ਮੋਹਾਲ਼ੀ, 22 ਦਸੰਬਰ (ਪੱਤਰ ਪ੍ਰੇਰਕ/ਵਰਲਡ ਪੰਜਾਬੀ ਟਾਈਮਜ਼)
: ਜਿਲ੍ਹਾ ਅਥਲੈਟਿਕਸ ਐਸ਼ੋਸੀਏਸ਼ਨ, ਮੋਹਾਲ਼ੀ ਵੱਲੋਂ ਦੋ ਰੋਜ਼ਾ ਅਥਲੈਟਿਕਸ ਚੈਂਪੀਅਨਸ਼ਿਪ 20 ਅਤੇ 21 ਦਸੰਬਰ ਨੂੰ ਕਰਵਾਈ ਗਈ। ਐਸ਼ੋਸੀਏਸ਼ਨ ਦੁਆਰਾ ਕਰਵਾਈ ਗਈ ਇਸ 19ਵੀਂ ਚੈਂਪੀਅਨਸ਼ਿਪ ਵਿੱਚ 20 ਸਾਲ ਤੱਕ ਦੇ ਉਮਰ ਵਰਗਾਂ ਦੇ ਅਲੱਗ ਅਤੇ 20 ਤੋਂ ਉਪਰ ਦੇ ਓਪਨ ਮੁਕਾਬਲੇ ਹੋਏ। ਇਸੇ ਦੌਰਾਨ ਗੁਰਬਿੰਦਰ ਸਿੰਘ (ਰੋਮੀ ਘੜਾਮਾਂ) ਨੇ ਓਪਨ ਵਰਗ ਵਿੱਚ 200 ਅਤੇ 800 ਮੀਟਰ ਦੌੜਾਂ ਵਿੱਚ ਦੂਸਰੇ ਸਥਾਨਾਂ ‘ਤੇ ਰਹਿੰਦਿਆਂ ਦੋ ਚਾਂਦੀ ਦੇ ਤਮਗੇ ਆਪਣੇ ਨਾਮ ਕੀਤੇ। ਜਿਕਰਯੋਗ ਹੈ ਕਿ ਰੋਮੀ ਪਹਿਲਾਂ ਵੀ ਸੂਬਾਈ, ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਦਰਜਣਾਂ ਹੀ ਤਮਗੇ ਜਿੱਤ ਚੁੱਕਿਆ ਹੈ।
