ਕੋਟਕਪੂਰਾ, 24 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅੱਜ ਦੇ ਸਵਾਰਥੀ ਅਤੇ ਲਾਲਚੀ ਯੁਗ ਵਿੱਚ ਬਹੁਤੇ ਲੋਕ ਇਮਾਨਦਾਰ ਅਤੇ ਫਰਜ਼ ਪਸੰਦ ਹਨ, ਜੋ ਕਿਸੇ ਦੀ ਗਵਾਚੀ ਚੀਜ਼ ਨੂੰ ਵਾਪਸ ਕਰਕੇ ਆਪਣਾ ਫਰਜ਼ ਸਮਝਦੇ ਹਨ। ਪਿੰਡ ਨਾਨਕਸਰ ਦੇ ਸਰਪੰਚ ਸੁਖਮੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਵੱਡਾ ਭਾਈ ਬਲੌਰ ਸਿੰਘ, ਜੋ ਪੁਲਿਸ ਵਿਭਾਗ ਵਿੱਚ ਡਿਊਟੀ ਕਰਦਾ ਹੈ, ਆਪਣੇ ਪਿੰਡ ਵਾਪਸ ਆ ਰਿਹਾ ਸੀ ਤਾਂ ਰਾਹ ਵਿਚ ਉਨਾਂ ਦਾ ਮਹਿੰਗਾ ਮੋਬਾਇਨ ਫੋਨ ਕਿਧਰੇ ਡਿੱਗ ਪਿਆ। ਪਿੰਡ ਸਰਾਵਾਂ ਦੇ ਗੁਰਮੇਲ ਸਿੰਘ ਪੁਤਰ ਜਾਗਰ ਸਿੰਘ ਜੋ ਰਿਕਸ਼ਾ ਚਲਾਉਂਣ ਦਾ ਕੰਮ ਕਰਦਾ ਹੈ, ਨੂੰ ਇਹ ਫੋਨ ਮਿਲ ਗਿਆ, ਜਿਸ ਨੇ ਇਮਾਨਦਾਰੀ ਦਖਾਉਂਦਿਆਂ ਮੋਬਾਇਲ ਫੋਨ ਵਾਪਸ ਕਰਕੇ ਇਮਾਨਦਾਰੀ ਨੂੰ ਅੱਜ ਵੀ ਜਿਉਂਦਾ ਰੱਖਿਆ। ਸੁਖਮੰਦਰ ਸਿੰਘ ਸਰਪੰਚ ਨੇ ਕਿਹਾ ਕਿ ਗੁਰਮੇਲ ਸਿੰਘ ਦੀ ਇਸ ਇਮਾਨਦਾਰੀ ਦੀ ਚਰਚਾ ਲੋਕਾਂ ਵਿੱਚ ਚੱਲ ਰਹੀ ਰਹੀ। ਉਹਨਾਂ ਕਿਹਾ ਕਿ ਅਜਿਹੇ ਘੱਟ ਇਨਸਾਨ ਹਨ ਜੋ ਆਪਣਾ ਫਰਜ਼ ਅਦਾ ਕਰਨਾ ਨਹੀਂ ਭੁੱਲਦੇ। ਇਸ ਮੌਕੇ ਸੁਖਮੰਦਰ ਸਿੰਘ ਸਰਪੰਚ ਵਲੋਂ ਮੋਬਾਇਲ ਵਾਪਸ ਕਰਨ ਵਾਲੇ ਨੂੰ ਇਨਾਮ ਵਜੋਂ ਨਗਦ ਰੁਪਏ ਵੀ ਦਿੱਤੇ ਗਏ। ਪਿੰਡ ਦੇ ਲੋਕਾਂ ਵਲੋਂ ਵੀ ਗੁਰਮੇਲ ਸਿੰਘ ਨੂੰ ਇਸ ਨੇਕ ਕੰਮ ਬਦਲੇ ਸ਼ਾਬਾਸ਼ ਦਿੱਤੀ ਗਈ।