ਕੋਟਕਪੂਰਾ, 20 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਦਲ ਮਹਾਂ ਪੰਚਾਇਤ ਕਾਂਗਰਸ ਪਾਰਟੀ ਦੇ ਵਾਈਸ ਚੇਅਰਮੈਨ ਅਤੇ ਸੇਵਾ ਦਲ ਦੇ ਜਿਲਾ ਫਰੀਦਕੋਟ ਦੇ ਪ੍ਰਧਾਨ ਬੋਹੜ ਸਿੰਘ ਘਾਰੂ, ਲਖਵੀਰ ਸਿੰਘ ਲੱਖਾ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਅਮਿ੍ਰਤ ਸ਼ਾਹ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੋਹੜ ਸਿੰਘ ਘਾਰੂ ਨੇ ਦੱਸਿਆ ਕਿ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਅਤੇ ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ ਦੀ ਕਾਲ ’ਤੇ ਪੂਰੇ ਪੰਜਾਬ ਅੰਦਰ ਅੱਜ ਅਮਿ੍ਰਤ ਸ਼ਾਹ ਦੇ ਪੁਤਲੇ ਫੂਕੇ ਗਏ। ਉਹਨਾਂ ਕਿਹਾ ਕਿ ਬੀਤੇ ਦਿਨੀਂ ਕੇਂਦਰੀ ਮੰਤਰੀ ਅਮਿ੍ਰਤ ਸ਼ਾਹ ਵਲੋਂ ਡਾ. ਅੰਬੇਦਕਰ ਸਾਹਿਬ ਜੀ ਖਿਲਾਫ ਬਿਆਨ ਦਿੱਤਾ ਗਿਆ ਸੀ, ਉਸ ਦੇ ਵਜੋਂ ਰੋਸ ਪ੍ਰਦਰਸ਼ਨ ਕਰਕੇ ਪੁਤਲਾ ਫੂਕਿਆ ਗਿਆ। ਬੋਹੜ ਸਿੰਘ ਘਾਰੂ ਨੇ ਕਿਹਾ ਕਿ ਅਮਿ੍ਰਤ ਸ਼ਾਹ ਮਾਫੀ ਮੰਗੀ ਅਤੇ ਅਸਤੀਫਾ ਦੇਵੇ ਨਹੀਂ ਤਾਂ ਪੂਰੇ ਭਾਰਤ ਵਿੱਚ ਸੰਵਿਧਾਨ ਨੂੰ ਮੰਨਣ ਵਾਲੇ ਵਿਅਕਤੀ ਰੋਸ ਪ੍ਰਦਰਸ਼ਨ ਕਰਨਗੇ। ਉਹਨਾਂ ਆਖਿਆ ਕਿ ਭਾਜਪਾ ਦੀ ਪੂਰੀ ਲੀਡਰਸ਼ਿਪ ਭਾਰਤ ਵਿੱਚ ਸਿਰਫ ਅਡਾਨੀ ਤੇ ਅੰਬਾਨੀ ਦੀ ਕਲਪੁਠਲੀ ਬਣ ਰਹਿ ਗਈ ਹੈ, ਇਹਨਾਂ ਨੂੰ ਭਾਰਤ ਵਿੱਚ ਕਿਸੇ ਕਿਸਾਨ ਮਜਦੂਰ, ਵਪਾਰੀ ਵਰਗ ਅਤੇ ਹੋਰਨਾਂ ਲੋਕਾਂ ਦੀ ਕੋਈ ਫਿਕਰ ਨਹੀਂ ਹੈ। ਇਸ ਮੌਕੇ ਸੇਵਾ ਦਲ ਮੰਗਲ ਸਿੰਘ ਸੋਹਤਾ, ਗੁਰਦੀਪ ਰੋਮਾਣਾ, ਜਸਵਿੰਦਰ ਸਿੰਘ ਘਾਰੂ, ਸੁਖਵਿੰਦਰ ਸਿੰਘ ਸੁੱਖੀ, ਜਗਰੂਪ ਸਿੰਘ ਚੋਹਾਨ, ਬਲਕਾਰ ਸਿੰਘ ਮੌੜ, ਲਖਵਿੰਦਰ ਸਿੰਘ ਕਰਮਜੀਤ ਕੌਰ ਹਰੀਨੌ, ਬੱਬਲੀ ਕੌਰ, ਜੋਤੀ ਕੌਰ, ਵਕੀਲਾਂ ਸਿੰਘ, ਕੇਵਲ ਸਿੰਘ ਝਾੜੀਵਾਲਾ, ਬਲਵਿੰਦਰ ਸਿੰਘ ਦੇਵੀ ਵਾਲਾ, ਜਗਜੀਤ ਸਿੰਘ ਬੁੱਕਣ ਸਿੰਘ ਮਚਾਕੀ, ਗੁਰਚਰਨ ਸਿੰਘ ਆਦਿ ਵੀ ਹਾਜਰ ਸਨ।
