ ਪੁਲਿਸ ‘ਬਠਿੰਡਾ ਰੇਂਜ’ ਨੇ ਸ਼ਿਰਕਤ ਕੀਤੀ। ਜਿਸ ਵਿੱਚ “ਸੁਆਗਤਮ” ਗੀਤ ਰਾਹੀਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਅਤੇ ਸ਼ਮਾਂ ਰੋਸ਼ਨ ਕਰਨ ਤੋਂ ਬਾਅਦ ਪੋ੍ਰਗਰਾਮ ਦੀ ਸ਼ੁਰੂਆਤ “ਕਿਨਕਾ ਏਕ ਜਿਸ ਜੀਅ ਬਸਾਵੈ, ਤਾ ਕੀ ਮਹਿਮਾ ਗਨੀ ਨਾ ਆਵੇ” ਸ਼ਬਦ ਨਾਲ ਕੀਤੀ ਗਈ। ਇਸ ਤੋਂ ਬਾਅਦ ਸਕੂਲ ਦੇ ਪਿੰ੍ਰਸੀਪਲ ਰੂਪ ਲਾਲ ਬਾਂਸਲ ਨੇ ਪੰਡਾਲ ਵਿੱਚ ਪਹੰੁਚੇ ਹੋਏ ਮੁਖ ਮਹਿਮਾਨ, ਮਾਪਿਆਂ ਅਤੇ ਹੋਰ ਪਤਵੰਤੇ ਸੱਜਣਾਂ ਦਾ ਨਿਘਾ ਸਵਾਗਤ ਕੀਤਾ। ਉਨਾਂ ਨੇ ਸਕੂਲ ਦੀਆਂ ਪ੍ਰਾਪਤੀਆਂ ਉੱਤੇ ਵਿਸਥਾਰ ਨਾਲ ਚਾਨਣਾ ਪਾੳਂੁਦੇ ਹੋਏ ਸਕੂਲ ਦੀ ਸਾਲਾਨਾ ਰਿਪੋਰਟ ਸਲਾਈਡ ਸ਼ੋਅ ਰਾਹੀ ਪੇਸ਼ ਕੀਤੀ। ਰੰਗਾ-ਰੰਗ ਪੋ੍ਰਗਰਾਮ ਦੀ ਸ਼ੁਰੂਆਤ “ਵੈੱਲਕਾਮ ਡਾਂਸ” ਨਾਲ ਹੋਈ। ਇਸ ਤੋਂ ਬਾਅਦ ਵਿਦਿਆਰਥੀਆਂ ਨੇ ਕਈ ਪ੍ਰਕਾਰ ਦੇ ਡਾਂਸ, ਕੋਰੀਓਗ੍ਰਾਫੀ, ਨਾਚ, ਗਿੱਧਾ-ਭੰਗੜਾ ਆਦਿ ਪੇਸ਼ ਕਰਕੇ ਹਜ਼ਾਰਾਂ ਦਰਸ਼ਕਾਂ ਦਾ ਮਨ ਮੋਹ ਲਿਆ। ਡਿਜ਼ੀਟਲ ਅਡਿਕਸ਼ਨ , ਬਾਲੀਵੱੁਡ ਬੈਟਲ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੇ। ਕੋਰੀਓਗ੍ਰਾਫ਼ੀ “ਸੰਕਲਪ” ਰਾਹੀਂ ਇੱਕ ਵਿਦਿਆਰਥੀ ਦੀ ਮਾਨਸਿਕ ਅਵਸਥਾ ਨੂੰ ਪੇਸ਼ ਕਰਕੇ ਸਮੁੱਚੇ ਸਮਾਜ ਦੇ ਰਹਿਬਰਾਂ ਨੂੰ ਸੁਨੇਹਾ ਦਿੱਤਾ ਗਿਆ। ‘ਅਸਰ ਤਾਂ ਪੈਂਦਾ’ ਕੋਰੀਓਗ੍ਰਾਫ਼ੀ ਨੇ ਨਵੀਂ ਪੀੜੀ ਉੱਤੇ ਅੱਜ ਕੱਲ ਦੇ ਗੀਤਾਂ ਦੇ ਪੈਦੇ ਪ੍ਰਭਾਵ ਪੇਸ਼ ਕਰਕੇ ਸਮਾਜ ਨੂੰ ਇੱਕ ਸੇਧ ਦੇਣ ਦੀ ਕੋਸ਼ਿਸ ਕੀਤੀ। ਪੰਜਾਬ ਦੇ ਲੋਕ ਨਾਚ “ਗਿੱਧਾ-ਭੰਗੜਾ” ਨੇ ਤਾਂ ਸਭ ਨੂੰ ਝੂਮਣ ਲਈ ਮਜ਼ਬੂਰ ਕਰ ਦਿੱਤਾ। “ਮਲਵਈ ਗਿੱਧੇ” ਦੀ ਪੇਸ਼ਕਾਰੀ ਨੇ ਸਾਰੇ ਪੰਡਾਲ ਨੂੰ ਥਿਰਕਣ ਲਾ ਦਿੱਤਾ। ਇਹ ਸੱਭਿਆਚਾਰਕ ਪ੍ਰੋਗਰਾਮ ਉਦੋਂ ਸਿਖਰ ’ਤੇ ਪਹੁੰਚ ਗਿਆ ਜਦੋ ਆਕਸਫੋਰਡ ਦੀਆਂ ਮੁਟਿਆਰਾਂ ਨੇ ਪੰਜਾਬ ਦੇ ਲੋਕ ਨਾਚਾਂ ਨੂੰ ਦਿਲ ਖਿੱਚਵੇਂ ਅੰਦਾਜ਼ ਵਿੱਚ ਪੇਸ਼ ਕੀਤਾ, ਇਸ ਵਿੱਚ ਨੰਨੇ-ਮੰੁਨੇ ਬੱਚਿਆਂ ਨੇ ਵੀ ਆਪਣਾ ਲੋਹਾ ਮਨਵਾਇਆ। ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਚਾਰਾਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਗਾਈ ਕਵੀਸ਼ਰੀ ਨੇ ਗੁਰੂ ਜੀ ਵੱਲੋਂ ਕੀਤੇ ਗਏ ਬਲੀਦਾਨਾਂ ਦਾ ਚੇਤਾ ਕਰਵਾਇਆ। ਇਸ ਸਮੇਂ ਸਿੰਘਾਂ ਦਾ ਜੰਗੀ ਹੁਨਰ “ਗਤਕਾ” ਵੀ ਪੇਸ਼ ਕੀਤਾ ਗਿਆ। ਸਿੰਘਾਂ ਦੇ ਬਾਣੇ ਵਿੱਚ ਸਜੇ ਵਿਦਿਆਰਥੀ ਗੁਰੂ ਜੀ ਦੀਆਂ ਲਾਡਲੀਆਂ ਫੌਜਾਂ ਹੀ ਪ੍ਰਤੀਤ ਹੋ ਰਹੇ ਸਨ। ਇਸ ਤੋਂ ਬਾਅਦ ਮੁੱਖ ਮਹਿਮਾਨ ਡੀ.ਆਈ.ਜੀ. ਆਫ਼ ਪੁਲਿਸ ‘ਬਠਿੰਡਾ ਰੇਂਜ’ ਨੇ ਦਰਸ਼ਕਾਂ ਨੂੰ ਸੰਬੋਧਨ ਕਰਦਿਆਂ ਆਪਣੇ ਵਿਚਾਰ ਸਾਂਝੇ ਕੀਤੇ। ਉਹਨਾਂ ਨੇ ਕਿਹਾ ਕਿ ਸਕੂਲ ਦੀ ਪ੍ਰਬੰਧਕ ਕਮੇਟੀ, ਪਿ੍ਰੰਸੀਪਲ, ਸਟਾਫ਼ ਅਤੇ ਵਿਦਿਆਰਥੀ ਬਹੁਤ ਸੁਲਝੇ ਹੋਏ ਹਨ, ਜਿੰਨਾਂ ਦੀ ਬਦੌਲਤ ਇਹ ਐਨੀ ਵੱਡੀ ਸੰਸਥਾ ਚੱਲ ਰਹੀ ਹੈ ਅਤੇ ਇਸ ਇਲਾਕੇ ਦੇ ਹਜ਼ਾਰਾਂ ਬੱਚਿਆਂ ਦੀ ਜਿੰਦਗੀ ਸੰਵਾਰ ਰਹੀ ਹੈ। ਉਹਨਾਂ ਨੇ ਵਿਦਿਆਰਥੀਆਂ ਨੂੰ ਇੱਕ ਸਿਹਤਮੰਦ ਸਮਾਜ ਸਿਰਜਣ ਦਾ ਸੁਨੇਹਾ ਦਿੱਤਾ। ਆਖੀਰ ਵਿੱਚ ਉਨਾਂ ਨੇ ਪ੍ਰਬੰਧਕ ਕਮੇਟੀ ਅਤੇ ਸਮੁੱਚੇ ਆਕਸਫੋਰਡ ਪਰਿਵਾਰ ਨੂੰ ਵਧਾਈ ਦਿੱਤੀ। ਇਸ ਤੋਂ ਉਪਰੰਤ ਉਹਨਾਂ ਵੱਲੋਂ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਸਕੂਲ ਦੇ ਪਿੰ੍ਰਸੀਪਲ ਰੂਪ ਲਾਲ ਬਾਂਸਲ ਨੇ ਮੱੁਖ ਮਹਿਮਾਨ ਅਤੇ ਮਾਪਿਆਂ ਦਾ ਸਮਾਗਮ ਵਿੱਚ ਪਹੁੰਚਣ ’ਤੇ ਤਹਿ ਦਿਲੋਂ ਧੰਨਵਾਦ ਕੀਤਾ। ਉਨਾਂ ਨੇ ਆਕਸਫੋਰਡ ਪਰਿਵਾਰ ਦੇ ਸਾਰੇ ਮੈਂਬਰਾਂ, ਡਰਾਈਵਰ ਵੀਰਾਂ, ਹੈਲਪਰ ਬੀਬੀਆਂ ਅਤੇ ਇਸ ਸੰਸਥਾ ਨਾਲ ਜੁੜੇ ਹਰ ਮੈਂਬਰ ਦੀ ਅਣਥੱਕ ਮਿਹਨਤ ਦੀ ਵੀ ਸ਼ਲਾਘਾ ਕੀਤੀ। ਇਸ ਤਰਾਂ ਆਕਸਫੋਰਡ ਸਕੂਲ ਦੇ ਬਾਕੀ ਸਮਾਗਮਾਂ ਵਾਂਗ ਇਹ ਦੋ ਦਿਨਾ ਸਾਲਾਨਾ ਸਮਾਗਮ ਵੀ ਬਹੁਤ ਹੀ ਯਾਦਗਾਰੀ ਅਤੇ ਅਭੁਲ ਯਾਦਾਂ ਆਪਣੇ ਪਿੱਛੇ ਛੱਡ ਗਿਆ। ਇਸ ਸਮੇਂ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਮੈਂਬਰ ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ), ਹਰਗੁਰਪ੍ਰੀਤ ਸਿੰਘ ਗਗਨ ਬਰਾੜ (ਚੇਅਰਮੈਨ), ਗੁਰਮੀਤ ਸਿੰਘ ਗਿੱਲ (ਪ੍ਰਧਾਨ), ਪਰਮਪਾਲ ਸਿੰਘ ‘ਸ਼ੈਰੀ ਢਿੱਲੋਂ’ (ਵਾਈਸ ਚੇਅਰਮੈਨ) ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਮਾਰੋਹ ਨੂੰ ਸਫ਼ਲਤਾਪੂਰਵਕ ਨੇਪਰੇ ਚੜਾਉਣ ਲਈ ਕੀਤੀ ਗਈ ਮਿਹਨਤ ਦੀ ਵੀ ਤਾਰੀਫ ਕੀਤੀ।